← ਪਿਛੇ ਪਰਤੋ
ਨਵਾਂਸ਼ਹਿਰ 19 ਅਪ੍ਰੈਲ 2021: ਬੰਗਾ ਨਗਰ ਕੌਂਸਲ ਦੇ ਪ੍ਰਧਾਨ ਅਤੇ ਉਪ ਪ੍ਰਧਾਨ ਦੇ ਅਹੁਦੇ ਲਈ 22 ਅਪ੍ਰੈਲ ਨੂੰ ਦੁਪਹਿਰ 12 ਵਜੇ ਚੋਣ ਹੋਵੇਗੀ। ਇਸ ਸਬੰਧ ਵਿੱਚ ਐਸਡੀਐਮ ਬੰਗਾ ਵਿਰਾਜ ਤਿੜਕੇ ਵੱਲੋਂ ਇੱਕ ਪੱਤਰ ਜਾਰੀ ਕੀਤਾ ਗਿਆ ਹੈ। ਦੱਸ ਦੇਈਏ ਕਿ ਬੰਗਾ ਵਿਖੇ ਕੁੱਲ 15 ਕੌਂਸਲਰ ਹਨ ਜਿਸ ਵਿਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ 5-5 ਸੀਟਾਂ ਜਿੱਤੀਆਂ, ਹਨ ਜਦਕਿ ਅਕਾਲੀ ਦਲ ਨੇ 3 ਸੀਟਾਂ ਜਿੱਤੀਆਂ 1 ਬੀਜੇਪੀ ਤੇ 1 ਆਜ਼ਾਦ ਅਜਿਹੀ ਹਾਲਾਤਾ ਵਿਚ, ਕਿਸੇ ਨੂੰ ਵੀ ਸਪੱਸ਼ਟ ਬਹੁਮਤ ਨਹੀਂ ਹੈ ਅਤੇ ਸਾਰੀਆਂ ਪਾਰਟੀਆਂ ਦੁਆਰਾ ਦੂਜੀਆਂ ਪਾਰਟੀਆਂ ਵਿਚ ਵੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੁਣ 22 ਨੂੰ ਹੀ ਇਹ ਪੂਰੀ ਤਰਾਂ ਸਪਸ਼ਟ ਹੋਵੇਗਾ ਕਿ ਕਿਸ ਨੂੰ ਕਿਸਦਾ ਬਹੁਮੱਤ ਮਿਲਦਾ ਹੈ ਤੇ ਇਸ ਵਾਰ ਕਿਸੇ ਪਾਰਟੀ ਦੀ ਕਮੇਟੀ ਬਣਦੀ ਹੈ।
Total Responses : 267