← ਪਿਛੇ ਪਰਤੋ
ਅਮਰੀਕੀ ਦੇ ਇੰਡੀਆਨਾਪੋਲਿਸ ’ਚ ਗੋਲੀਆਂ ਵਰ੍ਹਾਉਣ ਦੀ ਘਟਨਾ ’ਚ ਫੱਟੜ ਹੋਇਆ ਸਿੰਘ ਅੰਮ੍ਰਿਤਸਰ ਜ਼ਿਲ੍ਹੇ ਦਾ ਇੰਡੀਆਨਾਪੋਲਿਸ, 17 ਅਪ੍ਰੈਲ, 2021: ਅਮਰੀਕਾ ਦੇ ਇੰਡੀਆਨਾਪੋਲਿਸ ਵਿਚ ਹੋਈ ਗੋਲੀਬਾਰੀ ਦੀ ਘਟਨਾ ਵਿਚ ਫੱਟੜ ਹੋਇਆ ਹਰਪ੍ਰੀਤ ਸਿੰਘ ਗਿੱਲ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਜਗਦੇਵ ਕਲਾਂ ਦਾ ਰਹਿਣ ਵਾਲਾ ਹੈ। ਇੰਡੀਆਨਾਪੋਲਿਸ ਦੇ ਪੁਲਿਸ ਮੁਖੀ ਰੈਂਡਲ ਟੇਲਰ ਨੇ ਦੱਸਿਆ ਕਿ ਹਮਲਾਵਰ ਦੀ ਪਛਾਣ 19 ਸਾਲਾ ਬਰੈਂਡਨ ਹੋਲ ਵਜੋਂ ਹੋਈ ਹੈ ਜੋ ਪਹਿਲਾਂ 2020 ਵਿਚ ਐਡ ਐਕਸ ਵਿਚ ਕੰਮ ਕਰਦਾ ਸੀ। ਇਸ ਘਟਨਾ ਵਿਚ ਸਭ ਤੋਂ ਪਹਿਲਾਂ ਹਰਪ੍ਰੀਤ ਗਿੱਲ ਫੱਟੜ ਹੋਇਆ ਜਿਸਨੇ ਮਹਿਸੂਸ ਕੀਤਾ ਕਿ ਗੋਲੀਬਾਰੀ ਹੋ ਰਹੀ ਹੈ। ਉਸਦੀ ਅੱਖ ਦੇ ਨੇੜੇ ਢਾਈ ਇੰਚ ਦੀ ਗੋਲੀ ਵੱਜੀ ਹੈ ਤੇ ਉਸਦਾ ਇਸ ਵੇਲੇਅਪਰੇਸ਼ਨ ਚਲ ਰਿਹਾ ਹੈ। ਉਸਦੇ ਜੀਜਾ ਖੁਸ਼ਵੰਤ ਬਾਜਵਾ ਨੇ ਦੱਸਿਆ ਕਿ ਉਸਦੇ ਤਿੰਨ ਬੱਚੇ, ਪਤਨੀ ਤੇ ਮਾਂ ਹਨ।
Total Responses : 930