ਕਾਂਗਰਸ ਸਰਕਾਰ ਦੁਆਰਾ ਹੀ ਹੋਇਆ ਪੰਜਾਬ ਦਾ ਵਿਕਾਸ-ਐਮਐਲਏ
ਰਾਜਵੰਤ ਸਿੰਘ
ਗਿੱਦੜਬਾਹਾ, 18 ਅਪ੍ਰੈਲ 2021-ਪੰਜਾਬ ਸਰਕਾਰ ਦੁਆਰਾ ਸੂਬੇ ਦੇ ਵਿਕਾਸ ਲਈ ਤਰ੍ਹਾਂ-ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ, ਇਸੇ ਤਹਿਤ ਹਲਕਾ ਗਿੱਦੜਬਾਹਾ ਦੇ ਵਿਧਾਇਕ ਰਾਜਾ ਵੜਿੰਗ ਦੁਆਰਾ ਸ਼ਹਿਰ ਨੂੰ ਸੋਹਣੀ ਦਿਖ ਦੇਣ ਦੇ ਮੰਤਵ ਨਾਲ ਪੰਜਾਬ ਸਰਕਾਰ ਦੁਆਰਾ ਦਿੱਤੀਆਂ ਲੱਖਾਂ ਦੀਆਂ ਗਰਾਂਟਾ ਨੂੰ ਅਮਲੀ ਰੂਪ ਦਿੱਤਾ ਜਾ ਰਿਹਾ ਹੈੈ। ਐਮਐਲਏ ਰਾਜਾ ਵੜਿੰਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਵੱਲੋਂ ਸ਼ਹਿਰ ਦੇ ਵਿਕਾਸ ਲਈ ਪੰਜਾਬ ਸਰਕਾਰ ਕੋਲੋਂ 85 ਲੱਖ ਦੀ ਗਰਾਂਟ ਲਿਆਂਦੀ ਗਈ ਹੈ, ਇਸ ਗਰਾਂਟ ਨਾਲ ਸ਼ਹਿਰ ਨੂੰ ਸੋਹਣੀ ਦਿਖ ਦੇਣ ਵਜੋਂ ਵਰਤੋਂ ’ਚ ਲਿਆਂਦਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚ ਨਵੀਂਆਂ ਧਰਮਸਾਲਾ ਦੀਆਂ ਉਸਾਰੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕਰੋਨਾ ਵਰਗੀ ਖਤਰਨਾਕ ਬਿਮਾਰੀ ਤੋਂ ਬਚਾਅ ਲਈ ਸ਼ਹਿਰ ਅੰਦਰ ਸਾਫ ਸਫਾਈ ਰੱਖਣਾ ਬਹੁਤ ਜਰੂਰੀ ਹੈ, ਇਸ ਲਈ ਸ਼ਹਿਰ ਦੇ ਛੱਪੜ ਅਤੇ ਗੰਦਗੀ ਵਾਲੀਆਂ ਥਾਵਾਂ ਨੂੰ ਹਰਿਆਲੀ ਭਰੀਆਂ ਪਾਰਕਾਂ ਵਿੱਚ ਬਦਲ ਦਿੱਤਾ ਜਾਵੇਗਾ। ਵੜਿੰਗ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਹਲਕੇ ਦੇੇ ਵਿਕਾਸ ਲਈ 17 ਕਰੋੜ ਦੀ ਲਾਗਤ ਵਾਲੇ ਸਰਕਾਰੀ ਡਿਗਰੀ ਕਾਲਜ ਅਤੇ ਕੋਰਟ ਕੰਪਲੈਕਸ ਲਈ ਕਰੀਬ 15 ਕਰੋੜ ਜਾਰੀ ਕਰਵਾਏ ਗਏ ਸਨ, ਜਿਸ ਨਾਲ ਕਾਲਜ ਅਤੇ ਕੋਰਟ ਦਾ ਕੰਮ ਪੂਰੇ ਜੰਗੀ ਪੱਧਰ ’ਤੇ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਸੂਬੇ ਦੀ ਖੁਸ਼ਹਾਲੀ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਅਤੇ ਭਵਿੱਖ ਵਿਚ ਵੀ ਵਿਕਾਸ ਦੇ ਕੰਮਾਂ ਦੀ ਆਸ ਪ੍ਰਗਟਾਈ।