ਹਰੀਸ਼ ਕਾਲੜਾ
- ਵਾਰਡ ਨੰਬਰ-17 'ਚ ਬਿਜਲੀ ਦੇ ਬਿੱਲ ਫੂਕੇ
- ਬਿਜਲੀ ਦੇ ਨਾਂ ਤੇ ਕੈਪਟਨ ਸਰਕਾਰ ਕਾਰਪੋਰੇਟਾਂ ਤੋਂ ਲੁੱਟ ਕਰਵਾ ਰਹੀ ਹੈ
ਰੂਪਨਗਰ 18 ਅਪ੍ਰੈਲ 2021:ਆਮ ਆਦਮੀ ਪਾਰਟੀ ਵਲੋਂ ਵਾਰਡ ਨੰਬਰ -17 ਚ ਬਿਜਲੀ ਦੇ ਬਿੱਲ ਫੂਕਣ ਦੀ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਅੱਜ ਰੋਪੜ ਦੀ ਵਾਰਡ ਨੰਬਰ -17 ਹਵੇਲੀ ਵਿੱਖੇ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਅਗਵਾਈ ਚ ਬਿਜਲੀ ਦੇ ਬਿੱਲ ਫੂਕੇ ਗਏ। ਇਸ ਮੌਕੇ ਤੇ ਇੱਕਤਰ ਨੌਜਵਾਨਾਂ ਅਤੇ ਆਪ ਆਗੂਆਂ ਨੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ। ਆਪ ਆਗੂ ਬਲਵੰਤ ਸਿੰਘ ਚਾਂਦਪੁਰੀ ਨੇ ਕਿਹਾ ਕਿ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਲੁੱਟਕੇ ਨਿੱਜੀ ਕੰਪਨੀਆਂ ਨੂੰ ਸਰਕਾਰੀ ਖਜ਼ਾਨਾ ਲੁਟਾ ਰਹੀ ਹੈ ਅਤੇ ਪ੍ਰਾਈਵੇਟ ਕੰਪਨੀਆਂ ਨੂੰ ਬਿਨ੍ਹਾਂ ਬਿਜਲੀ ਖਰੀਦੇ ਹੀ 5400 ਕਰੋੜ ਰੁ ਬਿਜਲੀ ਖਪਤਕਾਰਾਂ ਦੀਆਂ ਜੇਬਾਂ ਕਟਕੇ ਦਿੱਤੇ ਜਾ ਚੁੱਕੇ ਹਨ।
ਕੈਪਟਨ ਅਮਰਿੰਦਰ ਸਿੰਘ ਅਤੇ ਬਾਕੀ ਕਾਂਗਰਸੀ ਆਗੂਆਂ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪ੍ਰਾਈਵੇਟ ਕੰਪਨੀਆਂ ਨਾਲ਼ ਕੀਤੇ ਗਏ ਸਮਝੌਤੇ ਰੱਦ ਕਰਨ ਦਾ ਵਾਅਦਾ ਕੀਤਾ ਸੀ ਪਰ ਹੁਣ ਕਾਂਗਰਸ ਪਾਰਟੀ ਉਸ ਵਾਅਦੇ ਤੋਂ ਭੱਜ ਗਈ ਹੈ।ਉਨਾਂ ਕਿਹਾ ਕਿ ਆਪ ਪੰਜਾਬ ਭਰ ਵਿੱਚ ਹਰ ਜ਼ਿਲੇ, ਹਰ ਪਿੰਡ, ਹਰ ਬਲਾਕ, ਹਰ ਸ਼ਹਿਰ, ਹਰ ਗਲੀ ਵਿੱਚ ਬਿੱਲ ਸਾੜੇਗੀ। ਆਪ ਯੂਥ ਆਗੂ ਸਹੇਲ ਸਿੰਘ ਨੇ ਕਿਹਾ ਕੈਪਟਨ ਦੇ ਕੰਨਾਂ ਤੱਕ ਇਹ ਆਵਾਜ਼ ਪਹੁੰਚਾਏਗੀ, ਕਿ ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਦੀ ਸਰਕਾਰ ਲੋਕਾਂ ਨੂੰ ਮੁਫਤ ਬਿਜਲੀ ਦੇ ਰਹੀ ਹੈ ਅਤੇ ਕੈਪਟਨ ਸਰਕਾਰ ਬਿਜਲੀ ਰਾਹੀਂ ਲੋਕਾਂ ਨੂੰ ਲੁਟ ਰਹੀ ਹੈ।
ਆਪ ਆਗੂ ਮਨਜੀਤ ਸਿੰਘ ਨੇ ਕਿਹਾ ਕਿ ਕੈਪਟਨ ਸਰਕਾਰ ਬਿਜਲੀ ਅੰਦੋਲਨ ਦੀ ਅਵਾਜ ਨੂੰ ਦਬਾਉਣ ਲਈ ਪੰਜਾਬ ਚ ਪਬੰਦੀਆਂ ਲਗਾ ਰਹੀ ਹੈ।ਕੈਪਟਨ ਸਰਕਾਰ ਨੂੰ ਪਬੰਦੀਆਂ ਲਗਾਉਣ ਦੀ ਬਜਾਇ ਸਿਹਤ ਸਹੂਲਤਾਂ ਦਾ ਪ੍ਰਬੰਧ ਕਰਨਾ ਚਾਹੀਦਾ ਹੈ।ਇਸ ਮੌਕੇ ਤੇ ਜ਼ਿਲ੍ਹਾ ਮੀਡੀਆ ਇੰਚਾਰਜ ਸੁਦੀਪ ਵਿੱਜ,ਜ਼ਿਲ੍ਹਾ ਦਫ਼ਤਰ ਇੰਚਾਰਜ ਮਨਜੀਤ ਸਿੰਘ,ਭਾਗ ਸਿੰਘ ਮਦਾਨ,ਬਲਵੰਤ ਸਿੰਘ ਚਾਂਦਪੁਰੀ,ਰੇਣੁ,ਕੁਲਦੀਪ ਕੌਰ,ਸੰਦੀਪ ਜੋਸ਼ੀ,ਹਰਪਾਲ ਕੌਰ,ਪਰਮਜੀਤ ਕੌਰ,ਕਮਲਜੀਤ ਕੌਰ,ਸਵਰਨ ਸਿੰਘ,ਸੰਤੋਸ਼ ਕੁਮਾਰ,ਸੂਰਜਮੁਖੀ ਚਾਂਦਪੁਰੀ ਆਦਿ ਸ਼ਾਮਲ ਸਨ।