← ਪਿਛੇ ਪਰਤੋ
ਬਾਬੂਸ਼ਾਹੀ ਬਿਊਰੋ ਗੁਰੂ / ਹਰਸਹਾਏ ਫਿਰੋਜ਼ਪੁਰ 17 ਅਪ੍ਰੈਲ , ਨਸ਼ੀਲੇ ਪਦਾਰਥਾਂ ਦੇ ਚੱਲ ਰਹੇ ਹਨੇਰ ਨੇ ਇੱਕ ਹੋਰ ਘਰ ਦਾ ਚਿਰਾਗ ਬੁਝਾ ਦਿੱਤਾ । ਪਿੰਡ ਵਾਸਲ ਮੋਹਨ ਕੇ ਵਾਸੀ ਕਰੀਬ 32 ਸਾਲ ਉਮਰ ਦੇ ਇਸ ਨੌਜਵਾਨ ਦੀ ਖੇਤਾਂ ਵਿੱਚ ਪਈ ਲਾਵਾਰਸ ਲਾਸ਼ ਮਿਲੀ । ਇਹ ਜੁਆਨ ਹਾਈਡ੍ਰੌਲਿਕ ਪ੍ਰੈਸਾਂ ਬਣਾਉਣ ਦਾ ਕੰਮ ਕਰਦਾ ਸੀ । ਡਰੱਗਜ਼ ਲੈਣ ਦੇ ਆਦੀ ਹੋਣ ਤੇ ਇਸ ਨੂੰ ਨਸ਼ਾ ਛੁਡਾਊ ਕੇਂਦਰ ਵਿਚ ਵੀ ਰੱਖਿਆ ਗਿਆ ਪਰ ਇਸ ਦੀ ਆਦਤ ਸੁਧਰ ਨਹੀਂ ਸਕੀ । ਇਸ ਦੇ ਘਰ ਵਿਚ ਵਿਧਵਾ ਮਾਂ , ਪਤਨੀ ਅਤੇ ਛੋਟੀ ਉਮਰ ਦੀ ਇਕ ਬੱਚੀ ਹੈ । ਇਹ ਪਿੰਡ ਮੋਤੀ ਵਾਲਾ ਨੇੜੇ ਖੇਤਾਂ ਵਿੱਚ ਇਸ ਦੀ ਲਾਸ਼ ਮਿਲੀ । ਜਾਣਕਰ ਦੱਸਦੇ ਹਨ ਕਿ ਤੋਂ ਚਿੱਟੇ ਦਾ ਸੇਵਨ ਕਰਨ ਲਈ ਇਹ ਪਿੰਡ ਮੋਤੀਵਾਲ ਜਾਂਦਾ ਸੀ ।
Total Responses : 936