← ਪਿਛੇ ਪਰਤੋ
ਰਾਜ ਬੰਗਾ ਨਵਾਂ ਸ਼ਹਿਰ, 18 ਅਪ੍ਰੈਲ 2021-ਹਲਕਾ ਬੰਗਾ ਦੇ ਪਿੰਡ ਤਲਵੰਡੀ ਫੱਤੂ ਨਹਿਰ ਦੇ ਨਜ਼ਦੀਕ ਟਰੱਕ ਤੇ ਮੋਟਰ ਸਾਈਕਲ ਦੀ ਟੱਕਰ ’ਚ ਇੱਕ ਔਰਤ ਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਮੌਕੇ ’ਤੇ ਮਿਲੀ ਜਾਣਕਾਰੀ ਅਨੁਸਾਰ ਐਸ.ਐਚ.ਓ ਮੁਕੰਦਪੁਰ ਗੁਰਮੁੱਖ ਸਿੰਘ ਨੇ ਦੱਸਿਆ ਕਿ ਮੋਟਰ ਸਾਈਕਲ ਸਵਾਰ ਵਾਸੀ ਅੱਪਰਾ ਧਾਰਮਿਕ ਅਸਥਾਨ ’ਤੇ ਮੱਥਾ ਟੇਕਣ ਲਈ ਜਾ ਰਹੇ ਸਨ ਤਾਂ ਦਾਣਾ ਮੰਡੀ ਮੁਕੰਦਪੁਰ ਤੋਂ ਇੱਕ ਕਣਕ ਦਾ ਟਰੱਕ ਭਰ ਕੇ ਬੰਗਾ ਨੂੰ ਰਿਹਾ ਸੀੇ ਇਸ ਦੌਰਾਨ ਤਲਵੰਡੀ ਫੱਤੂ ਨਹਿਰ ਦੇ ਪੁਲ ਨਜਦੀਕ ਦੋਵਾਂ ਵਿਚਕਾਰ ਹਾਦਸਾ ਵਾਪਰ ਗਿਆ, ਜਿਸ ਵਿੱਚ 52 ਸਾਲਾ ਔਰਤ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਅਗੇਰੀ ਕਾਰਵਾਈ ਸ਼ੁਰੂ ਕਰ ਦਿੱਤੀ।
Total Responses : 928