ਮੋਹਾਲੀ ਚ ਹਰ ਤੀਜਾ ਕਰੋਲਾ ਪਾਜ਼ਿਟਿਵ ਬਠਿੰਡਾ ਅਤੇ ਫਾਜ਼ਿਲਕਾ ਵਿਖੇ ਵੀ ਹਾਲਾਤ ਮਾੜੇ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 19 ਅਪ੍ਰੈਲ, 2021 ਕੋਰੋਨਾ ਦੀ ਦੂਜੀ ਲਹਿਰ ਰੋਜ਼ਾਨਾ ਵੱਧ ਰਹੇ ਕੇਸਾਂ ਦੀ ਗਿਣਤੀ ਕਾਰਨ ਪੂਰੇ ਦੇਸ਼ ਚ ਦੁਬਾਰਾ ਲਾਕਡਾਊਨ ਦੇ ਹਾਲਾਤ ਪੈਦਾ ਹੋ ਗਏ ਹਨ। ਸੂਬੇ ਚੋਂ ਸਰਕਾਰ ਵੱਲੋਂ ਲੁਧਿਆਣਾ ਦੇ ਦੋ ਜਗਾਂ ਤੇ ਤਾਂ ਲਾਕਡਾਊਨ ਲਗਾ ਦਿੱਤਾ ਹੈ। ਅਤੇ ਬਾਕੀ ਹੋਰ ਜ਼ਿਲਿਆਂ ਵਿਚ ਜਿੱਥੇ ਕੋਰੋਨਾ ਦੀ ਸਥਿਤੀ ਬਹੁਤ ਗੰਭੀਰ ਹੈ ਉਥੇ ਵੀ ਲਾਕਡਾਊਨ ਲਗਾਉਣ ਤੇ ਵਿਚਾਰ ਕੀਤਾ ਜਾ ਰਿਹਾ ਹੈ। ਸੂਬੇ ਵਿਚ ਰੋਜ਼ਾਨਾ ਹੋ ਰਹੇ ਟੈਸਟਿੰਗ ਤੇ ਨਜ਼ਰ ਮਾਰੀਏ ਤਾਂ 100 ਪਿੱਛੇ ਹਰ 10 ਵਾਂ ਪੰਜਾਬੀ ਕੋਰੋਨਾ ਪਾਜ਼ਿਟਿਵ ਆ ਰਿਹਾ ਹੈ । ਜਿਸ ਕਾਰਨ ਪੰਜਾਬ ਵਿੱਚ ਹੋ ਰਹੀ 42 ਹਾਜ਼ਰ ਦੇ ਕਰੀਬ ਟੈਸਟਿੰਗ ਦੌਰਾਨ ਰੋਜ਼ਾਨਾ 4500 ਦੇ ਕਰੀਬ ਕੋਰੋਨਾ ਦੇ ਮਰੀਜ਼ ਮਿਲ ਰਹੇ ਹਨ। ਇਹ ਅੰਕੜੇ ਆਉਣ ਵਾਲੇ ਦਿਨਾਂ ਵਿਚ ਹੋਰ ਜ਼ਿਆਦਾ ਵੀ ਵੱਧ ਸਕਦੇ ਹਨ ਕਿਉਂਕਿ ਪੰਜਾਬ ਸਰਕਾਰ ਵੱਲੋਂ ਰੋਜ਼ਾਨਾ ਟੈਸਟਿੰਗ ਵੀ ਵਧਾਉਣ ਦੇ ਆਦੇਸ਼ ਜਾਰੀ ਕਰ ਦਿੱਤੇ ਹਨ। ਆਉਣ ਵਾਲੇ ਦਿਨਾਂ ਵਿਚ ਰੋਜ਼ਾਨਾ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 5000 ਵੀ ਪਾਰ ਕਰ ਸਕਦੀ ਹੈ। 10 ਜ਼ਿਲੇ ਇਹੋ ਜਿਹੇ ਵੀ ਹਨ, ਜਿਥੇ ਪੰਜਾਬ ਦੀ ਔਸਤ ਨਾਲੋਂ ਜ਼ਿਆਦਾ ਕੋਰੋਨਾ ਦੇ ਮਰੀਜ਼ ਆ ਰਹੇ ਹਨ। ਇਸ ਵਿਚ ਮੁਹਾਲੀ ਅਤੇ ਬਠਿੰਡਾ ਸ਼ਾਮਲ ਹਨ। ਜਿੱਥੇ ਪਿਛਲੇ ਦੋ ਦਿਨਾਂ ਦੌਰਾਨ 1000 ਟੈਸਟ ਪਿੱਛੇ 25 ਮਰੀਜ਼ ਮਿਲੇ ਹਨ। ਜਿਸ ਕਾਰਨ ਹਰ ਚੌਥਾ ਵਿਅਕਤੀ ਕੋਰੋਨਾ ਪੀੜਤ ਪਾਇਆ ਜਾ ਰਿਹਾ ਹੈ। ਬਾਕੀ ਦੇ 22 ਜ਼ਿਲ੍ਹਿਆਂ ਵਿਚ ਔਸਤ ਨਾਲੋਂ ਘੱਟ ਮਰੀਜ਼ ਰਹੇ ਹਨ। ਜਿਹੜੇ ਕੇ ਕੁੱਝ ਰਾਹਤ ਦੇਣ ਵਾਲੇ ਹਨ। ਜਿਨ੍ਹਾਂ ਦਾ ਜ਼ਿਲੇ ਵਿਚ ਟੈਸਟਿੰਗ ਵਿਚ ਜ਼ਿਆਦਾ ਕੋਰੋਨਾ ਮਰੀਜ਼ ਮਿਲ ਰਹੇ ਹਨ। ਇਹਨਾਂ 10 ਵਿੱਚੋਂ 5 ਜ਼ਿਲਿਆਂ ਦੇ ਹਾਲਾਤ ਕਾਫੀ ਜਿਆਦੀ ਮਾੜੀ ਹੈ। ਅਤੇ ਇੱਥੇ ਜ਼ਿਆਦਾ ਮਰੀਜ਼ ਆਉਂਦੇ ਨਾਲ ਹੀ ਐਕਟਿਵ ਮਰੀਜ਼ ਵੀ ਸਾਰਿਆਂ ਨਾਲੋਂ ਜ਼ਿਆਦਾ ਹਨ। ਇਸ ਕਰਕੇ ਹੀ ਸੂਬਾ ਸਰਕਾਰ ਵੱਲੋਂ ਦਿੱਤੇ ਸਖ਼ਤ ਨਿਰਦੇਸ਼ਾਂ ਤੇ ਮੋਹਾਲੀ ਜ਼ਿਲੇ ਵਿਚ ਜ਼ਿਆਦਾ ਸਖ਼ਤੀ ਕੀਤੀ ਗਈ ਹੈ। ਅਤੇ ਨਾਲ ਲਗਦੇ ਚੰਡੀਗੜ੍ਹ ਵਿਖੇ ਵੀ ਲਾਕਡਾਊਨ ਲਗਾਉਣ ਲਈ ਮਜਬੂਰ ਹੋਣਾ ਪਿਆ ਹੈ।
ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਬੀਤੇ ਦੋ ਹਫ਼ਤਿਆਂ ਤੇ ਟੈਸਟਿੰਗ ਕਾਫੀ ਜਿਆਦੀ ਵਧਾਈ ਹੋਈ ਹੈ। ਪਿਛਲੇ ਦੋ ਹਫਤਿਆਂ ਤੱਕ 30 ਹਾਜ਼ਰ ਦੇ ਕਰੀਬ ਟੈਸਟ ਕੀਤੇ ਜਾਂਦੇ ਸਨ। ਪਰ ਹੁਣ 42 ਹਜ਼ਾਰ ਤੋਂ ਜ਼ਿਆਦਾ ਟੈਸਟ ਕੀਤੇ ਜਾਂਦੇ ਹਨ। ਇਹਨਾਂ ਦਿਨਾਂ ਵਿਚ ਟੈਸਟਿੰਗ ਦੌਰਾਨ 10 ਫੀਸਦੀ ਦੇ ਲਗਭਗ ਵਿਅਕਤੀ ਕੋਰੋਨਾ ਪਾਜ਼ਿਟਿਵ ਪੰਜਾਬੀ ਪਾਏ ਜਾ ਰਹੇ ਹਨ। ਹਾਲਾਂਕਿ ਹਰ ਜ਼ਿਲੇ ਵਿੱਚ ਹਰ ਦਿਨ ਕੋਰੋਨਾ ਮਰੀਜ਼ਾਂ ਦੇ ਮਿਲਣ ਦੀ ਫੀਸਦੀ ਦਰ ਤੇ ਕਾਫੀ ਜ਼ਿਆਦਾ ਬਦਲਾਉ ਆ ਰਿਹਾ ਹੈ। ਉਸ ਪਿੱਛੇ ਕਾਰਨ ਕੋਰੋਨਾ ਪਾਜ਼ਿਟਿਵ ਦੇ ਕੰਟੈਕਟ ਟੈਸਿੰਗ ਨੂੰ ਦੱਸਿਆ ਜਾ ਰਿਹਾ ਹੈ। ਜਦੋਂ ਕੰਟੈਕਟ ਟੈਸਿੰਗ ਹੁੰਦੀ ਹੈ ਤਾਂ ਔਸਤ ਨਾਲੋਂ ਜ਼ਿਆਦਾ ਮਰੀਜ਼ ਮਿਲਦੇ ਹਨ। ਜਦੋਂ ਕਿ ਆਮ ਟੈਸਟਿੰਗ ਦੌਰਾਨ ਘੱਟ ਮਰੀਜ਼ ਮਿਲਦੇ ਹਨ। ਬੀਤੇ ਦਿਨੀਂ 16 ਅਪ੍ਰੈਲ ਨੂੰ ਬਠਿੰਡਾ ਵਿਖੇ ਸਾਰੇ ਨਾਲੋਂ ਜ਼ਿਆਦਾ 24.77 ਫੀਸਦੀ ਦਰ ਨਾਲ ਮਰੀਜ਼ ਮਿਲੇ ਸਨ। 17 ਅਪ੍ਰੈਲ ਨੂੰ 15.74 ਅਤੇ 18 ਅਪ੍ਰੈਲ ਨੂੰ 14.69 ਫੀਸਦੀ ਦਰ ਨਾਲ ਮਰੀਜ਼ ਮਿਲੇ ਹਨ। 17 ਅਪ੍ਰੈਲ ਨੂੰ ਬਠਿੰਡਾ ਦੀ ਜਗ੍ਹਾ ਮੁਹਾਲੀ ਪਹਿਲੇ ਨੰਬਰ ਤੇ ਰਿਹਾ ਜਿੱਥੇ ਕਿ 26.37 ਫੀਸਦੀ ਕੋਰੋਨਾ ਦੇ ਮਰੀਜ਼ ਮਿਲੇ ਸਨ। ਜਦੋਂ ਕਿ 16 ਅਪ੍ਰੈਲ ਨੂੰ ਇਹ ਦਰ 16.63 ਫੀਸਦੀ ਸੀ ਅਤੇ 18 ਅਪ੍ਰੈਲ ਨੂੰ ਮੁਹਾਲੀ ਨੂੰ 1 ਤੇ ਆ ਗਿਆ ਜਿੱਥੇ 36.53 ਮਰੀਜ਼ ਮਿਲੇ ਹਨ। ਇਸੇ ਤਰ੍ਹਾਂ ਫਾਜ਼ਿਲਕਾ, ਫਿਰੋਜ਼ਪੁਰ, ਮੋਗਾ, ਅੰਮ੍ਰਿਤਸਰ, ਬਰਨਾਲਾ, ਪਟਿਆਲਾ, ਹੁਸ਼ਿਆਰਪੁਰ, ਅਤੇ ਕਪੂਰਥਲਾ ਵਿਖੇ ਪੰਜਾਬ ਦੀ 10 ਫੀਸਦੀ ਐਵਰੈਜ ਨਾਲੋਂ ਜ਼ਿਆਦਾ ਮਰੀਜ਼ ਮਿਲ ਰਹੇ ਹਨ। ਪਿਛਲੇ 3 ਦਿਨਾਂ ਦੌਰਾਨ ਜ਼ਿਲਿਆਂ ਵਿਚ ਮਰੀਜ਼ਾਂ ਦੀ ਫੀਸਦੀ ਦਰ ਤੇ ਇੱਕ ਨਜ਼ਰ
16 ਅਪ੍ਰੈਲ
ਬਠਿੰਡਾ 24.77
ਮੁਕਤਸਰ 18.39
ਮੁਹਾਲੀ 16.63
ਅੰਮ੍ਰਿਤਸਰ 15.90
ਫਾਜ਼ਿਲਕਾ 13.96
ਪਠਾਨਕੋਟ 12.66
ਮੋਗਾ 12.65
17 ਅਪ੍ਰੈਲ
ਮੁਹਾਲੀ 26.37
ਫਾਜ਼ਿਲਕਾ 22.87
ਫਿਰੋਜ਼ਪੁਰ 15.80
ਬਠਿੰਡਾ 15.80
ਲੁਧਿਆਣਾ 14.74
ਕਪੂਰਥਲਾ 10.88
ਅੰਮ੍ਰਿਤਸਰ 10.79
18 ਅਪ੍ਰੈਲ
ਮੁਹਾਲੀ 36.53
ਫਾਜ਼ਿਲਕਾ 24.26
ਅੰਮ੍ਰਿਤਸਰ 16.35
ਬਠਿੰਡਾ 14.69
ਮੋਗਾ 11.90
ਕਪੂਰਥਲਾ 10.59
ਫਤਿਹਗੜ੍ਹ 10.52