ਨਵਾਂਸ਼ਹਿਰ 17 ਅਪ੍ਰੈਲ 2021- ਜ਼ਿਲਾ ਨਵਾਂਸ਼ਹਿਰ ਪੁਲਿਸ ਨੇ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ ਕੋਲੋ 3 ਪਿਸਤੌਲ, 6 ਮੈਗਜੀਨ ਅਤੇ 33 ਰੌਂਦ ਬਰਾਮਦ ਕੀਤੇ ਗਏ ਹਨ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਐਸਪੀ (ਡੀ) ਵਜੀਤ ਸਿੰਘ ਖਹਿਰਾ, ਡੀਐਸਪੀ ਸ਼ਵਿੰਦਰ ਪਾਲ ਅਤੇ ਸਿਟੀ ਇੰਚਾਰਜ ਬਖਸ਼ੀਸ਼ ਸਿੰਘ ਨੇ ਦੱਸਿਆ ਕਿ ਗੜ੍ਹਸ਼ੰਕਰ ਰੋਡ 'ਤੇ ਸਿਟੀ ਪੁਲਿਸ ਵਲੋਂ ਵਿਸ਼ੇਸ਼ ਚੈਕਿੰਗ ਕੀਤੀ ਜਾ ਰਹੀ ਹੈ। ਇਸ ਦੌਰਾਨ ਏਐਸਆਈ ਰਾਮ ਸਿੰਘ, ਏ ਐਸ ਆਈ ਸਤਨਾਮ ਸਿੰਘ ਅਤੇ ਏ ਐਸ ਆਈ ਜਸਵਿੰਦਰ ਸਿੰਘ ਦੀ ਅਗਵਾਈ ਵਿੱਚ ਇੱਕ ਟੀਮ ਨੇ ਗੁੱਜਰਪੁਰ ਕਲਾਂ ਨਿਵਾਸੀ ਕੁਲਬੀਰ ਰਾਮ ਉਰਫ਼ ਮੋਨੂੰ, ਗੜ੍ਹੀ ਅਜੀਤ ਸਿੰਘ ਨਿਵਾਸੀ ਚਰਨਜੀਤ ਉਰਫ਼,ਜੀਤੀ ਅਲੀਪੁਰ ਸ਼ਿਵਾਸੀ ਸਰਬਜੀਤ ਸਿੰਘ ਉਰਫ ਸੱਬਾ ਨੂੰ 3 ਪਿਸਤੌਲ , ਸਮੇਤ 6 ਮੈਗਜੀਨ ਅਤੇ 33 ਰੋਦ.ਕਾਬੂ ਕੀਤਾ ਮੁਲਜ਼ਮ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਇਹ ਪਤਾ ਲੱਗਿਆ ਕਿ ਇਹ ਅਸਲਾ ਬਲਵੀਰ ਸਿੰਘ ਨਿਵਾਸੀ ਅਲੀਪੁਰ ਨੇ ਮੁਹੱਈਆ ਕਰਵਾਇਆ ਸੀ। ਬਲਵੀਰ ਇਸ ਸਮੇਂ ਲੁਧਿਆਣਾ ਜੇਲ੍ਹ ਵਿੱਚ ਬੰਦ ਹੈ। ਗ੍ਰਿਫਤਾਰ ਕੀਤੇ ਗਏ ਦੋਸ਼ੀਆਂ 'ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ।