ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 17 ਅਪ੍ਰੈਲ -ਰੋਜ਼ ਇਨਕਲੇਵ ਵੈੱਲਫ਼ੇਅਰ ਸੁਸਾਇਟੀ ਫ਼ਰੀਦਕੋਟ ਦੇ ਪ੍ਰਧਾਨ ਅਤੇ ਸਿਹਤ ਵਿਭਾਗ ਵੱਲੋਂ ਮੁਫ਼ਤ ਕੋਵਿਡ-19 ਟੀਕਾਕਰਨ ਕੈਂਪ 18 ਅਪ੍ਰੈੱਲ ਨੂੰ ਰੋਜ਼ ਇਨਕਲੇਵ ਦੇ ਕਮਲ ਕਲਿਆਣ ਆਸ਼ਰਮ ਦੇ ਮਹਾਂਮਿ੍ੰਤਯੁੰਜਯ ਮਹਾਂਦੇਵ ਮੰਦਰ ਵਿਖੇ ਸਵੇਰੇ 9:00 ਵਜੇ ਤੋਂ ਦੁਪਹਿਰ 2:00 ਵਜੇ ਤੱਕ ਲਗਾਇਆ ਜਾਵੇਗਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਰੋਜ਼ ਇਨਕਲੇਵ ਦੇ ਪ੍ਰਧਾਨ ਬਲਦੇਵ ਰਾਜ ਤੇਰੀਆ, ਸਕੱਤਰ ਦੀਪਕ ਮੁਖੀਜਾ ਨੇ ਦੱਸਿਆ ਕਿ 45 ਸਾਲ ਤੋਂ ਵੱਧ ਉਮਰ ਵਾਲੇ ਇਨਸਾਨ ਆਪਣੀ ਪਹਿਚਾਣ ਦਾ ਕੋਈ ਵੀ ਦਸਤਾਵੇਜ਼ ਲਿਆ ਕੇ ਟੀਕਾਕਰਨ ਕਰਵਾ ਸਕਦੇ ਹਨ | ਉਨ੍ਹਾਂ ਕਿਹਾ ਮਾਸਕ ਪਾ ਕੇ, 6 ਫ਼ੁੱਟ ਦੀ ਦੂਰੀ ਰੱਖ ਕੇ ਕੈਂਪ 'ਚ ਸ਼ਮੂਲੀਅਤ ਕੀਤੀ ਜਾਵੇ |
ਉਨ੍ਹਾਂ ਦੱਸਿਆ ਕੈਂਪ 'ਚ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਸਿਆਸੀ ਸਲਾਹਕਾਰ ਮੁੱਖ ਮੰਤਰੀ ਪੰਜਾਬ ਸ਼ਾਮਲ ਹੋਣਗੇ | ਵਿਸ਼ੇਸ਼ ਮਹਿਮਾਨਾਂ ਵਜੋਂ ਡਾ.ਚੰਦਰ ਸ਼ੇਖਰ ਕੱਕੜ ਸੀਨੀਅਰ ਮੈਡੀਕਲ ਅਫ਼ਸਰ, ਗੁਰਤੇਜ ਸਿੰਘ ਤੇਜਾ ਐੱਮ.ਸੀ.(ਸਾਬਕਾ ਮੀਤ ਪ੍ਰਧਾਨ ਨਗਰ ਕੌਂਸਲ ਫ਼ਰੀਦਕੋਟ) ਸ਼ਾਮਲ ਹੋਣਗੇ | ਇਸ ਮੌਕੇ ਕੈਂਪ ਦੇ ਪ੍ਰੋਜੈੱਕਟ ਚੇਅਰਮੈੱਨ ਦਰਸ਼ਨ ਲਾਲ ਚੁੱਘ ਅਤੇ ਇਨਕਲੇਵ ਦੇ ਖਜ਼ਾਨਚੀ ਅਮਰਦੀਪ ਗਰੋਵਰ ਨੇ ਦੱਸਿਆ ਕਿ ਕੈਂਪ ਸਬੰਧੀ ਤਿਆਰੀਆਂ ਮੁੰਕਮਲ ਹੋ ਚੁੱਕੀਆਂ ਹਨ | ਉਨ੍ਹਾਂ ਕਿਹਾ ਕੋਰੋਨਾ ਨੂੰ ਮਾਤ ਦੇਣ ਵਾਸਤੇ ਸ਼ਹਿਰ ਨਿਵਾਸੀ ਟੀਕਾਕਰਨ ਜ਼ਰੂਰ ਕਰਾਉਣ |