ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 18 ਅਪ੍ਰੈਲ 2021-ਸੰਤ ਨਿਰੰਕਾਰੀ ਮਿਸ਼ਨ ਬ੍ਰਾਂਚ ਮੁਕਤਸਰ ਵੱਲੋਂ ਸੰਤ ਨਿਰੰਕਾਰੀ ਭਵਨ ਵਿਖੇ ਕਰੋਨਾ ਵੈਕਸੀਨੇਸ਼ਨ ਕੈਂਪ ਲਗਾਇਆ ਗਿਆ, ਜਿੱਥੇ 212 ਲੋਕਾਂ ਨੇ ਪਹੁੰਚ ਕੇ ਕਰੋਨਾ ਵੈਕਸੀਨੇਸ਼ਨ ਲਗਵਾਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਡਾ. ਕਿਰਨਦੀਪ ਕੌਰ ਡੀਐਫਪੀਓ ਪਹੁੰਚੇ, ਜਿੰਨਾਂ ਨੇ ਕਰੋਨਾ ਵੈਕਸੀਨੇਸ਼ਨ ਕੈਂਪ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਆਪਣੇ ਸੰਬੋਧਨ ਦੌਰਾਨ ਕਿਰਪਾਲ ਸਿੰਘ ਬ੍ਰਾਂਚ ਸੰਯੋਜਕ ਅਤੇ ਧਰਮਪਾਲ ਟੱਕਰ ਜੋਨਲ ਇੰਚਾਰਜ਼ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਰੋਨਾ ਮਹਾਂਮਾਰੀ ਤੋਂ ਬਚਣ ਲਈ ਕਰੋਨਾ ਵੈਕਸੀਨ ਜਰੂਰ ਲਗਵਾਉਣ ਅਤੇ ਅੱਗੇ ਹੋਰ ਵੀ ਲੋਕਾਂ ਨੂੰ ਪ੍ਰੇਰਿਤ ਕਰਨ। ਉਨ੍ਹਾਂ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਸਰਕਾਰ ਵੱਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਜਰੂਰ ਕਰਨ।
ਇਸ ਮੌਕੇ 102 ਸਾਲਾ ਬਜ਼ੁਰਗ ਮਹਿਲਾ ਨੇ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਕਰੋਨਾ ਵੈਕਸੀਨ ਲਗਵਾਈ, ਜੋ ਕਿ ਹੋਰਨਾਂ ਲਈ ਵੀ ਪ੍ਰੇਰਨਾ ਸ੍ਰੋਤ ਬਣੀ। ਇਸ ਮੌਕੇ ਸਿਹਤ ਵਿਭਾਗ ਤੋਂ ਡਾ. ਗੀਤਾ ਰਾਣੀ ਏਐਮਓ, ਭਗਵਾਨ ਦਾਸ ਜ਼ਿਲਾ ਹੈਲਥ ਇੰਸਪੈਕਟਰ, ਗੁਰਤੇਜ ਸਿੰਘ ਮਾਸ ਮੀਡੀਆ ਅਫਸਰ, ਮਲਕੀਤ ਕੌਰ , ਮਨਪ੍ਰੀਤ ਕੌਰ ਏਐਨਐਮ, ਸੰਤੋਖ ਸਿੰਘ, ਵੀਰਪਾਲ, ਮਨਜੀਤ , ਇੰਦਰਜੀਤ ਆਸ਼ਾ ਵਰਕਰ ਆਦਿ ਹਾਜ਼ਰ ਸਨ।