ਸੰਜੀਵ ਜਿੰਦਲ
- ਚੋੋਰੀ ਕਰਨ ਵਾਲੇ 3 ਮੁਲਜ਼ਮਾਂ ਨੂੰ ਚੋਰੀ ਦੇ ਮਾਲ ਸਮੇਤ ਕੀਤਾ ਕਾਬੂ
ਮਾਨਸਾ, 18 ਅਪ੍ਰੈਲ 2021: ਮਾਨਸਾ ਜ਼ਿਲ੍ਹੇ ਦੇ ਐੱਸਐੱਸਪੀ ਸ੍ਰੀ ਸੁਰਿੰਦਰ ਲਾਂਬਾ ਆਈਪੀਐੱਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਨਸਾ ਪੁਲਿਸ ਨੇ ਥਾਣਾ ਸਰਦੂਲਗੜ ਵਿਖੇ ਸੰਨ ਚੋੋਰੀ ਦੇ ਦਰਜ਼ ਹੋਏ ਅਨਟਰੇਸ ਮੁਕੱਦਮੇ ਨੂੰ ਹਫਤੇ ਅੰਦਰ ਟਰੇਸ ਕਰਕੇ 3 ਮੁਲਜਿਮਾਂ ਸ਼ਤੀਸ ਕੁਮਾਰ ਉਰਫ ਬੰਟੀ ਪੁੱਤਰ ਸੁਰੇਸ਼ ਕੁਮਾਰ, ਨਵਜੀਤ ਸਿੰਘ ਉਰਫ ਮੋੋਟੂ ਪੁੱਤਰ ਜੁਗਰਾਜ ਸਿੰਘ ਅਤੇ ਗੁਰਲਾਲ ਸਿੰਘ ਪੁੱਤਰ ਜਗਸੀਰ ਸਿੰਘ ਵਾਸੀਅਨ ਸਰਦੂਲਗੜ੍ਹ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਗ੍ਰਿਫਤਾਰ ਮੁਲਜਿਮਾਂ ਪਾਸੋੋਂ ਚੋੋਰੀਮਾਲ ਇੱਕ ਪ੍ਰਿੰਟਰ ਮਾਰਕਾ ਕੈਨਿਨ, ਇੱਕ ਐਲਈਡੀ 32” ਅਤੇ ਖੇਡਾਂ ਦਾ ਸਮਾਨ ਕ੍ਰਿਕਟ ਬੈਟ ,ਗੇਂਦਾਂ ਪਲਾਸਟਿਕ ਨੂੰ ਬਰਾਮਦ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਮਿਤੀ 13.04.2021 ਨੂੰ ਅਮਰਦੀਪ ਕੌੌਰ ਮੁੱਖ ਅਧਿਆਪਕਾ ਸਰਕਾਰੀ ਪ੍ਰਾਇਮਰੀ ਸਕੂਲ ਸਰਦੂਲਗੜ੍ਹ ਨੇ ਥਾਣਾ ਸਰਦੂਲਗੜ੍ਹ ਪੁਲਿਸ ਪਾਸ ਲਿਖਤੀ ਦਰਖਾਸਤ ਦਿੱਤੀ ਕਿ ਮਿਤੀ 09.04.2021 ਤੋੋਂ 12.04.2021 ਦਰਮਿਆਨ ਕਿਸੇ ਅਣਪਛਾਤੇ ਵਿਆਕਤੀਆਂ ਵੱਲੋੋਂ ਸਕੂਲ ਅੰਦਰ ਦਾਖਲ ਹੋੋ ਕੇ ਡੀਵੀਆਰ, 32 ਇੰਚੀ ਐਲਈਡੀ, ਕੈਮਰੇ, ਪ੍ਰਿੰਟਰ ਪੱਖੇ, ਖੇਡਾਂ ਦਾ ਸਮਾਨ ਅਤੇ ਮਿੱਡ ਡੇ ਮੀਲ ਦਾ ਸਮਾਨ, ਜਿਸਦੀ ਕੁੱਲ ਮਾਲੀਤੀ 60,000/- ਰੁਪਏ ਬਣਦੀ ਹੈ, ਚੋੋਰੀ ਕਰਕੇ ਲੈ ਗਏ। ਮੁਦੱਈ ਵੱਲੋਂ ਦਿੱਤੀ ਦਰਖਾਸ਼ਤ ਪਰ ਨਾਮਲੂਮ ਵਿਰੁੱਧ ਮੁਕੱਦਮਾ ਨੰਬਰ 53 ਮਿਤੀ 13.04.2021 ਅ-ਧ 457,380 ਹਿੰ:ਦੰ: ਥਾਣਾ ਸਰਦੂਲਗੜ ਦਰਜ ਰਜਿਸਟਰ ਕੀਤਾ ਗਿਆ।
ਐਸਆਈ ਅਜੇ ਪ੍ਰੋੋਚਾ, ਮੁੱਖ ਅਫਸਰ ਥਾਣਾ ਸਰਦੂਲਗੜ ਦੀ ਨਿਗਰਾਨੀ ਹੇਠ ਤਫਤੀਸੀ ਅਫਸਰ ਸ:ਥ: ਭੁਪਿੰਦਰ ਸਿੰਘ ਵੱਲੋੋਂ ਮੁਕੱਦਮੇ ਦੀ ਤਕਨੀਕੀ ਢੰਗ ਨਾਲ ਤੁਰੰਤ ਤਫਤੀਸ ਅਮਲ ਵਿੱਚ ਲਿਆ ਕੇ ਮੁਕੱਦਮਾ ਨੂੰ ਟਰੇਸ ਕੀਤਾ ਗਿਆ। ਉਪਰੋਕਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ । ਇਹ ਮੁਲਜਿਮ ਕਰੀਮੀਨਲ ਹਨ, ਮੁਲਜਿਮ ਸ਼ਤੀਸ ਕੁਮਾਰ ਵਿਰੁੱਧ ਨਸ਼ਿਆਂ ਅਤੇ ਲੜਾਈ-ਝਗੜੇ ਦੇ 3 ਮੁਕੱਦਮੇ, ਮੁਲਜਿਮ ਰਣਜੀਤ ਸਿੰਘ ਅਤੇ ਗੁਰਲਾਲ ਸਿੰਘ ਵਿਰੁੱਧ ਨਸ਼ਿਆ ਦਾ 1-1 ਮੁਕੱਦਮਾ ਦਰਜ਼ ਰਜਿਸਟਰ ਹਨ। ਗ੍ਰਿਫਤਾਰ ਮੁਲਜਿਮਾਂ ਨੂੰ ਮਾਨਯੋੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਇਹਨਾਂ ਪਾਸੋੋਂ ਬਾਕੀ ਰਹਿੰਦਾ ਸਮਾਨ ਬਰਾਮਦ ਕੀਤਾ ਜਾਵੇਗਾ ਅਤੇ ਇਹਨਾਂ ਵੱਲੋੋਂ ਪਹਿਲਾਂ ਕੀਤੀਆ ਅਜਿਹੀਆ ਹੋੋਰ ਵਾਰਦਾਤਾਂ ਸਬੰਧੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ, ਜਿਹਨਾਂ ਦੀ ਪੁੱਛਗਿੱਛ ਤੇ ਹੋੋਰ ਅਹਿਮ ਸੁਰਾਗ ਲੱਗਣ ਦੀ ਸੰਭਾਵਨਾਂ ਹੈ।