ਰਾਜ ਬੰਗਾ
ਨਵਾਂ ਸ਼ਹਿਰ, 18 ਅਪ੍ਰੈਲ 2021-ਆਮ ਆਦਮੀ ਪਾਰਟੀ ਵਿਧਾਨ ਸਭਾ ਹਲਕਾ ਬੰਗਾ ਦੀ ਟੀਮ ਵੱਲੋਂ ਮੁਹੱਲਾ ਵਾਸੀਆਂ ਦੇ ਸਹਿਯੋਗ ਨਾਲ ਆਜ਼ਾਦ ਚੌਂਕ ਵਿਖੇ ਪੰਜਾਬ ਵਿੱਚ ਸਭ ਤੋਂ ਮਹਿੰਗੀ ਬਿਜਲੀ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਬੁਲਾਰਿਆਂ ਨੇ ਕਿਹਾ ਕਿ ਦਿੱਲੀ ਵਿੱਚ ਜਿਸ ਤਰ੍ਹਾਂ ਬਿਜਲੀ ਦੇ ਰੇਟ ਬਹੁਤ ਘੱਟ ਹਨ, ਪੰਜਾਬ ਵਿੱਚ ਵੀ ਬਿਜਲੀ ਦੇ ਰੇਟ ਘੱਟ ਹੋਣੇ ਚਾਹੀਦੇ ਹਨ, ਇਸ ਲਈ ਹੁਣ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਤੋਂ ਹੀ ਆਸ ਹੈ। ਜ਼ਿਲ੍ਹਾ ਸਕੱਤਰ ਮਨੋਹਰ ਲਾਲ ਗਾਬਾ ਨੇ ਕਿਹਾ ਕਿ ਦਿੱਲੀ ਦੀ ਤਰਜ਼ ’ਤੇ ਪੰਜਾਬ ਅੰਦਰ ਸਹੂਲਤਾਂ ਹੋਣੀਆਂ ਚਾਹੀਦੀਆਂ ਹਨ। ਸ਼ਿਵ ਕੌੜਾ ਜਨਰਲ ਸਕੱਤਰ ਟ੍ਰੇਡ ਵਿੰਗ ਪੰਜਾਬ ਨੇ ਕਿਹਾ ਕਿ ਪੰਜਾਬ ਦੇ ਲੋਕ ਹੁਣ ਬਿਜਲੀ ਦੇ ਵੱਡੇ-ਵੱਡੇ ਬਿੱਲ ਭਰਕੇ ਅੱਕ ਚੁੱਕੇ ਹਨ ਅਤੇ ਪੰਜਾਬ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਚਾਹੁੰਦੇ ਹਨ। ਰਣਵੀਰ ਰਾਣਾ ਜ਼ਿਲ੍ਹਾ ਪ੍ਰਧਾਨ ਟ੍ਰੇਡ ਵਿੰਗ ਨੇ ਕਿਹਾ ਕੇ ਪੂਰੇ ਪੰਜਾਬ ਵਿੱਚ ਘਰ ਘਰ ਦੁਕਾਨਾਂ ’ਤੇ ਜਾ ਕੇ ਪਰਚੇ ਵੰਡਕੇ ਲੋਕਾਂ ਨੂੰ ਕੇਜਰੀਵਾਲ ਸਰਕਾਰ ਦੀਆਂ ਨੀਤੀਆਂ ਤੋਂ ਜਾਣੂ ਕਰਾਇਆ ਜਾ ਰਿਹਾ ਹੈ। ਅਮਰਦੀਪ ਬੰਗਾ ਬਲਾਕ ਪ੍ਰਧਾਨ ਨੇ ਦੱਸਿਆ ਪੰਜਾਬ ਤੋਂ ਸਸਤੀ ਬਿਜਲੀ ਖਰੀਦ ਕੇ ਵੀ ਦਿੱਲੀ ਵਿੱਚ 200 ਯੂਨਿਟ ਮੁਆਫ਼ ਹੈ ਅਤੇ ਬਿਜਲੀ ਰੇਟ ਵੀ ਬਹੁਤ ਘੱਟ ਹਨ, ਪਰ ਪੰਜਾਬ ਸਰਕਾਰ ਕਾਰਪੋਰੇਟ ਘਰਾਣਿਆਂ ਨਾਲ ਮਿਲ ਕੇ ਲੋਕਾਂ ਨੂੰ ਵੱਡੇ-ਵੱਡੇ ਬਿਜਲੀ ਬਿੱਲ ਭੇਜ ਕੇ ਲੁੱਟ ਰਹੀ ਹੈ। ਆਜ਼ਾਦ ਚੌਂਕ ਬੰਗਾ ਦੇ ਮੇਨ ਬਾਜ਼ਾਰ ਵਿੱਚ ਬਿਜਲੀ ਬਿੱਲ ਫੂਕਣ ਤੋਂ ਬਾਅਦ ਸਾਰੀਆਂ ਦੁਕਾਨਾਂ ’ਤੇ ਦਿੱਲੀ ਦੇ ਬਿਜਲੀ ਬਿੱਲਾਂ ਬਾਰੇ ਲੋਕਾਂ ਨੂੰ ਜਾਣਕਾਰੀ ਮੁਹੱਈਆ ਕਰਵਾਉਣ ਲਈ ਪਰਚੇ ਵੰਡੇ ਗਏ। ਇਸ ਮੌਕੇ ਬਿ੍ਰਜ਼ ਭੂਸ਼ਣ ਵਾਲੀਆ, ਅਮਿਤ ਭੰਮੀ, ਆਤਮ ਪ੍ਰਕਾਸ਼, ਹਰਭਜਨ ਸਿੰਘ, ਗੁਰਪ੍ਰੀਤ ਕੌਰ, ਕੁਲਵਿੰਦਰ ਕੌਰ, ਰੀਮਾ ਰਾਣੀ, ਕਿਰਨ ਗਾਭਾ, ਬਬਲੀ ਮੂੰਗਾ, ਪ੍ਰੇਮ ਲਤਾ ਕੌੜਾ, ਕਿ੍ਰਸ਼ਨ ਲਾਲ, ਮਨੋਹਰ ਲਾਲ, ਵਿਜੇ ਕਨੋਜੀਆ, ਵਿਨਾਇਕ ਕਨੋਜੀਆ, ਨੰਨੂ ਗੁਪਤਾ, ਅਨੀਤਾ ਰਾਣੀ, ਸੀਮਾ ਰਾਣੀ, ਕੁਲਬੀਰ ਪਾਬਲਾ, ਅਸ਼ੋਕ ਕੈਂਥ, ਨਰਿੰਦਰ ਕੁਮਾਰ ਕਿੱਟੂ, ਪ੍ਰਦੀਪ ਕੁਮਾਰ ਤਰਸੇਮ ਰਾਣਾ ਆਦਿ ਸ਼ਾਮਿਲ ਸਨ।