ਦੀਪਕ ਜੈਨ
ਜਗਰਾਓਂ, 17 ਅਪ੍ਰੈਲ 2021 - ਪਿੰਡ ਗਾਲਿਬ ਕਲਾਂ ਵਿਖੇ ਇਕ ਵਿਆਹੁਤਾ ਦੀ ਮੌਤ ਤੋਂ ਬਾਅਦ ਦੋਵੇਂ ਪਰਿਵਾਰਾਂ ਵਲੋਂ ਇਕ-ਦੂਸਰੇ 'ਤੇ ਦੋਸ਼ ਲਗਾਉਂਦੇ ਹੋਏ ਬੱਸ ਸਟੈਂਡ ਜਗਰਾਓਂ ਮੁੱਖ ਮਾਰਗ 'ਤੇ ਧਰਨੇ ਲਗਾਇਆ ਗਿਆ| ਅਮਰਜੀਤ ਕੌਰ (41) ਪਤਨੀ ਬਲਵੀਰ ਸਿੰਘ ਵਾਸੀ ਗਾਲਿਬ ਕਲਾਂ ਦੀ ਬੀਤੇ ਦਿਨੀਂ ਪੱਖੇ ਨਾਲ ਲਟਕਦੀ ਦੀ ਲਾਸ਼ ਮਿਲੀ ਸੀ ਤੇ ਲੜਕੀ ਦੇ ਪਰਿਵਾਰ ਵਲੋਂ ਇਸ ਨੂੰ ਲੜਕੇ ਪਰਿਵਾਰ ਵੱਲੋਂ ਕੀਤੇ ਗਏ ਕਤਲ ਦੇ ਦੋਸ਼ ਲਗਾਉਂਦੇ ਹੋਏ ਕਾਰਵਾਈ ਨੂੰ ਲੈ ਕੇ ਬੱਸ ਸਟੈਂਡ ਜਗਰਾਓਂਵਿਖੇ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਧਰਨਾ ਲਗਾ ਦਿੱਤਾ ਅਤੇ ਲੜਕੇ ਪਰਿਵਾਰ 'ਤੇ ਕਾਰਵਾਈ ਦੀ ਮੰਗ ਕੀਤੀ ਗਈ |
ਇਸੇ ਦੌਰਾਨ ਲੜਕੇ ਪਰਿਵਾਰ ਵਲੋਂ ਲੜਕੀ ਦੇ ਪਰਿਵਾਰਕ ਮੈਂਬਰਾਂ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਲੜਕੀ ਦੀ ਮਾਂ ਉਸਦਾ ਵਿਆਹ ਦੂਸਰੇ ਪਾਸੇ ਕਰਵਾਉਣਾ ਚਾਹੁੰਦੀ ਸੀ ਜੋ ਕਿ ਉਸਨੂੰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰ ਰਹੀ ਸੀ | ਉਸ ਨੇ ਦੋਸ਼ ਲਗਾਇਆ ਕਿ ਮਿ੍ਤਕ ਲੜਕੀ ਨਸ਼ੇ ਕਰਨ ਦੀ ਆਦੀ ਸੀ ਜਿਸ ਕਰਕੇ ਉਹ ਮਾਨਸਿਕ ਤੌਰ 'ਤੇ ਠੀਕ ਨਹੀਂ ਸੀ ਰਹਿੰਦੀ ਅਤੇ ਉਸ ਨੇ ਆਤਮ ਹੱਤਿਆ ਕਰ ਲਈ| ਪੁਲਿਸ ਵਲੋਂ ਦੋਵੇਂ ਪਰਿਵਾਰਾਂ ਨੂੰ ਇਨਸਾਫ਼ ਦਾ ਭਰੋਸਾ ਦਿਵਾਉਂਦੇ ਹੋਏ ਧਰਨਾ ਹਟਾਇਆ।