ਪੁਲਿਸ ਦੀ ਪਬਲਿਕ ਨਾਲ ਰੁਟੀਨ ਵਾਲੀ ਥਾਣਾ-ਦਫਤਰਾਂ ਵਿੱਚ ਪਬਲਿਕ ਡੀਲਿੰਗ 30 ਅਪ੍ਰੈਲ ਤੱਕ ਬੰਦ
ਸੰਜੀਵ ਜਿੰਦਲ
ਮਾਨਸਾ, 19 ਅਪ੍ਰੈਲ 2021: ਪੂਰੇ ਪੰਜਾਬ ਵਿਚ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦਾ ਪ੍ਰਕੋਪ ਬੜੀ ਤੇਜ਼ੀ ਨਾਲ ਵਧ ਰਿਹਾ ਹੈ । ਜਿਸ ਸੰਬੰਧੀ ਮਾਨਸਾ ਜ਼ਿਲ੍ਹੇ ਦੇ ਅਧਿਕਾਰੀ ਅਤੇ ਪ੍ਰਸ਼ਾਸਨ ਫ਼ਿਕਰਮੰਦ ਹੈ । ਇਸ ਤਰ੍ਹਾਂ ਮਾਨਸਾ ਜ਼ਿਲ੍ਹੇ ਅੰਦਰ ਕੋੋਰੋੋਨਾ ਮਹਾਂਮਾਰੀ ਦੀ ਦੂਜੀ ਲਹਿਰ ਦੇ ਮਾਮਲਿਆਂ ਵਿੱਚ ਤੇਜੀ ਨਾਲ ਹੋੋ ਰਹੇ ਵਾਧੇ ਨੂੰ ਧਿਆਨ ਵਿੱਚ ਰੱਖਦੇ ਹੋੋਏ ਇਸਦੇ ਪਸਾਰ ਨੂੰ ਰੋੋਕਣ ਲਈ ਮਾਨਸਾ ਪ੍ਰਸ਼ਾਸਨ ਵੱਲੋਂ ਲੋੋੜੀਂਦੇ ਕਦਮ ਚੁੱਕੇ ਜਾ ਰਹੇ ਹਨ। ਕੋੋਰੋੋਨਾ ਮਹਾਂਮਾਰੀ ਤੋੋਂ ਬਚਾਅ ਲਈ ਸਾਵਧਾਨੀਆਂ ਦੀ ਪਾਲਣਾ ਕਰਦੇ ਹੋੋਏ ਮਾਨਸਾ ਪੁਲਿਸ ਵੱਲੋੋਂ ਥਾਣੇ , ਚੌੌਕੀਆਂ ਅਤੇ ਦਫਤਰਾਂ ਵਿੱਚ ਰੁਟੀਨ ਵਾਲੀ ਪਬਲਿਕ ਡੀਲਿੰਗ 30 ਅਪ੍ਰੈਲ ਤੱਕ ਬੰਦ ਕੀਤੀ ਗਈ ਹੈ। ਆਨਲਾਈਨ ਸੁਣਵਾਈ, ਕੰਮਕਾਜ ਤੇ ਜੋੋਰ ਦਿੰਦੇ ਹੋੋਏ ਐਸਐਸਪੀ ਮਾਨਸਾ ਵੱਲੋੋਂ ਇਸ ਸਬੰਧੀ ਹਦਾਇਤਾਂ ਦਿੱਤੀਆ ਹਨ ਕਿ 30 ਅਪ੍ਰੈਲ ਤੱਕ ਜਿਲ੍ਹੇ ਦੇ ਸਾਰੇ ਥਾਣਿਆਂ ਅਤੇ ਦਫਤਰਾਂ ਵਿੱਚ ਰੁਟੀਨ ਵਾਲੀ ਪਬਲਿਕ ਡੀਲਿੰਗ ਨਹੀ ਹੋਵੇਗੀ।
ਪੁਲਿਸ ਪ੍ਰਸਾਸ਼ਨ ਵੱਲੋੋਂ ਆਪਣੇ ਫੇਸਬੁੱਕ ਪੇਜ ਅਤੇ ਮਾਨਸਾ ਪੁਲਿਸ ਦੀ ਵੈਬਸਾਈਟ ਤੇ ਇਹ ਜਾਣਕਾਰੀ ਪਾ ਦਿੱਤੀ ਗਈ ਹੈ ਕਿ ਜੇਕਰ ਪਬਲਿਕ ਵੱਲੋੋਂ ਜਿਲ੍ਹਾ ਹੈਡਕੁਆਟਰ ਪਰ ਪੁਲਿਸ ਨਾਲ ਸਪੰਰਕ ਕਰਕੇ ਕੋੋਈ ਜਾਣਕਾਰੀ ਸਾਂਝੀ ਕਰਨੀ ਹੋਵੇ ਤਾਂ ਉਹ ਮੇਲ ਆਈਡੀ ਨੰ. dpo.mns.police@punjab.gov.in ਅਤੇ ਲੈਂਡਲਾਈਨ ਨੰ: 01652-227736 ਅਤੇ ਮੋਬਾਇਲ ਨੰ:9780005307 ਤੇ ਸਪੰਰਕ ਕਰ ਸਕਦੇ ਹਨ। ਇਸਤੋਂ ਇਲਾਵਾ ਹਰੇਕ ਪਬਲਿਕ ਦਾ ਵਿਆਕਤੀ ਪੁਲਿਸ ਹੈਲਪਲਾਈਨ ਨੰ:112 ਪਰ ਸਪੰਰਕ ਬਣਾ ਕੇ ਲੋੜੀਂਦੀ ਪੁਲਿਸ ਸਹਾਇਤਾਂ ਹਾਸਲ ਕਰ ਸਕਦਾ ਹੈ। ਪਬਲਿਕ ਦੀ ਸੁਵਿਧਾ ਲਈ ਜਿਲਾ ਦੇ ਸਾਰੇ ਗਜਟਿਡ ਅਫਸਰਾਨ ਅਤੇ ਮੁੱਖ ਅਫਸਰ ਥਾਣਾ ਦੀਆ ਮੇਲ ਆਈਡੀ ਤੇ ਪ੍ਰਾਰਥੀ ਆਪਣੀ ਦਰਖਾਸਤ ਸਿੱਧੇ ਭੇਜ ਸਕਦੇ ਹਨ ।