ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 18 ਅਪ੍ਰੈਲ 2021-ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਅੰਦਰ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਸਿਹਤ ਵਿਭਾਗ ਵੱਲੋਂ ਅੱਜ ਜ਼ਿਲੇ੍ਹੇ ਅੰਦਰ 170 ਪਾਜ਼ੇਟਿਵ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। ਰਿਪੋਰਟ ਅਨੁਸਾਰ ਸ੍ਰੀ ਮੁਕਤਸਰ ਸਾਹਿਬ ਤੋਂ 45, ਜ਼ਿਲਾ ਜੇਲ੍ਹ ਤੋਂ 22, ਮਲੋਟ ਤੋਂ 31, ਗਿੱਦੜਬਾਹਾ ਤੋਂ 3, ਚੱਕ ਸ਼ੇਰੇਵਾਲਾ ਤੋਂ 1, ਫੱਕਰਸਰ ਤੋਂ 1, ਖੱਪਿਆਂਵਾਲੀ ਤੋਂ 1, ਛਾਪਿਆਂਵਾਲੀ ਤੋਂ 1, ਰੱਤਾ ਖੇੜਾ ਤੋਂ 1, ਮੋਹਲਾਂ ਤੋਂ 1, ਹਰੀਕੇਕਲਾਂ ਤੋਂ 2, ਬਰੀਵਾਲਾ ਤੋਂ 3, ਖੁੱਡੀਆਂ ਗੁਲਾਬ ਸਿੰਘ ਵਾਲਾ ਤੋਂ 1, ਤਰਮਾਲਾ ਤੋਂ 1, ਬੁੱਟਰ ਬਖੂਆ ਤੋਂ 2, ਘੱਗਾ ਤੋਂ 1, ਸਾਹਿਬ ਚੰਦ ਤੋਂ 1, ਖੁੰਨਣ ਖ਼ੁਰਦ ਤੋਂ 3, ਦੋਦਾ ਤੋਂ 1, ਪਿਉਰੀ ਤੋਂ 2, ਆਲਮਵਾਲਾ ਤੋਂ 3, ਭੰਗਚੜੀ ਤੋਂ 1, ਪੰਨੀਵਾਲਾ ਤੋਂ 1, ਮੱਲਣ ਤੋਂ 1, ਸਰਾਏਨਾਗਾ ਤੋਂ 1, ਲੱਖੇਵਾਲੀ ਤੋਂ 1, ਖਾਨੇ ਕੀ ਢਾਬ ਤੋਂ 1, ਗੋਨਿਆਣਾ ਤੋਂ 1, ਬਰਕੰਦੀ ਤੋਂ 1, ਚੱਕ ਮਦਰੱਸਾ ਤੋਂ 1, ਬੂੜਾ ਗੁੱਜਰ ਤੋਂ 2, ਈਨਾ ਖ਼ੇੜਾ ਤੋਂ 1, ਗੁਰੂਸਰ ਤੋਂ 1, ਖਿਉਵਾਲੀ ਤੋਂ 2, ਬਾਦਲ ਤੋਂ 2, ਗੱਗੜ ਤੋਂ 1, ਮੱਲਵਾਲਾ ਤੋਂ 1, ਲੰਬੀ ਤੋਂ 2, ਕੋਟਭਾਈ ਤੋਂ 2, ਡੱਬਵਾਲੀ ਢਾਬ ਤੋਂ 1, ਪਿੰਡ ਮਲੋਟ ਤੋਂ 2, ਕੱਟਿਆਂਵਾਲੀ ਤੋਂ 1, ਅਬੁਲ ਖ਼ੁਰਾਣਾ ਤੋਂ 2, ਸਿੰਘੇਵਾਲਾ ਤੋਂ 1, ਖੁੰਨਣ ਕਲਾਂ ਤੋਂ 1 ਤੇ ਜੰਡਵਾਲਾ ਤੋਂ 1 ਕੇਸ ਮਿਲਿਆ ਹੈ।
ਇਸ ਤੋਂ ਇਲਾਵਾ ਅੱਜ 74 ਮਰੀਜ਼ਾਂ ਨੂੰ ਠੀਕ ਕਰਕੇ ਘਰ ਵੀ ਭੇਜਿਆ ਗਿਆ ਹੈ। ਅੱਜ 1167 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ, ਜਦੋਂਕਿ ਹੁਣ 2539 ਸੈਂਪਲ ਬਕਾਇਆ ਹਨ। ਅੱਜ ਜ਼ਿਲੇ ਭਰ ਅੰਦਰੋਂ 564 ਨਵੇਂ ਸੈਂਪਲ ਵੀ ਇਕੱਤਰ ਕੀਤੇ ਗਏ ਹਨ। ਹੁਣ ਜ਼ਿਲੇ ਅੰਦਰ ਕੋਰੋਨਾ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 5512 ਹੋ ਗਈ ਹੈ, ਜਿਸ ਵਿਚੋਂ ਹੁਣ ਤੱਕ 4656 ਮਰੀਜ਼ਾਂ ਨੂੰ ਛੁੁੱਟੀ ਦਿੱਤੀ ਜਾ ਚੁੱਕੀ ਹੈ, ਜਦੋਂਕਿ ਇਸ ਸਮੇਂ 739 ਕੇਸ ਸਰਗਰਮ ਚੱਲ ਰਹੇ ਹਨ। ਦੱਸ ਦੇਈਏ ਕਿ ਕੋਰੋਨਾ ਕਾਰਨ ਜ਼ਿਲੇ ਅੰਦਰ ਹੁਣ ਤੱਕ ਕੁੱਲ 117 ਮੌਤਾਂ ਵੀ ਹੋ ਚੁੱਕੀਆਂ ਹਨ।