ਮਨਪ੍ਰੀਤ ਸਿੰਘ ਜੱਸੀ
ਅੰਮ੍ਰਿਤਸਰ ਸ਼ਹਿਰ ਵਾਸੀਆਂ ਨੂੰ ਸ਼ੁੱਧ ਪਾਣੀ ਮੁਹਈਆ ਕਰਵਾਉਣਾ ਪਹਿਲਾ ਫਰਜ਼: ਮੇਅਰ ਕਰਮਜੀਤ ਸਿੰਘ ਰਿੰਟੂ
ਅੰਮ੍ਰਿਤਸਰ, 18 ਅਪ੍ਰੈਲ, 2021 - ਮੇਅਰ ਕਰਮਜੀਤ ਸਿੰਘ ਅੱਜ ਮੇਅਰ ਕਰਮਜੀਤ ਸਿੰਘ ਰਿੰਟੂ ਵਿਧਾਨ ਸਭਾ ਹਲਕਾ ਉੱਤਰੀ ਵਿਖੇ ਵਾਰਡ ਨੰ: 19 ਦੇ ਗ੍ਰੀਨ ਲੈਂਡ ਇਲਾਕੇ ਵਿਖੇ ਅਮਰੂਤ ਪ੍ਰਾਜੈਕਟ ਅਧੀਨ ਨਵੇਂ ਬਣੇ ਟਿਊਬਵੈੱਲ ਦਾ ਉਦਘਾਟਨ ਕੀਤਾ ਗਿਆ।£ ਇਹ ਕੰਮ ਦੀ ਲਾਗਤ 20 ਲੱਖ ਰੁਪਏ ਹੈ ਜਿਸ ਨਾਲ ਵਾਰਡ ਨੰ: 19 ਦੇ ਗ੍ਰੀਨ ਲੈਂਡ ਤੇ ਆਸ ਪਾਸ ਦੇ ਆਦਿ ਦੇ ਇਲਾਕਾ ਵਾਸੀਆਂ ਦੀ ਪਾਣੀ ਦੀ ਕਿੱਲਤ ਦੂਰ ਹੋਵੇਗੀ ਤੇ ਸ਼ੁੱਧ ਪਾਣੀ ਮੁਹਈਆ ਹੋਵੇਗਾ।
ਇਸ ਮੌਕੇ ਮੇਅਰ ਕਰਮਜੀਤ ਸਿੰਘ ਰਿੰਟੂ ਨੇ ਕਿਹਾ ਕਿ ਸ਼ਹਿਰ ਦਾ ਕੋਈ ਵੀ ਇਲਾਕਾ ਵਿਕਾਸ ਪੱਖੋਂ ਸਖਣਾ ਨਹੀਂ ਰਹਿਣ ਦਿੱਤਾ ਗਿਆ ਅਤੇ ਅਗਾਂਹ ਵੀ ਇਸੇ ਤਰ੍ਹਾਂ ਵਿਕਾਸ ਕਾਰਜ ਜਾਰੀ ਰਹਿਣਗੇ।। ਮੇਅਰ ਨੇ ਕਿਹਾ ਕਿ ਸ਼ਹਿਰ ਦੇ ਹਰ ਇਲਾਕੇ ਦਾ ਕੋਈ ਵੀ ਕੰਮ ਅਧੂਰਾ ਨਹੀਂ ਰਹਿਣ ਦਿੱਤਾ ਜਾਵੇਗਾ।£ ਮੇਅਰ ਨੇ ਦੱਸਿਆ ਕਿ ਸ਼ਹਿਰ ਦੇ ਹਰ ਇਲਾਕੇ ’ਚ ਪੈਂਦੇ ਪਾਰਕਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ ਅਤੇ ਜੋ ਰਹਿੰਦੇ ਹਨ ਉਨ੍ਹਾਂ ਦਾ ਵੀ ਨਵੀਨੀਕਰਨ ਬਹੁਤ ਜਲਦ ਕੀਤਾ ਜਾਵੇਗਾ।£ ਇਸੇ ਦੌਰਾਨ ਸ਼ਹਿਰ ਦੀ ਹਰ ਵਾਰਡ ’ਚ ਐਲ ਈ ਡੀ ਲਾਈਟਾਂ ਵੀ ਲਗਾ ਦਿੱਤੀਆਂ ਗਈਆਂ ਹਨ।£ਉਨ੍ਹਾਂ ਕਿਹਾ ਕਿ ਲੋਕਾਂ ਦੇ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਹੱਲ ਕਰਨ ਲਈ ਨਵੀਆਂ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਅਤੇ ਟਿਊਬਵੈਲ ਲਗਾ ਦਿੱਤੇ ਗਏ ਹਨ।
ਇਸ ਮੌਕੇ ਕੌਂਸਲਰ ਪ੍ਰਿਯੰਕਾ ਸ਼ਰਮਾ, ਸ੍ਰੀ ਰਿਤੇਸ਼ ਸ਼ਰਮਾ, ਅਨੇਕ ਸਿੰਘ, ਅਮਨ, ਅਮਨ, ਕਪਿਲ ਆਦਿ ਇਲਾਕਾ ਨਿਵਾਸੀ ਹਾਜ਼ਰ ਸਨ।