← ਪਿਛੇ ਪਰਤੋ
ਸੰਜੀਵ ਜਿੰਦਲ
ਮਾਨਸਾ 19, ਅਪ੍ਰੈਲ 2021 : ਕੇਂਦਰ ਸਰਕਾਰ ਦੁਆਰਾ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨਾਂ ਨੂੰ ਦਿੱਲੀ ਬਾਰਡਰਾਂ ਤੇ ਬੈਠੇ ਚਾਰ ਮਹੀਨਿਆਂ ਤੋਂ ਜ਼ਿਆਦਾ ਸਮਾਂ ਹੋ ਗਿਆ ਤੇ ਜਿਸ ਵਿੱਚ ਤਿੰਨ ਸੌ ਤੋਂ ਜ਼ਿਆਦਾ ਕਿਸਾਨਾਂ ਦੀਆਂ ਮੌਤਾਂ ਵੀ ਹੋ ਚੁੱਕੀਆਂ ਹਨ । ਇਸੇ ਤਰ੍ਹਾਂ ਮਾਨਸਾ ਜ਼ਿਲ੍ਹੇ ਦੇ ਪਿੰਡ ਗਾਗੋਵਾਲ ਦਾ ਸੁਖਰਾਜ ਸਿੰਘ ਪੁੱਤਰ ਕਰਤਾਰ ਸਿੰਘ ਰਮਦਾਸੀਆ ਸਿੱਖ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ । ਪ੍ਰਾਪਤ ਜਾਣਕਾਰੀ ਅਨੁਸਾਰ ਸੁਖਰਾਜ ਸਿੰਘ ਦਿੱਲੀ ਕਿਸਾਨ ਅੰਦੋਲਨ ਲਈ ਧਰਨੇ ਵਿੱਚ ਗਿਆ ਹੋਇਆ ਸੀ। ਪੰਜ ਕੁ ਦਿਨ ਪਹਿਲਾਂ ਧਰਨੇ ਚੋਂ ਵਾਪਸ ਪਿੰਡ ਆਇਆ ਤਾਂ ਆਉਂਦੇ ਦੀ ਹਾਲਤ ਵਿਗੜ ਗਈ । ਜਿਸ ਨੂੰ ਬਠਿੰਡਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ । ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ ਉਸ ਦੀ ਪਤਨੀ ਕੁਲਵੰਤ ਕੌਰ ਨੇ ਦੱਸਿਆ ਕਿ ਮੇਰਾ ਪਤੀ ਪਿਛਲੇ ਲੰਬੇ ਸਮੇਂ ਤੋਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਗਰੁੱਪ ਦਾ ਮੈਂਬਰ ਹੈ । ਜੋ ਹਰ ਧਰਨੇ ਮੁਜ਼ਾਹਰਿਆਂ ਵਿਚ ਉਨ੍ਹਾਂ ਦੇ ਨਾਲ ਜਾਂਦਾ ਸੀ ।ਜਦੋਂ ਤੋਂ ਦਿੱਲੀ ਸੰਘਰਸ਼ ਚੱਲਿਆ ਉਦੋਂ ਤੋਂ ਸੰਘਰਸ਼ ਵਿਚ ਆਪਣੀ ਸ਼ਮੂਲੀਅਤ ਕਰ ਰਿਹਾ ਹੈ ਅਤੇ ਕੁਝ ਦਿਨ ਪਹਿਲਾਂ ਹੀ ਦਿੱਲੀ ਧਰਨੇ ਤੋਂ ਵਾਪਸ ਆਇਆ ਸੀ ਜਿਸ ਦੀ ਹਾਲਤ ਵਿਗੜਨ ਤੇ ਅਸੀਂ ਉਸ ਨੂੰ ਬਠਿੰਡਾ ਲੈ ਗਏ ਜਿੱਥੇ ਪੰਜ ਦਿਨਾਂ ਦੇ ਇਲਾਜ ਤੋਂ ਬਾਅਦ ਮੌਤ ਹੋ ਗਈ।ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਾਡਾ ਸਾਰਾ ਕਰਜ਼ ਮੁਆਫ਼ ਕੀਤਾ ਜਾਵੇ ਅਤੇ ਵਿੱਤੀ ਮਦਦ ਕੀਤੀ ਜਾਵੇ । ਇਸ ਮੌਕੇ ਕਾਦੀਆਂ ਗਰੁੱਪ ਦੇ ਪਿੰਡ ਪ੍ਰਧਾਨ ਨਿਰਮਲ ਸਿੰਘ ਨੇ ਕਿਹਾ ਕਿ ਇਸ ਕਿਸਾਨ ਵੀਰ ਦਾ ਸਾਰਾ ਕਰਜ਼ ਮੁਆਫ਼ ਕੀਤਾ ਜਾਵੇ । ਅਤੇ ਇਸ ਦੀ ਪਤਨੀ ਦੀ ਵਿੱਤੀ ਮਦਦ ਕੀਤੀ ਜਾਵੇ ਕਿਉਂਕਿ ਉਸ ਉਸ ਵੀਰ ਦੇ ਕਿਸਾਨ ਧਰਨੇ ਦੌਰਾਨ ਸ਼ਹੀਦ ਹੋ ਜਾਣ ਨਾਲ ਹੁਣ ਉਸ ਦਾ ਸਹਾਰਾ ਕੋਈ ਨਹੀਂ ਰਿਹਾ। ਉਸ ਨੂੰ ਪੂਰੀ ਜ਼ਿੰਦਗੀ ਇਕੱਲਿਆਂ ਹੀ ਕੱਟਣੀ ਪਵੇਗੀ ਇਸ ਲਈ ਪੰਜਾਬ ਸਰਕਾਰ ਜਿੱਥੇ ਉਸ ਦਾ ਕਰਜ਼ਾ ਮੁਆਫ ਕਰੇ ਤਾਂ ਉਸ ਨੂੰ ਵਿੱਤੀ ਮੱਦਦ ਵੀ ਕੀਤੀ ਜਾਵੇ।
Total Responses : 189