ਕੁਲਵਿੰਦਰ ਸਿੰਘ
ਅੰਮ੍ਰਿਤਸਰ 19 ਅਪ੍ਰੈਲ 2021 - ਰਾਜ ਕੁਮਾਰ ਹੰਸ ਅਤੇ ਦੀਪਕ ਕੁਮਾਰ ਮੈਂਬਰ ਐਸ.ਸੀ ਕਮਿਸ਼ਨ ਪੰਜਾਬ ਰਾਜ ਵਲੋਂ ਅੱਜ ਪਿੰਡ ਭੁੱਲਰ ਤਹਿਸੀਲ ਅਜਨਾਲਾ ਦਾ ਦੌਰਾ ਕੀਤਾ ਗਿਆ। ਇਸ ਮੌਕੇ ਸ੍ਰੀ ਲਾਭ ਸਿੰਘ ਪੁੱਤਰ ਤੇਜਾ ਸਿੰਘ ਵਲੋਂ ਕਮਿਸ਼ਨ ਨੂੰ ਸ਼ਿਕਾਇਤ ਦਿੱਤੀ ਗਈ ਸੀ ਕਿ ਉਸਦੇ ਰਿਹਾਇਸ਼ੀ ਮਕਾਨ ਨੂੰ ਢਾਹ ਦਿੱਤਾ ਗਿਆ ਹੈ। ਇਸ ਮੌਕੇ ਕਮਿਸ਼ਨ ਦੇ ਮੈਂਬਰਾਂ ਵਲੋਂ ਪ੍ਰਾਪਤ ਹੋਏ ਸ਼ਿਕਾਇਤ ਦੀ ਪੜਤਾਲ ਸਹੀ ਢੰਗ ਨਾਲ ਕਰਨ ਲਈ 2 ਮੈਂਬਰੀ ਸਿਟ ਦਾ ਗਠਨ ਕੀਤਾ ਗਿਆ।
ਜਿਸ ਵਿੱਚ ਨਾਇਬ ਤਹਿਸੀਲਦਾਰ ਲੋਪੋਕੇ ਅਤੇ ਡੀ.ਐਸ.ਪੀ. ਅਜਨਾਲਾ ਨੂੰ ਮੈਂਬਰ ਬਣਾਇਆ ਗਿਆ ਅਤੇ ਸਿਟ ਨੂੰ ਹਦਾਇਤ ਕੀਤੀ ਗਈ ਕਿ ਉਹ ਸ਼ਿਕਾਇਤ ਦੀ ਪੜਤਾਲ ਕਰਨ ਉਪਰੰਤ 29 ਅਪ੍ਰੈਲ ਤੱਕ ਕਮਿਸ਼ਨ ਨੂੰ ਆਪਣੀ ਰਿਪੋਰਟ ਪੇਸ਼ ਕਰਨ ਦੇ ਆਦੇਸ਼ ਦਿੱਤੇ। ਇਸ ਮੌਕੇ ਸੁਖਵਿੰਦਰ ਸਿੰਘ ਘੁੱਮਣ ਜ਼ਿਲਾ ਸਮਾਜਿਕ, ਨਿਆ ਅਤੇ ਅਧਿਕਾਰਤਾ ਅਫ਼ਸਰ ਨਾਇਬ ਤਹਿਸੀਲਦਾਰ ਲੋਪੋਕੋ, ਐਸ.ਐਚ.ਓ. ਥਾਣਾ ਲੋਪੋਕੇ ਅਤੇ ਡੀ.ਐਸ. ਪੀ. ਅਜਨਾਲਾ ਵੀ ਹਾਜ਼ਰ ਸਨ।