ਡਿਊਟੀ ’ਤੇ ਤਾਇਨਾਤ ਪੁਲਸ ਮੁਲਾਜ਼ਮਾਂ ਦੀ ਸਿਹਤ ਦਾ ਰੱਖਿਆ ਜਾ ਰਿਹਾ ਹੈ ਪੂਰਾ ਧਿਆਨ : ਐਸਐਸਪੀ
ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 16 ਅਪ੍ਰੈਲ 2021-ਜ਼ਿਲੇ ਅੰਦਰ ਡਿਊਟੀ ਕਰ ਰਹੇ ਪੁਲਸ ਮੁਲਾਜ਼ਮਾਂ ਦੀ ਸਿਹਤ ਨੂੰ ਧਿਆਨ ’ਚ ਰੱਖਦਿਆਂ ਜ਼ਿਲਾ ਪੁਲਸ ਵੱਲੋਂ ਪੁਲਸ ਲਾਈਨ ਵਿਖੇ ਇਨਡੋਰ ਜਿੰਮ ਖੋਲ੍ਹਿਆ ਗਿਆ ਹੈ। ਅੱਜ ਇਸ ਜਿੰਮ ਦਾ ਉਦਘਾਟਨ ਐਸਐਸਪੀ ਡੀ ਸੁੂਡਰਵਿਜੀ ਨੇ ਕੀਤਾ। ਇਸ ਮੌਕੇ ਗੁਰਮੇਲ ਸਿੰਘ ਐਸ.ਪੀ ਐੱਚ, ਕੁਲਵੰਤ ਰਾਏ ਐਸ.ਪੀ (ਪੀ.ਬੀ.ਆਈ), ਸ਼ੁਭਾਸ਼ ਚੰਦਰ ਡੀ.ਐਸ.ਪੀ (ਪੀ.ਬੀ.ਆਈ), ਹਰਵਿੰਦਰ ਸਿੰਘ ਸਿੰਘ ਚੀਮਾ ਡੀ.ਐਸ.ਪੀ (ਸ.ਡ) ਅਤੇ ਮਨਪ੍ਰੀਤ ਸਿੰਘ ਕੋਚ (ਜਿਮ ਗੋਡ ਗਿਫਟ) ਹਾਜ਼ਰ ਸਨ। ਇਸ ਮੌਕੇ ਐਸ.ਐਸ.ਪੀ ਨੇੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲੇ ਅੰਦਰ ਡਿਊਟੀ ਕਰ ਰਹੇ ਪੁਲਸ ਮੁਲਾਜਮਾਂ ਦੀ ਸਿਹਤ ਅਤੇ ਸਰੀਰ ਨੂੰ ਫਿੱਟ ਰੱਖਣ ਲਈ ਹਰ ਸੰਭਵ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਡਿਊਟੀ ਦੌਰਾਨ ਪੁਲਸ ਮੁਲਾਜ਼ਮਾਂ ਨੂੰ ਕੋਈ ਸਰੀਰਕ ਦਿੱਕਤ ਨਾ ਆਵੇ। ਉਨ੍ਹਾਂ ਕਿਹਾ ਕਿ ਇਸੇ ਨੂੰੰ ਵੇਖਦੇ ਹੋਏ ਪੁਲਸ ਲਾਇਨ ਵਿਖੇ ਪਹਿਲਾ ਓਪਨ ਜਿੰਮ ਅਤੇ ਫਿਜ਼ੀਓਥਰੈਪੀ ਸੈਂਟਰ ਤੇ ਅੱਜ ਇੰਨਡੋਰ ਜਿੰੰਮ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਇੰਨਡੋਰ ਜਿੰਮ ਅੰਦਰ ਆਧੁਨਿਕ ਮਸ਼ੀਨਾਂ ਜਿਵੇਂ ਕਿ ਪੈੱਕਡੈੱਕ, ਲੈਟਸ ਪੁਲੀ, ਗਰਾਊਡ ਪੂਲੀ, ਲੈਗ ਅਕਸ਼ਗਟੈਸਨ ਅਤੇ ਲੈਗ ਕਰਲ, 2 ਟਰੱਡਮਿਲ ਮਸ਼ੀਨਾਂ ਸਪਲਿਨ ਬਾਇਕ, ਕਰੋਸ ਟ੍ਰੈਨਰ, ਕੋਰ ਅਬਡੋਮੀਨਲ ਮਸ਼ੀਨ, ਚਿੰਨ ਅਤੇ ਡਿੰਪ ਮਸ਼ੀਨ, ਸਮਿਥ ਮਸ਼ੀਨ, ਪਰੀਚਰ ਕਰਲ, ਡੀਕਲਾਇਨ ਬੈਂਚ, ਇਨਕਾਲਇਨ ਬੈਂਚ, ਲੈਗ ਪ੍ਰੈਸ ਮਸ਼ੀਨ, ਮੈਡੀਸਨ ਬਾਲ, ਜਿਮਨਾਸਟਿਕ ਬਾਲ ਅਤੇ ਡੰਬਲ ਮੌਜੂਦ ਹਨ, ਜਿਸ ਲਈ ਪੁਲਸ ਮੁਲਾਜ਼ਮਾਂ ਦੇ ਸਰੀਰ ਨੂੰ ਫਿੱਟ ਰੱਖਣ ਲਈ ਸੁਖਾਲਾ ਬਣਾਇਆ ਗਿਆ ਹੈ। ਇਸ ਮੌਕੇ ਇਸਪੈਕਟਰ ਕੇਵਲ ਸਿੰਘ ਆਰ.ਆਈ, ਐਸ.ਆਈ ਅਮਰ ਚੰਦ ਲਾਇਨ ਅਫਸਰ, ਏ.ਐਸ.ਆਈ ਕਰਮਜੀਤ ਸਿੰਘ, ਏ.ਐਸ.ਆਈ ਅਸ਼ੋਕ ਕੁਮਾਰ ਆਦਿ ਹਾਜ਼ਰ ਸਨ।