ਹਰਦਮ ਮਾਨ
ਸਰੀ, 15 ਅਪ੍ਰੈਲ 2021-ਸਰੀ ਆਰ.ਸੀ.ਐਮ.ਪੀ. ਵੱਲੋਂ ਇੱਕ ਨੌਜਵਾਨ ਦੇ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਹਨ ਅਤੇ ਉਸ ਉਪਰ 13 ਬੰਦਿਆਂ ਨਾਲ ਧੋਖਾ ਕਰਨ ਦੇ ਦੋਸ਼ ਲਾਏ ਗਏ। ਕਥਿਤ ਧੋਖੇਬਾਜ 23 ਸਾਲਾਂ ਦਾ ਨੌਜਵਾਨ ਕਲੇਟਨ ਬਰੂਕਸ ਹੇਡਨ ਹੈ ਅਤੇ ਦੱਸਿਆ ਗਿਆ ਹੈ ਕਿ ਉਸ ਨੇ ਲੋਕਾਂ ਨਾਲ 10,635 ਡਾਲਰਾਂ ਦਾ ਧੋਖਾ ਕੀਤਾ ਹੈ।
ਸਰੀ ਆਰ.ਸੀ.ਐਮ.ਪੀ. ਵੱਲੋਂ ਜਾਰੀ ਜਾਣਕਾਰੀ ਅਨੁਸਾਰ ਉਕਤ ਨੌਜਵਾਨ ਨੇ ਪਿਛਲੇ ਸਾਲ 6 ਨਵੰਬਰ ਤੋਂ 24 ਦਸੰਬਰ ਦਰਮਿਆਨ ਕੁਝ ਲੋਕਾਂ ਨੂੰ ਆਪਣੇ ਚੈੱਕ ਦੇ ਕੇ ਕੈਸ਼ ਲੈ ਲਿਆ ਪਰ ਬਾਅਦ ਵਿਚ ਪਤਾ ਲੱਗਿਆ ਕਿ ਉਸ ਵੱਲੋਂ ਲੋਕਾਂ ਨੂੰ ਦਿੱਤੇ ਚੈੱਕ ਜਾਅਲੀ ਸਨ। ਪੁਲਿਸ ਵੱਲੋਂ ਉਸ ਉਪਰ ਧੋਖਾਧੜੀ ਦੇ 13 ਦੋਸ਼ ਲਾਏ ਗਏ ਹਨ।
ਉਸ ਦੀ ਫੋਟੋ ਜਾਰੀ ਕਰਦਿਆਂ ਪੁਲਿਸ ਵੱਲੋਂ ਅਜਿਹੇ ਫਰਾਡ ਸਬੰਧੀ ਲੋਕਾਂ ਨੂੰ ਚੌਕਸ ਕਰਦਿਆਂ ਅਪੀਲ ਕੀਤੀ ਗਈ ਹੈ ਕਿ ਇਸ ਸਬੰਧੀ ਕੋਈ ਜਾਣਕਾਰੀ ਮਿਲੇ ਤਾਂ ਫੋਨ ਨੰਬਰ 604-599-0502 ਜਾਂ 1-800-222-8477 ਤੇ ਸੰਪਰਕ ਕੀਤਾ ਜਾਵੇ।
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
ਫੋਨ: +1 604 308 6663
ਈਮੇਲ : maanbabushahi@gmail.com