ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 18 ਅਪ੍ਰੈਲ 2021 - ਹੈਲਪਿੰਗ ਹੈਂਡ ਸੁਸਾਇਟੀ ਵੱਲੋਂ ਇਲਾਕੇ ਲਈ ਐਂਬੂਲੈਂਸ ਦਾਨ ਕੀਤੀ ਗਈ, ਜਿਸਨੂੰ ਨੂੰ ਆਸਰਾ ਫਾਉਂਡੇਸ਼ਨ ਦੇ ਵਾਇਸ ਚੇਅਰਮੈਨ ਅਰਸ਼ ਸੱਚਰ ਵੱਲੋਂ ਸ਼ਾਹੀ ਹਵੇਲੀ ਫਰੀਦਕੋਟ ਤੋ ਰੀਬਨ ਕੱਟ ਕੇ ਰਵਾਨਾ ਕੀਤਾ ਗਿਆ। ਇਹ ਐਬੂਲੈਂਸ ਸ਼ਾਹੀ ਹਵੇਲੀ ਫਰੀਦਕੋਟ ਵਿਖੇ ਖੜ੍ਹਗੀ। ਇਸ ਮੌਕੇ ਅਰਸ਼ ਸੱਚਰ ਨੇ ਐਲਾਨ ਕੀਤਾ ਇਸ ਐਬੂਲੈਂਸ ਦੇ ਡਰਾਇਵਰ , ਸਰਵਿਸ ਆਦਿ ਦਾ ਸਾਰਾ ਖਰਚਾ ਚੁੱਕਿਆ ਜਾਵੇਗਾ।
ਉਨ੍ਹਾਂ ਕਿਹਾ ਹਰ ਮਰੀਜ਼ ਲਈ ਘੱਟ ਖਰਚੇ ਵਿੱਚ ਐਬੂਲੈਂਸ ਮਹੁਈਆ ਕਰਵਾਈ ਜਾਵੇਗੀ। ਇਸ ਮੌਕੇ ਹੈਲਪਿੰਗ ਹੈਂਡ ਦੇ ਪ੍ਰਧਾਨ ਉਮੇਸ਼ ਛਾਬੜਾ, ਸ਼ਿਵਜੀਤ ਸਿੰਘ, ਗੋਲਡੀ ਪੁਰਬਾ, ਸਾਗਰ ( ਮੁੱਖ ਸੇਵਾਦਾਰ ), ਗਰਜੋਤ ਬਰਾੜ ਕੋਟਕਪੂਰਾ ਆਦਿ ਹਾਜਰ ਸਨ।