ਗੋਰਵ ਮਾਨਿਕ
ਫ਼ਿਰੋਜ਼ਪੁਰ, 18 ਅਪ੍ਰੈਲ 2021 -ਫ਼ਿਰੋਜ਼ਪੁਰ ਪੁਲਿਸ ਵੱਲੋਂ 14 ਅਪ੍ਰੈਲ ਨੂੰ ਥਾਣਾ ਗੁਰੂਹਰਸਹਾਏ ਅਧੀਨ ਪੈਂਦੇ ਪਿੰਡ ਪੰਜੇ ਕੇ ਉਤਾੜ ਵਿਖੇ ਹੋਏ ਕਤਲ ਦੇ ਮਾਮਲੇ ਵਿਚ ਵੱਡੀ ਸਫਲਤਾ ਹਾਸਲ ਕਰਨ ਦਾ ਦਾਅਵਾ ਕੀਤਾ ਗਿਆ ਹੈ। ਇਸ ਕਤਲ ਵਿੱਚ ਲੋੜੀਂਦੇ 9 ਵਿਚੋਂ ਪੰਜ ਦੋਸ਼ੀਆਂ ਨੂੰ ਕਾਬੂ ਕਰਕੇ ਕਤਲ ਵਿਚ ਵਰਤੇ ਹਥਿਆਰ ਅਤੇ ਜਿੰਦਾ ਕਾਰਤੂਸ ਅਤੇ ਦੋ ਮੋਟਰਸਾਈਕਲ ਬਰਾਮਦ ਕੀਤੇ ਹਨ।
ਇਹ ਜਾਣਕਾਰੀ ਅੱਜ ਪ੍ਰੈਸ ਕਾਨਫ਼ਰੰਸ ਦੌਰਾਨ ਸੀਨੀਅਰ ਕਪਤਾਨ ਪੁਲਿਸ ਫ਼ਿਰੋਜ਼ਪੁਰ ਭਾਗੀਰਥ ਸਿੰਘ ਮੀਨਾ ਨੇ ਦਿੱਤੀ।ਉਨ੍ਹਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਥਾਣਾ ਗੁਰੂਹਰਸਹਾਏ ਵਲੋਂ ਮੁਕੱਦਮਾਂ ਉਕੱਤ ਵਿੱਚ ਉਸ ਸਮੇਂ ਭਾਰੀ ਸਫਲਤਾ ਹਾਸਿਲ ਹੋਈ, ਜਦੋਂ ਮੁਕੱਦਮਾ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਮੁਕੱਦਮਾ ਉਕਤ ਜੋ ਨਿਰਮਲ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਪੰਜੇ ਕੇ ਉਤਾੜ ਥਾਣਾ ਗੁਰੂਹਰਸਹਾਏ ਦੇ ਬਿਆਨ ਪਰ ਦਰਜ ਹੋਇਆ ਕਿ ਉਸਦਾ ਭਰਾ ਮਹਿੰਦਰ ਸਿੰਘ ਅਤੇ ਭਤੀਜਾ ਗੁਰਚਰਨ ਸਿੰਘ ਪੁੱਤਰ ਮਹਿੰਦਰ ਸਿੰਘ ਆਪਣੇ ਮੋਟਰਸਾਇਕਲ ਤੋਂ ਦਵਾਈ ਲੈਣ ਲਈ ਪੰਜੇ ਕੇ ਉਤਾਰ ਨੂੰ ਜਾ ਰਹੇ ਸੀ ਤਾਂ ਉਹ ਵੀ ਆਪਣੇ ਘਰ ਦਾ ਸਮਾਨ ਲੈਣ ਲਈ ਆਪਣੇ ਮੋਟਰਸਾਇਕਲ ਪਰ ਉਹਨਾ ਦੇ ਪਿਛੇ-ਪਿਛੇ ਜਾ ਰਿਹਾ ਸੀ ਜਦ ਉਹ ਅਦਰਸ਼ ਪਬਲਿਕ ਸਕੂਲ ਪੰਜੇ ਕੇ ਉਤਾੜ ਦੇ ਨੇੜੇ ਪੁਜੇ ਤਾਂ ਤਿੰਨ ਮੋਟਰਸਾਇਕਲਾਂ ਤੇ ਉਕਤ ਦੋਸ਼ੀ ਸਵਾਰ ਹੋ ਕੇ ਆਏ ਜਿੰਨਾਂ ਨੇ ਉਸਦੇ ਭਰਾ ਅਤੇ ਭਤੀਜੇ ਨੂੰ ਘੇਰ ਲਿਆ ਅਤੇ ਦੋਸ਼ੀ ਸੁਖਵਿੰਦਰ ਸਿੰਘ ਨੇ ਆਪਣੇ ਪਿਸਤੋਲ ਦਾ ਫਾਇਰ ਕੀਤਾ ਤਾਂ ਉਸਦੇ ਭਤੀਜੇ ਨੇ ਮੋਟਰਸਾਇਕਲ ਭਜਾਉਣ ਦੀ ਕੋਸ਼ਿਸ਼ ਕੀਤੀ ਤਾਂ ਦੋਸ਼ੀ ਜਸਵਿੰਦਰ ਸਿੰਘ ਉਸਦੇ ਭਰਾ ਦੇ 12 ਬੋਰ ਬੰਦੂਕ ਦਾ ਫਾਇਰ ਮਾਰਿਆ ਅਤੇ ਦੋਸ਼ੀ ਸੁਖਵਿੰਦਰ ਸਿੰਘ ਨੇ ਆਪਣੇ ਪਿਸਤੋਲ ਦਾ ਫਾਇਰ ਉਸਦੇ ਭਤੀਜੇ ਦੇ ਮਾਰਿਆ ਜਦੇ ਉਹ ਆਪਣੇ ਭਰਾ ਅਤੇ ਭਤੀਜੇ ਨੂੰ ਬਚਾਉਣ ਲੱਗਾ ਤਾਂ ਦੋਸ਼ੀਆਂ ਨੇ ਉਸ ਨੂੰ ਵੀ ਘੇਰ ਕੇ ਸੱਟਾਂ ਮਾਰੀਆਂ।
ਉਸਦੇ ਭਰਾ ਮਹਿੰਦਰ ਸਿੰਘ ਦੀ ਹਸਪਤਾਲ ਲੈ ਜਾਂਦੇ ਹੋਏ ਮੌਤ ਹੋ ਗਈ। ਵਜਾ ਰੰਜਸ਼ ਇਹ ਹੈ ਕਿ ਮੁਦਈ ਧਿਰ ਦਾ ਦੋਸੀ ਧਿਰ ਨਾਲ 07 ਕਨਾਲ ਜ਼ਮੀਨ ਸਬੰਧੀ ਝਗੜਾ ਚਲਦਾ ਹੈ। ਮਿਤੀ 15-4-21 ਨੂੰ ਮੁਕੱਦਮਾ ਦੀ ਤਫਤੀਸ਼ ਟੈਕਨੀਕਲ ਅਤੇ ਵਿਗਿਆਨਿਕ ਤਰੀਕੇ ਨਾਲ ਕਰਦੇ ਹੋਏ ਦੋਸ਼ੀ ਬਗੀਚਾ ਸਿੰਘ ਅਤੇ ਪਰਮਜੀਤ ਸਿੰਘ ਨੂੰ ਪਿੰਡ ਪੰਜੇ ਕੇ ਉਤਾੜ, ਨਜਦੀਕ ਦਾਣਾ ਮੰਡੀ ਤੋਂ ਗ੍ਰਿਫਤਾਰ ਕੀਤਾ ਗਿਆ। ਮਿਤੀ 18-04-21 ਨੂੰ ਮੁਕੱਦਮਾ ਦੇ ਦੋਸ਼ੀ ਗੁਰਦੇਵ ਸਿੰਘ, ਸੁਖਵਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਨੂੰ ਪਿੰਡ ਖਾਈ ਫੇਮੇ ਕੀ ਭੱਠੇ ਤੋਂ ਗ੍ਰਿਫਤਾਰ ਕਰਕੇ ਇਹਨਾਂ ਪਾਸੇ ਵਕੂਆ ਸਮੇਂ ਵਰਤੇ ਗਏ ਮੋਟਰਸਾਇਲ, ਰਿਵਾਲਵਰ, 12 ਬੋਰ ਬੰਦੂਕ ਬਾਮਦ ਕੀਤੇ ਗਏ। ਮੁੱਕਦਮਾ ਦੀ ਤਫਤੀਸ਼ ਜਾਰੀ ਹੈ। ਬਾਕੀ ਰਹਿੰਦੇ ਦੋਸ਼ੀਆਂ ਨੂੰ ਵੀ ਜਲਦੀ ਗ੍ਰਿਫ਼ਤਾਰ ਕੀਤਾ ਜਾਵੇਗਾ। ਦੋਸ਼ੀਆਂ ਖਿਲਾਫ ਪਹਿਲਾ ਵੀ ਮੁਕੱਦਮੇ ਦਰਜ ਹਨ।