ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 16 ਅਪ੍ਰੈਲ 2021-ਜ਼ਿਲੇ ਦੇ ਪਿੰਡ ਸੁਖਨਾ ਵਿਖੇ ਜਗ੍ਹਾ ਨੂੰ ਲੈ ਕੇ ਦੋ ਧਿਰਾਂ ’ਚ ਹੋਏ ਝਗੜੇ ਦੌਰਾਨ ਦਰਜ ਮਾਮਲੇ ’ਚ ਕਾਰਵਾਈ ਦੀ ਮੰਗ ਨੂੰ ਲੈ ਕੇ ਅੱਜ ਇਕ ਧਿਰ ਵੱਲੋਂ ਸਥਾਨਕ ਐਸਐਸਪੀ ਦਫਤਰ ਅੱਗੇ ਧਰਨਾ ਦਿੱਤਾ ਗਿਆ। ਧਰਨੇ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਕਤ ਮਾਮਲੇ ’ਚ ਜੋ ਦੂਜੀ ਧਿਰ ’ਤੇ ਪਰਚਾ ਦਰਜ ਹੈ, ਉਹ ਵਿਅਕਤੀ ਸ਼ਰ੍ਹੇਆਮ ਹਥਿਆਰਾਂ ਦਾ ਵਿਖਾਵਾ ਕਰ ਰਿਹਾ ਹੈ, ਜਦੋਂਕਿ ਪੁਲਸ ਕਾਰਵਾਈ ਨਹੀਂ ਕਰ ਰਹੀ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਗਾਇਆ ਕਿ ਇਹ ਸਭ ਕੁੱਝ ਸੱਤਾਧਿਰ ਦੇ ਆਗੂਆਂ ਦੇ ਸ਼ਹਿ ’ਤੇ ਹੋ ਰਿਹਾ ਹੈ। ਲੋਕਾਂ ਨੇ ਮੰਗ ਕੀਤੀ ਕਿ ਸਥਾਨਕ ਪੁਲਸ ਪ੍ਰਸਾਸ਼ਨ ਇਸ ਮਾਮਲੇ ’ਚ ਬਣਦੀ ਕਾਰਵਾਈ ਕੀਤੀ। ਇਸ ਤੋਂ ਇਲਾਵਾ ਪਿੰਡ ਵਾਸੀਆਂ ਦਾ ਇਕ ਵਫ਼ਦ ਇਸ ਮਸਲੇ ਸਬੰਧੀ ਐਸਐਸਪੀ ਡੀ ਸੂਡਰਵਿਜੀ ਨੂੰ ਵੀ ਮਿਲਿਆ, ਜਿੰਨਾਂ ਵਿਸ਼ਵਾਸ਼ ਦੁਆਇਆ ਕਿ ਮਾਮਲੇ ਦੀ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਬਣਾਈ ਜਾਵੇਗੀ ਤੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।