ਸਮਾਰਟ ਤਕਨਾਲੋਜੀ ਨਾਲ ਮਿਆਰੀ ਸਿੱਖਿਆ ਦੇ ਗਵਾਹ ਬਣ ਰਹੇ ਹਨ ਸਰਕਾਰੀ ਸਕੂਲ-ਅਨੀਤਾ ਭਾਰਦਵਾਜ
ਰਜਨੀਸ਼ ਸ਼ਰੀਨ
ਬਨੂੜ, 18 ਅਪ੍ਰੈਲ 2021-ਸਰਕਾਰੀ ਸਕੂਲਾਂ ਵਿੱਚ ਦਾਖ਼ਲਾ ਮੁਹਿੰਮ ‘ਈਚ ਵਨ ਬਰਿੰਗ ਵਨ’ ਨੂੰ ਤੇਜ਼ੀ ਦੇਣ ਲਈ ਸਿੱਖਿਆ ਮੰਤਰੀ ਵਿਜੈ ਸਿੰਗਲਾ ਦੀ ਰਹਿਨੁਮਾਈ ਅਤੇ ਸਕੱਤਰ ਸਕੂਲ ਸਿੱਖਿਆ ਕਿ੍ਰਸ਼ਨ ਕੁਮਾਰ ਦੀ ਦੇਖ ਰੇਖ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਨੂੜ ਵੱਲੋਂ ਸਾਲ 2021 ਦਾ ਕੈਲੰਡਰ ਅਤੇ ਦਾਖ਼ਲਾ ਮੁਹਿੰਮ ਪੋਸਟਰ ਜਾਰੀ ਕੀਤੇ ਗਏ। ਇਸ ਸਬੰਧੀ ਸਕੂਲ ਪਿ੍ਰੰਸੀਪਲ ਅਨੀਤਾ ਭਾਰਦਵਾਜ ਨੇ ਦੱਸਿਆ ਕਿ ਸਕੂਲ ਦੇ ਅਧਿਆਪਕ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਸਮਾਰਟ ਸਕੂਲ ਬਨੂੜ ਦੀਆਂ ਵਿਸ਼ੇਸ਼ਤਾਵਾਂ ਦੀ ਜਾਣਕਾਰੀ ਦੇਣ ਅਤੇ ਸਰਕਾਰੀ ਸਕੂਲ ਵਿੱਚ ਬੱਚਿਆਂ ਦਾ ਦਾਖ਼ਲਾ ਕਰਵਾਉਣ ਲਈ ਪ੍ਰੇਰਿਤ ਕਰਨ ਹਿੱਤ ਘਰ-ਘਰ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਕੂਲ ਵੱਲੋਂ ਦਾਖ਼ਲਾ ਮੁਹਿੰਮ ਦੇ ਸਬੰਧ ਵਿੱਚ ਇੱਕ ਕੈਲੰਡਰ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਸਕੂਲ ਦੀਆਂ ਸ਼ਾਨਦਾਰ ਤਸਵੀਰਾਂ ਅਤੇ ਵਿਭਾਗ ਵੱਲੋਂ ਚਲਾਈ ਜਾ ਰਹੀਆਂ ਮੁਹਿੰਮਾਂ ਦੀ ਸੰਖੇਪ ਜਾਣਕਾਰੀ ਹੈ। ਸਕੂਲ ਵੱਲੋਂ ਸਕੂਲ ਦੀਆਂ ਵਿਸ਼ੇਸ਼ਤਾਵਾਂ ਸਬੰਧੀ ਦਾਖ਼ਲਾ ਮੁਹਿੰਮ ਦਾ ਰੰਗਦਾਰ ਪੈਫਲੇਟ ਵੀ ਤਿਆਰ ਕਰਕੇ ਜਾਰੀ ਕੀਤਾ ਗਿਆ ਹੈ ਜੋ ਕਿ ਬਨੂੜ ਅਤੇ ਆਸ-ਪਾਸ ਦੇ ਪਿੰਡਾਂ ਦੇ ਵਿੱਚ ਵੰਡਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਾਪਿਆਂ ਨੂੰ ਸਕੂਲ ਦੀਆਂ ਵਿਸ਼ੇਸ਼ਤਾਵਾਂ ਦੀ ਪ੍ਰਤੱਖ ਜਾਣਕਾਰੀ ਦੇਣ ਲਈ ਸਕੂਲ ਦਰਸ਼ਨ ਪ੍ਰੋਗਰਾਮ ਵੀ ਜਾਰੀ ਹੈ, ਜਿਸ ਤਹਿਤ ਮਾਪੇ ਸਕੂਲ ਵਿੱਚ ਆ ਕੇ ਸਮਾਰਟ ਕਲਾਸਰੂਮ, ਵਰਕਿੰਗ ਮਾਡਲ, ਬਾਲਾ ਵਰਕ ਅਤੇ ਸਕੂਲ ਵਿੱਚ ਮਿਲਣ ਵਾਲੀਆਂ ਹੋਰ ਸਹੂਲਤਾਂ ਬਾਰੇ ਜਾਣਕਾਰੀ ਪ੍ਰਾਪਤ ਕਰ ਰਹੇ ਹਨ। ਇਸ ਮੌਕੇ ਨਵਨੀਤ ਕੌਰ, ਹਰਕੀਰਤ ਸਿੰਘ, ਹਰਚਰਨ ਸਿੰਘ, ਕੁਲਵਿੰਦਰ ਕੌਰ, ਪਰਵਿੰਦਰ ਕੌਰ, ਗੁਰਸ਼ਰਨ ਸਿੰਘ, ਮੰਜੂ ਤਿਵਾੜੀ, ਸ਼ੁਸ਼ਮਾ ਰਾਣੀ, ਮਨਜੀਤ ਸਿੰਘ, ਦੀਪਿਕਾ ਬਾਂਸਲ, ਜਗਤਾਰ ਸਿੰਘ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਸਮੇਤ ਹੋਰ ਸਟਾਫ ਵੀ ਮੌਜੂਦ ਸੀ।