ਬੱਚਿਆਂ ਨੇ ਲਗਾਈ ਐੱਸਐੱਸਪੀ ਫਿਰੋਜ਼ਪੁਰ ਨੂੰ ਗੁਹਾਰ
ਗੋਰਵ ਮਾਨਿਕ
ਫਿਰੋਜ਼ਪੁਰ 19 ਅਪ੍ਰੈਲ 2021: ਫ਼ਿਰੋਜ਼ਪੁਰ ਦੇ ਪਿੰਡ ਹਬੀਬ ਵਾਲਾ ਦੇ ਰਹਿਣ ਵਾਲੇ ਤਿੰਨ ਬੱਚਿਆਂ ਨੇ ਐੱਸਐੱਸਪੀ ਤੋਂ ਉਨ੍ਹਾਂ ਦੀ ਮਾਂ ਨੂੰ ਵਾਪਸ ਦਿਵਾਉਣ ਦੀ ਗੁਹਾਰ ਲਗਾਈ ਹੈ ਹਬੀਬ ਵਾਲਾ ਦੇ ਰਹਿਣ ਵਾਲੇ ਅੰਜੂ ਮਨਪ੍ਰੀਤ ਅਤੇ ਰਮਨ ਨੇ ਫਿਰੋਜ਼ਪੁਰ ਦੇ ਐੱਸਐੱਸਪੀ ਭਾਗੀਰਥ ਮੀਨਾ ਤੋਂ ਗੁਹਾਰ ਲਗਾਈ ਹੈ ਕਿ ਉਨ੍ਹਾਂ ਦੀ ਮਾਂ ਉਨ੍ਹਾਂ ਨੂੰ ਜਲਦ ਤੋਂ ਜਲਦ ਵਾਪਸ ਲਬ ਕੇ ਲਿਆ ਦੇਨ , ਪੀੜਤ ਬੱਚੇ ਅਤੇ ਉਨ੍ਹਾਂ ਦੇ ਪਿਤਾ ਵੱਲੋਂ ਐੱਸਐੱਸਪੀ ਫਿਰੋਜ਼ਪੁਰ ਨੂੰ ਦਿੱਤੀ ਗਈ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਉਹ ਪਿੰਡ ਹਬੀਬ ਵਾਲਾ (ਢਾਣੀ) ਥਾਨਾ ਸਦਰ ਫਿਰੋਜ਼ਪੁਰ ਤਹਿਸੀਲ ਅਤੇ ਜਿਲਾ ਫਿਰੋਜ਼ਪੁਰ ਦੇ ਰਹਿਣ ਵਾਲੇ ਹਣ ਅਤੇ ਖੇਤੀ ਬਾੜੀ ਦਾ ਕੰਮ ਕਰਦਾ ਹਾਂ ਇਹ ਕਿ ਮੇਰੀ ਸ਼ਾਦੀ ਸਾਲ 2010 ਵਿੱਚ ਰੀਤੀ ਰਿਵਾਜ ਮੁਤਾਬਕ ਪਰਮਜੀਤ ਕੌਰ ਪੁੱਤਰੀ ਪਿਆਰਾ ਸਿੰਘ ਵਾਸੀ ਪਿੰਡ ਹਾਮਦ ਨਾਲ ਹੋਈ ਸੀ ਅਤੇ ਸਾਡੀ ਸਾਦੀ ਵਿਚੋਂ 3 ਬੱਚੇ ਪੈਦਾ ਹੋਏ, ਜੋ 2 ਲੜਕੀਆਂ ਅਤੇ ਇੱਕ ਲੜਕਾ ਹੈ, ਜਿੰਨ੍ਹਾਂ ਦੀ ਉਮਰ ਕਰੀਬ 10 ਸਾਲ, 8 ਸਾਲ ਅਤੇ 2ਸਾਲ ਹੈ 5-6/4/2021 ਦੀ ਦਰਮਿਆਨੀ ਰਾਤ ਦੀ ਗੱਲ ਹੈ ਕਿ ਮੈਂ ਆਪਣੀ ਪਤਨੀ ਅਤੇ ਬੱਚਿਆਂ ਨਾਲ ਆਪਣੇ ਘਰ ਮੌਜੂਦ ਸੀ ਅਤੇ ਮੇਰੇ ਮਾਤਾ ਪਿਤਾ ਵਿਆਹ ਤੇ ਗਏ ਹੋਏ ਸੀ, ਕਿ ਦਰਮਿਆਨੀ ਰਾਤ ਨੂੰ ਉਕਤ ਦੋਸ਼ੀ ਹੁਸ਼ਿਆਰ ਸਿੰਘ ਨੇ ਉਕਤ ਦੋਸ਼ੀਆਂ ਨਾਲ ਮਿਲੀ ਭੁਗਤ ਕਰਕੇ ਮੈਨੂੰ ਰਾਤ ਨੂੰ ਖਾਣੇ ਵਿੱਚ ਕੋਈ ਨਸ਼ੀਲੀ ਵਸਤੂ ਦੇ ਕੇ ਮੇਰੀ ਪਤਨੀ ਪਰਮਜੀਤ ਕੌਰ ਨੂੰ ਵਰਗਲਾ ਕੇ ਲੈ ਗਿਆ, ਜਿਸ ਦਾ ਮੈਨੂੰ ਸਵੇਰ ਹੋਣ ਤੇ ਪਤਾ ਲੱਗਾ ਅਤੇ ਮੇਰੇ ਘਰ ਦਾ ਟਰੰਕ ਖੁਲਾ ਹੋਇਆ ਸੀ । ਜਦ ਮੈਂ ਆਪਣਾ ਟਰੰਕ ਦੇਖਿਆ ਤਾਂ ਮੇਰੇ ਟਰੰਕ ਵਿੱਚ ਮੇਰਾ ਪਿਆ ਕਰੀਬ 4700-4800 ਰੁਪਏ ਨਕਦੀ, ਮੇਰੀ ਪਤਨੀ ਦੇ ਕੰਨਾਂ ਦੇ ਕਾਂਟੇ ਸੋਨਾ ਵਜਨੀ ਪੌਣਾ ਤੋਲਾ, ਮੇਰੀ ਪਤਨੀ ਦੀ ਬੈਂਕ ਖਾਤੇ ਦੀ ਕਾਪੀ, ਆਧਾਰ ਕਾਰਡ, ਗਾਇਬ ਸੀ, ਜੋ ਉਕਤ ਦੋਸ਼ੀ ਹੁਸ਼ਿਆਰ ਸਿੰਘ ਚੋਰੀ ਕਰਕੇ ਲੈ ਗਿਆ ਹੈ ਅਤੇ ਜਾਂਦੇ ਹੋਏ ਸਾਡੇ ਕੁੱਤੇ ਨੂੰ ਵੀ ਕੋਈ ਜਹਿਰੀਲੀ ਚੀਜ਼ ਦੇ ਗਏ ਹਨ, ਜਿਸ ਨਾਲ ਸਾਡਾ ਕੁੱਤਾ ਵੀ ਮਰ ਗਿਆ ਹੈ । ਇਹ ਕਿ ਇਸ ਵਾਕਿਆ ਦੀ ਇਤਲਾਹ ਮੈਂ ਆਪਣੇ ਪਰਿਵਾਰਕ ਮੈਂਬਰਾਂ ਅਤੇ ਮੋਹਤਬਰ ਬੰਦਿਆਂ ਨੂੰ ਦਿੱਤੀ ਅਤੇ ਅਸੀਂ ਉਕਤ ਦੋਸ਼ੀਆਂ ਦੇ ਘਰ ਗਏ, ਜਿਥੇ ਦੋਸ਼ੀ ਨੰਬਰ 1 ਹੁਸਿਆਰ ਸਿੰਘ ਤੇ ਦੋਸ਼ੀ ਨੰਬਰ 5 ਗੁਰਮੇਜ ਸਿੰਘ ਘਰੋਂ ਫਰਾਰ ਸਨ । ਉਕਤ ਦੋਸ਼ੀ ਨੰਬਰ 2 ਅਤੇ 3 ਜੋ ਹੁਸ਼ਿਆਰ ਸਿੰਘ ਦੇ ਮਾਤਾ ਪਿਤਾ ਹਨ, ਨੇ ਸਾਨੂੰ ਤਸੱਲੀ ਦਿੱਤੀ ਕਿ ਤੁਸੀਂ ਕਾਰਵਾਈ ਨਾ ਕਰੋ, ਪਰਮਜੀਤ ਕੌਰ ਨੂੰ ਤੁਹਾਡੇ ਹਵਾਲੇ ਕਰਵਾ ਦਿੰਦੇ ਹਾਂ । ਪਰ ਇਹਨਾਂ ਨੇ ਅਜ ਤੱਕ ਮੇਰੀ ਪਤਨੀ ਨੂੰ ਵਾਪਸ ਨਹੀਂ ਕਰਵਾਇਆ ਅਤੇ ਹੁਣ ਇਹ ਧਮਕੀਆਂ ਦੇਂਦੇ ਹਨ ਕਿ ਤੂੰ ਜੋ ਕਰਨਾ ਹੈ, ਕਰ ਲੈ, ਅਸੀਂ ਪਰਮਜੀਤ ਨੂੰ ਤੇਰੇ ਹਵਾਲੇ ਨਹੀਂ ਕਰਨਾ ਅਤੇ ਜੇ ਤੂੰ ਹੁਣ ਸਾਡੇ ਕੋਲ ਆਇਆ ਤਾਂ ਤੈਨੂੰ ਜਾਨੋ ਮਾਰ ਦਿਆਂਗੇ । ਇਹ ਕਿ ਮੇਰੀ ਪਤਨੀ ਬਾਰੇ ਉਕਤ ਦੋਸ਼ੀਆਂ ਨੂੰ ਪਤਾ ਹੈ ਪਰ ਦੱਸਣ ਦੀ ਬਜਾਏ ਅਗੋਂ ਮਾੜਾ ਬੋਲਦੇ ਤੇ ਗਾਹਲੀ ਗਲੋਚ ਕਰਦੇ ਹਨ ਅਤੇ ਧਮਕੀਆਂ ਦੇਂਦੇ ਹਨ । ਇਸ ਲਈ ਆਪ ਜੀ ਪਾਸ ਬੇਨਤੀ ਹੈ ਕਿ ਮਿਹਰਬਾਨੀ ਕਰਕੇ ਉਕਤ ਦੋਸ਼ੀਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ,, ਪੀਡ਼ਤਾਂ ਦਾ ਕਹਿਣਾ ਹੈ ਕਿ ਇਕ ਮਹੀਨੇ ਤੋਂ ਜ਼ਿਆਦਾ ਸਮਾਂ ਹੋਣ ਦੇ ਬਾਵਜੂਦ ਵੀ ਪੁਲਸ ਵੱਲੋਂ ਉਨ੍ਹਾਂ ਦੀ ਕੋਈ ਗੱਲ ਨਹੀਂ ਸੁਣੀ ਜਾ ਰਹੀ ਅਤੇ ਉਹ ਵਾਰ ਵਾਰ ਥਾਣੇ ਅਤੇ ਐੱਸਐੱਸਪੀ ਦਫ਼ਤਰ ਦੇ ਚੱਕਰ ਲਗਾ ਰਹੇ ਹਨ ਬੱਚਿਆਂ ਨੇ ਐੱਸਐੱਸਪੀ ਤੋਂ ਹੱਥ ਜੋੜ ਕੇ ਗੁਹਾਰ ਲਗਾਈ ਹੈ ਕਿ ਉਨ੍ਹਾਂ ਦੀ ਮੰਮੀ ਨੂੰ ਜਲਦ ਤੋਂ ਜਲਦ ਲੱਭ ਕੇ ਲਿਆਇਆ ਜਾਵੇ ਅਤੇ ਉਨ੍ਹਾਂ ਨੂੰ ਇਨਸਾਫ ਦੁਆਇਆ ਜਾਵੇ