← ਪਿਛੇ ਪਰਤੋ
100 ਦੇ ਕਰੀਬ ਲੋਕਾਂ ਨੇ ਕਰਵਾਇਆ ਟੀਕਾਕਰਨ- ਢੱਲਾ/ਬਰਾੜ ਮਨਿੰਦਰਜੀਤ ਸਿੱਧੂ ਜੈਤੋ, 18 ਅਪਰੈਲ 2021- ਸਿਹਤ ਅਤੇ ਸਮਾਜਿਕ ਖੇਤਰ ਵਿੱਚ ਅਹਿਮ ਅਤੇ ਲਗਾਤਾਰ ਭੂਮਿਕਾ ਨਿਭਾਉਣ ਵਾਲੀ ਵਰਿੰਦਰ ਰਿੰਮੀ ਵੈੱਲਫੇਅਰ ਸੋਸਾਇਟੀ ਜੈਤੋ ਵੱਲੋਂ ਜੈਤੋ ਪਿੰਡ ਵਿਖੇ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਟੀਕਾਕਰਨ ਅਤੇ ਜਰਨਲ ਚੈੱਕਅੱਪ ਕੈਂਪ ਲਗਵਾਇਆ ਗਿਆ।ਸੋਸਾਇਟੀ ਦੇ ਪ੍ਰਧਾਨ ਬਲਦੇਵ ਸਿੰਘ ਢੱਲਾ ਅਤੇ ਮੀਤ ਪ੍ਰਧਾਨ ਕਰਨ ਬਰਾੜ ਨੇ ਜਾਣਕਾਰੀ ਦਿੰਦਿਆਂ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਇਹ ਟੀਕਾਕਰਨ ਕੈਂਪ ਲਗਵਾਇਆ ਗਿਆ ਅਤੇ ਇਸ ਕੈਂਪ ਦੌਰਾਨ ਤਕਰੀਬਨ 100 ਦੇ ਕਰੀਬ ਲੋਕਾਂ ਦੇ ਇਹ ਟੀਕਾ ਲਗਾਇਆ ਗਿਆ।ਸਿਹਤ ਵਿਭਾਗ ਦੀ ਟੀਮ ਦੀ ਅਗਵਾਈ ਡਾ. ਵਰਿੰਦਰ ਕੁਮਾਰ ਐੱਮ.ਡੀ ਖੁਦ ਕਰ ਰਹੇ ਸਨ। ਕੈਂਪ ਦੀ ਸਫਲਤਾ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਕੌਂਸਲ ਜਤਿੰਦਰ ਕੁਮਾਰ ਜੀਤੂ ਬਾਂਸਲ ਨੇ ਕਿਹਾ ਕਿ ਵਰਿੰਦਰ ਰਿੰਮੀ ਵੈੱਲਫੇਅਰ ਸੋਸਾਇਟੀ ਦੇ ਅਹੁਦੇਦਾਰਾਂ ਦੁਆਰਾ ਸਮਾਜ ਦੀ ਭਲਾਈ ਲਈ ਕੀਤਾ ਜਾ ਰਿਹਾ ਇਹ ਉਪਰਾਲਾ ਸ਼ਲਾਘਾਯੋਗ ਹੈ ਅਤੇ ਉਹ ਆਸ ਕਰਦੇ ਹਨ ਕਿ ਇਹਨਾਂ ਦੀ ਸੋਸਾਇਟੀ ਭਵਿੱਖ ਵਿੱਚ ਵੀ ਲੋੜਵੰਦਾਂ ਦੀ ਮਦਦ ਲਈ ਯਤਨਸ਼ੀਲ ਰਹੇਗੀ। ਉਹਨਾਂ ਕਿਹਾ ਕਿ ਉਹ ਬਤੌਰ ਕੌਂਸਲਰ ਅਤੇ ਨਿੱਜੀ ਤੌਰ ਤੇ ਹਮੇਸ਼ਾ ਸੋਸਾਇਟੀ ਦੇ ਮਾਨਵਤਾ ਦੀ ਭਲਾਈ ਦੇ ਕੰਮਾਂ ਵਿੱਚ ਨਾਲ ਖੜ੍ਹੇ ਰਹਿਣਗੇ। ਇਸ ਕੈਂਪ ਦੌਰਾਨ ਜੈਤੋ ਥਾਣਾ ਮੁਖੀ ਇੰਸਪੈਕਟਰ ਰਾਜੇਸ਼ ਕੁਮਾਰ ਨੇ ਵਿਸ਼ੇਸ਼ ਤੌਰ ਤੇ ਸਮੂਲ਼ੀਅਤ ਕੀਤੀ।ਕੈਂਪ ਦੇ ਪ੍ਰਬੰਧਾਂ ਵਿੱਚ ਜੀਤੂ ਬਾਂਸਲ ਦੇ ਸਾਥੀ ਹੈਪੀ ਰਾਵਨ, ਮੰਨੂ ਗੋਇਲ ਅਤੇ ਨੌਜਵਾਨ ਵੈੱਲਫੇਅਰ ਸੋਸਾਇਟੀ ਦੇ ਅਹੁਦੇਦਾਰਾਂ ਨੇ ਵਿਸ਼ੇਸ ਭੂਮਿਕਾ ਨਿਭਾਈ।
Total Responses : 189