ਹਰਦਮ ਮਾਨ
ਸਰੀ, 15 ਅਪ੍ਰੈਲ 2021-ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵੱਲੋਂ ਪੈਸੀਫਿਕ ਹਾਈਵੇਅ ਡਿਸਟ੍ਰਿਕਟ ਵਿਚ ਵੱਡੀ ਮਾਤਰਾ ਵਿਚ ਸ਼ੱਕੀ ਕੋਕੇਨ ਫੜੀ ਗਈ ਹੈ। ਜ਼ਬਤ ਕੀਤੀ ਗਈ 71.5 ਕਿਲੋਗ੍ਰਾਮ ਸ਼ੱਕੀ ਕੋਕੇਨ 64 ਇੱਟਾਂ ਵਰਗੇ ਪੈਕਟਾਂ ਵਿਚ ਬੰਦ ਕੀਤੀ ਹੋਈ ਸੀ। ਇਸ ਦੀ ਕੀਮਤ 3.5 ਮਿਲੀਅਨ ਡਾਲਰ ਦੱਸੀ ਗਈ ਹੈ।
ਜਾਣਕਾਰੀ ਅਨੁਸਾਰ ਕੈਨੇਡਾ ਵਿਚ ਦਾਖ਼ਲ ਹੋਏ ਇੱਕ ਕਮਰਸ਼ਲ ਟਰੱਕ ਟਰੇਲਰ ਵਿਚ ਪਰਸਨਲ ਕੇਅਰ ਦਾ ਸਾਮਾਨ ਲਿਆਂਦਾ ਜਾ ਰਿਹਾ ਸੀ। ਇਸ ਦੀ ਜਾਂਚ ਦੌਰਾਨ ਅਧਿਕਾਰੀਆਂ ਨੂੰ ਸ਼ੱਕ ਹੋਇਆ ਅਤੇ ਫਿਰ ਟਰੇਲਰ ਨੂੰ ਅਨ-ਲੋਡ ਕਰਵਾਇਆ ਗਿਆ ਤਾਂ ਇਸ ਵਿੱਚ ਪੈਕ ਕੀਤੇ 64 ਪੈਕੇਟ ਮਿਲੇ, ਜਿਨ੍ਹਾਂ ਦੀ ਪੜਤਾਲ ਕਰਨ ਉਪਰੰਤ ਪਤਾ ਲੱਗਿਆ ਕਿ ਇਹ ਕੋਕੇਨ-ਨੁਮਾ ਪਦਾਰਥ ਹੈ।
ਆਰ.ਸੀ.ਐਮ.ਪੀ. ਦੇ ਫੈਡਰਲ ਸੀਰੀਅਸ ਐਂਡ ਔਰਗੇਨਾਈਜ਼ਡ ਕਰਾਈਮ ਯੂਨਿਟ ਨੇ ਟਰੱਕ ਡਰਾਈਵਰ ਨੂੰ ਹਿਰਾਸਤ ਵਿਚ ਲੈ ਲਿਆ ਹੈ ਅਤੇ ਕੋਕੇਨ ਜ਼ਬਤ ਕਰ ਲਈ ਹੈ।
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
ਫੋਨ: +1 604 308 6663
ਈਮੇਲ : maanbabushahi@gmail.com