ਦੀਪਕ ਜੈਨ
ਜਗਰਾਉਂ, 17 ਅਪ੍ਰੈਲ 2021 - ਸਿੱਧਵਾਂ ਬੇਟ ਅਧੀਨ ਪੈਂਦੇ ਪਿੰਡ ਸੋਢੀਵਾਲ ਵਿੱਚ ਕੁਝ ਦਿਨ ਪਹਿਲਾਂ ਗ਼ਰੀਬੀ ਤੋਂ ਤੰਗ ਆਕੇ ਮਾਂ ਧੀ ਵਲੋਂ ਜ਼ਹਿਰ ਪੀਤੀ ਗਈ ਸੀ ਅਤੇ ਮਾਂ ਦੀ ਤਾਂ ਉਦੋਂ ਹੀ ਮੌਤ ਹੋ ਗਈ ਸੀ ਪਰ ਧੀ ਜੋ ਕਿ ਹਸਪਤਾਲ ਵਿੱਚ ਇਲਾਜ ਕਰਵਾ ਰਹੀ ਸੀ, ਦੀ ਵੀ ਮੌਤ ਹੋ ਗਈ।
ਥਾਣਾ ਸਿੱਧਵਾ ਵੇਟ ਅਧੀਨ ਪੈਂਦੀ ਚੌਕੀ ਗਿੱਦਡਵਿੰਡੀ ਦੇ ਏਐਸਆਈ ਤੀਰਥ ਸਿੰਘ ਨੇ ਦੱਸਿਆ ਕਿ ਪਿੰਡ ਸੋਢੀਵਾਲ ਵਿੱਚ ਇੱਕ ਕਿਸਾਨ ਵਜੋਂ ਕੰਮ ਕਰਨ ਵਾਲੇ ਨਾਜ਼ਰ ਸਿੰਘ ਦੀ ਕਈ ਸਾਲ ਪਹਿਲਾਂ ਮੌਤ ਹੋ ਗਈ ਸੀ। ਉਸਦੀ ਪਤਨੀ ,ਦੋ ਧੀਆਂ ਅਤੇ ਇੱਕ ਬੇਟਾ ਸੀ। ਜਿਸ ਵਿੱਚ ਵੱਡੀ ਲੜਕੀ ਦਾ ਵਿਆਹ ਮੋਗਾ ਵਿੱਚ ਹੋਇਆ ਸੀ ਜਦੋਂ ਕਿ ਦੂਸਰੀ ਵੇਟੀ ਆਪਣੀ ਮਾਂ ਅਤੇ ਭਰਾ ਨਾਲ ਰਹਿੰਦੀ ਸੀ। ਉਸਦਾ ਵੇਟਾ ਗੁਰਪ੍ਰੀਤ ਸਿੰਘ ਜੋ ਕਿ ਫਾਇਨਾਂਸ ਦਾ ਕੰਮ ਕਰਦਾ ਸੀ ਸੱਤ ਸਾਲ ਪਹਿਲਾਂ ਛੱਤ ਡਿੱਗਣ ਕਾਰਨ ਕੋਮਾ ਵਿੱਚ ਚਲਾ ਗਿਆ ਸੀ। ਇਸ ਦੌਰਾਨ ਪਿਤਾ ਨੇ ਆਪਣੇ ਇਲਾਜ ਲਈ ਪਾਣੀ ਦੀ ਤਰ੍ਹਾਂ ਪੈਸੇ ਵਹਾਏ ਪਰ ਉਹ ਠੀਕ ਨਹੀਂ ਹੋਇਆ।
ਪੁੱਤਰ ਦਾ ਇਲਾਜ ਹੋਣ ਕਾਰਨ ਪਰਿਵਾਰ ਵਿੱਚ ਕਾਫ਼ੀ ਤਣਾਅ ਸੀ ਜਿਸ ਕਾਰਨ ਨਾਜ਼ਰ ਸਿੰਘ ਉਸੇ ਦੁੱਖ ਵਿਚ ਉਸ ਦੀ ਮੌਤ ਹੋ ਗਈ ਅਤੇ ਸਾਰੀ ਜ਼ਿੰਮੇਵਾਰੀ ਮ੍ਰਿਤਕ ਨਾਜ਼ਰ ਦੀ ਪਤਨੀ ਜਸਵੀਰ ਕੌਰ ਦੇ ਮੋਢਿਆਂ 'ਤੇ ਆ ਗਈ। ਇਸ ਦੌਰਾਨ ਪੁੱਤਰ ਦੀ ਮੌਤ ਹੋ ਗਈ ਅਤੇ ਮਾਂ ਬੇਟੀ ਨੇ ਗਮ ਵਿਚ ਜ਼ਹਿਰੀਲੀ ਦਵਾਈ ਨਿਗਲ ਲਈ ਜਿਥੇ ਮਾਂ ਜਸਵੀਰ ਕੌਰ ਦੀ ਮੌਤ ਹੋ ਗਈ ਜਦੋਂ ਕਿ ਧੀ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ। ਪਰ ਲੜਕੀ ਦੀ ਵੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ।