← ਪਿਛੇ ਪਰਤੋ
ਨਵਾਂਸ਼ਹਿਰ 19 ਅਪ੍ਰੈਲ 2021: ਬੰਗਾ ਮੁੱਖ ਮਾਰਗ ਤੇ ਟੱਰਕ ਦੀ ਚਪੇਟ ਚ ਆ ਜਾਣ ਨਾਲ ਇਕ ਮਹਿਲਾ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਇਕ ਐਕਟਿਵਾ ਸਵਾਰ ਜੋ ਫਗਵਾੜਾ ਸਾਇਡ ਤੋਂ ਆ ਰਿਹਾ ਸੀ ਜਿਸ ਨਾਲ ਉਸਦੇ ਪਰਵਾਰਿਕ ਮੈਬਰ ਸਨ ਜੋ ਬੰਗਾ ਨਜਦੀਕ ਬੱਸ ਸਟੈਂਡ ਕੋਲ ਪੁੱਜਾ ਤਾਂ ਉਹ ਆਪਣੀ ਐਕਟਿਵਾ ਦਾ ਸੰਤੁਲਣ ਗਵਾ ਬੈਠਾ ਜਿਸ ਦੇ ਸਿੱਟੇ ਵਜੋਂ ਪਿੱਛੇ ਬੈਠੀ ਮਹਿਲਾ ਡਿੱਗ ਗਈ ਇਸ ਦੋਂਰਾਨ ਪਿੱਛੇ ਤੋਂ ਆ ਰਹੇ ਟੱਰਕ ਜਿਸ ਨੂੰ ਕਿ ਹਰਦੀਪ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਜਿਲਾ ਗੁਰਦਾਸਪੁਰ ਚਲਾ ਰਿਹਾ ਸੀ ਜਿਸ ਕਾਰਨ ਮਹਿਲਾ ਬਲਵਿੰਦਰ ਕੌਰ ਪਤਨੀ ਮੁਕੇਸ਼ ਕੁਮਾਰ ਪਿੰਡ ਚੁਰਪੂਰ ਦੀ ਚਪੇਟ ਚ ਆ ਜਾਣ ਨਾਲ਼ ਮੌਕੇ ਤੇ ਹੀ ਮੌਤ ਹੋ ਗਈ ਪੁਲਿਸ ਵਲੋਂ ਮੌਕੇ ਤੇ ਪਹੁੰਚ ਕੇ ਟੱਰਕ ਨੂੰ ਕਬਜੇ ਵਿਚ ਲੈ ਕੇ ਮ੍ਰਿਤਕ ਮਹਿਲਾ ਦੀ ਲਾਸ਼ ਨੂੰ ਕਬਜੇ ਵਿਚ ਲੈ ਕੇ ਸਿਵਲ ਹਸਪਤਾਲ ਮੋਰਚਰੀ ਚ ਰਖਵਾਇਆ ਗਿਆ ਪੁਲਿਸ ਵਲੋਂ ਅਗੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ
Total Responses : 928