ਰਵੀ ਜੱਖ਼ੂ
ਚੰਡੀਗੜ੍ਹ, 19 ਅਪ੍ਰੈਲ 2021 - ਅੱਜ ਚੰਡੀਗੜ ਵਿਚ ਸੁਖਦੇਵ ਸਿੰਘ ਢੀਂਡਸਾ ਤੇ ਰਣਜੀਤ ਸਿੰਘ ਬ੍ਰਹਮਪੁਰਾ ਨੇ ਪ੍ਰੈਸ ਕਾਨਫਰੰਸ ਕਰਦਿਆਂ ਨਵੀਂ ਪਾਰਟੀ ਬਣਾਉਣ ਦਾ ਐਲਾਨ ਕੀਤਾ। ਜਿਸ ਦੇ ਸੁਖਦੇਵ ਸਿੰਘ ਢੀਡਸਾ ਪ੍ਰਧਾਨ ਹੋਣਗੇ ਅਤੇ ਰਣਜੀਤ ਸਿੰਘ ਬ੍ਰਹਮਪੁਰਾ ਸਰਪ੍ਰਸਤ ਹੋਣਗੇ।
ਸੁਖਦੇਵ ਢੀਡਸਾ ਸ਼ੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੇ ਪ੍ਰਧਾਨ ਹਨ ਅਤੇ ਰਣਜੀਤ ਸਿੰਘ ਬ੍ਰਹਮਪੁਰਾ ਸ਼੍ਰੋਮਣੀ ਅਕਾਲੀ ਦਲ ( ਟਕਸਾਲੀ) ਦੇ ਪ੍ਰਧਾਨ ਹਨ, ਪਰ ਹੁਣ ਦੋਵੇਂ ਪਾਰਟੀਆਂ ਹੀ ਭੰਗ ਕੀਤੀਆਂ ਜਾਣਗੀਆਂ। ਨਵੀਂ ਪਾਰਟੀ ਦਾ ਨਾਮ ਫ਼ਿਲਹਾਲ ਤੈਅ ਨਹੀਂ ਕੀਤਾ ਗਿਆ ਪਰ ਨਾਮ ਵੀ ਸ਼੍ਰੋਮਣੀ ਅਕਾਲੀ ਦੇ ਨਾਮ ਨਾਲ ਹੀ ਹੋਵੇਗਾ।
ਆਮ ਆਦਮੀ ਪਾਰਟੀ ਦੇ ਨਾਲ ਗਠਜੋੜ ਦੇ ਮੁੱਦੇ ਤੇ ਸੁਖਦੇਵ ਸਿੰਘ ਢੀਡਸਾ ਨੇ ਬੋਲਦਿਆਂ ਕਿਹਾ ਕਿ ਨਾ ਗੱਲ-ਬਾਤ ਖਤਮ ਹੋਈ ਨਾ ਹੀ ਰੁਕੀ ਹੈ ਇਸ ਤੋਂ ਇਲਾਵਾ ਹੋਰ ਵੀ ਕਈ ਪਾਰਟੀਆਂ ਅਤੇ ਸਿਆਸੀ ਲੋਕਾਂ ਦਾ ਜ਼ਿਕਰ ਕੀਤਾ।
https://www.facebook.com/BabushahiDotCom/videos/3102377316715165/?vh=e&d=n