ਕੁਲਵਿੰਦਰ ਸਿੰਘ
ਅੰਮ੍ਰਿਤਸਰ19 ਅਪ੍ਰੈਲ 2021 - ਅੱਜ ਅੰਮ੍ਰਿਤਸਰ ਵਿਚ ਫਿੱਕੀ ਫਲੋ ਸੰਸਥਾ ਵੱਲੋਂ ਇਕ ਸਮਾਰੋਹ ਵਿਚ ਮਨਜੋਤ ਢਿੱਲੋਂ ਨੂੰ ਫਿੱਕੀ ਫਲੋਅ ਅੰਮ੍ਰਿਤਸਰ ਚੈਪਟਰ ਦੀ ਨਵੀਂ ਮੁਖੀ ਬਣਾਇਆ ਗਿਆ।
ਫਿੱਕੀ ਫਲੋ ਵੱਲੋਂ ਹਰ ਵਰ੍ਹੇ ਅਪ੍ਰੈਲ ਵਿੱਚ ਨਵੀਂ ਮੁਖੀ ਦਾ ਐਲਾਨਲਾਨ ਕੀਤਾ ਜਾਂਦਾ ਹੈ। ਉਸ ਸਿਲਸਿਲੇ ਵਿਚ ਅੱਜ ਅੰਮ੍ਰਿਤਸਰ ਫਿੱਕੀ ਫਲੋ ਦੀ ਨਵੀਂ ਬਣੀ ਚੇਅਰਪਰਸਨ ਮਨਜੋਤ ਢਿੱਲੋਂ ਨੂੰ ਫਿੱਕੀ ਫਲੋਅ ਮੈਂਬਰਾਂ ਨੇ ਸ਼ੁਭਕਾਮਨਾਵਾਂ ਦਿੱਤੀਆਂ।
ਹਾਲਾਂਕਿ ਕੋਵਿੱਡ ਨੂੰ ਧਿਆਨ ਵਿੱਚ ਰੱਖਦੇ ਹੋਏ ਬਹੁਤ ਹੀ ਘੱਟ ਮੈਂਬਰ ਇਸ ਵਿੱਚ ਸੱਦੇ ਗਏ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਨਵੀਂ ਬਣੀ ਚੇਅਰਪਰਸਨ ਨੇ ਕਿਹਾ ਕਿ ਸੰਨ 2020 ਵਿਚ ਕੋਰੋਨਾ ਦੇ ਮੁਸ਼ਕਲ ਦੌਰ ਦੇ ਵਿੱਚ ਫਿੱਕੀ ਫਲੋ ਦੀ ਉਸ ਵੇਲੇ ਦੀ ਚੇਅਰਪਰਸਨ ਅਤੇ ਉਨ੍ਹਾਂ ਦੀ ਸਾਥੀ ਮੀਤਾ ਮਹਿਰਾ ਨੇ ਫਿੱਕੀ ਫਲੋ ਦੀ ਟੀਮ ਦੇ ਨਾਲ ਰਲ ਕੇ ਅਣਥੱਕ ਕੰਮ ਕੀਤਾ ਹੈ ਅਤੇ ਕਰੋਣਾ ਮਰੀਜ਼ਾਂ ਦੀ ਸਹਾਇਤਾ ਤੋਂ ਲੈ ਕੇ ਲੋਕਾਂ ਵਿਚ ਕੋਰੋਨਾ ਦੇ ਪ੍ਰਤੀ ਜਾਗਰੂਕਤਾ ਅਤੇ ਹਰਿਆਵਲ ਲਹਿਰ ਨੂੰ ਵਧਾਉਣ ਦਾ ਕੰਮ ਵੀ ਕੀਤਾ ਹੈ ।
ਮਨਜੋਤ ਢਿੱਲੋਂ ਨੇ ਕਿਹਾ 2021 ਫਿਲਹਾਲ ਕੋਰੋਨਾ ਦੀ ਜੰਗ ਜਾਰੀ ਹੈ ਅਤੇ ਉਨ੍ਹਾਂ ਦਾ ਸਭ ਤੋਂ ਮੁੱਢਲਾ ਕੰਮ ਕੋਰੋਨਾ ਨਾਲ ਜੂਝ ਰਹੇ ਲੋਕਾਂ ਦੀ ਸਹਾਇਤਾ ਕਰਨਾ ਹੋਵੇਗਾ ਉਨ੍ਹਾਂ ਕਿਹਾ ਕਿ ਜਿਥੇ ਉਹ ਜਨਤਾ ਵਿਚ ਕੋਰੋਨਾ ਵੈਕਸੀਨੇਸ਼ਨ ਨੂੰ ਲੈ ਕੇ ਜਿਹੜੇ ਭਰਮ ਫੈਲਾਏ ਜਾ ਰਹੇ ਹਨ ਉਸ ਨੂੰ ਤੋੜਨ ਦਾ ਕੰਮ ਕਰਨਗੇ ਉੱਥੇ ਹੀ ਮਜ਼ਦੂਰ ਅਤੇ ਨਿਚਲੇ ਵਰਗ ਵਿੱਚ ਕੋਰੋਨਾ ਦੇ ਪ੍ਰਤੀ ਜਾਗਰੂਕਤਾ ਅਤੇ ਸਰਕਾਰ ਨਾਲ ਮਿਲ ਕੇ ਇਕ ਵੈਕਸੀਨੇਸ਼ਨ ਡ੍ਰਾਈਵ ਵੀ ਚਲਾਉਣਗੇ ਉਨ੍ਹਾਂ ਕਿਹਾ ਕੀ ਫਿੱਕੀ ਫਲੋ ਔਰਤਾਂ ਨੂੰ ਸਵੈ ਮਾਣ ਦਿਵਾਉਣ ਵਾਲੀ ਸੰਸਥਾ ਹੈ ਜੋ ਕਿ ਉਨ੍ਹਾਂ ਵਿਚ ਇਹ ਆਤਮ ਵਿਸ਼ਵਾਸ ਭਰਦੀ ਹੈ ਕਿ ਅੱਜ ਦੀ ਮਹਿਲਾ ਜੇਕਰ ਚਾਹੇ ਤਾਂ ਸਭ ਕੁਝ ਕਰ ਸਕਦੀ ਹੈ।
ਉਨ੍ਹਾਂ ਕਿਹਾ ਕਿ ਫਿੱਕੀ ਫਲੋਅ ਵੱਲੋਂ ਅਜਿਹੀਆਂ ਮਹਿਲਾਵਾਂ ਦਾ ਜੀਵਨ ਪੱਧਰ ਜੋ ਕਿ ਆਰਥਿਕ ਤੰਗੀ ਕਰਕੇ ਸਮਾਜ ਵਿੱਚ ਅੱਗੇ ਨਹੀਂ ਵੱਧ ਪਾਉਂਦੀਆਂ ਹਨ ਅਜਿਹੀਆਂ ਮਹਿਲਾਵਾਂ ਦਿ ਹੁਨਰ ਨੂੰ ਸਮਾਜ ਦੇ ਸਾਹਮਣੇ ਲੈ ਕੇ ਆਵੇਗਾ ਉਨ੍ਹਾਂ ਨੇ ਸੰਨ 2021 ਲਈ ਗੱਲਬਾਤ ਕਰਦੇ ਹੋਏ ਕਿਹਾ ਕਿ ਫਿੱਕੀ ਫਲੋਅ ਵੱਲੋਂ ਬੂਆ ਨੰਗਲੀ ਪਿੰਡ ਜਿਸ ਨੂੰ ਫਿੱਕੀ ਫਲੋਅ ਟੀਮ ਵੱਲੋਂ ਗੋਦ ਲਿਆ ਗਿਆ ਸੀ ਉਸ ਵਿੱਚ ਬੱਚਿਆਂ ਦੀ ਪੜ੍ਹਾਈ ਤੋਂ ਲੈ ਕੇ ਮਹਿਲਾਵਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਤਕ ਕਈ ਕੰਮ ਕੀਤੇ ਗਏ ਹਨ।
ਇਸ ਤਰ੍ਹਾਂ ਹੀ ਇਸ ਵਰ੍ਹੇ ਇੱਕ ਪਿੰਡ ਦੀ ਬਜਾਏ ਪੰਜ ਪਿੰਡ ਫਿੱਕੀ ਫਲੋਅ ਵੱਲੋਂ ਗੋਦ ਲਿਤੇ ਗਏ ਹਨ ਜਿਸ ਵਿੱਚ ਮਹਿਲਾਵਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਅਸਮਰੱਥ ਬੱਚਿਆਂ ਦੀ ਪੜ੍ਹਾਈ ਅਤੇ ਹੋਰ ਕਈ ਅਜਿਹੇ ਸਮਾਜ ਸੇਵਾ ਦੇ ਕੰਮ ਨੇਪਰੇ ਚਾੜ੍ਹੇ ਜਾਣਗੇ ਇਸ ਮੌਕੇ ਜਸਮੀਤ ਨਈਅਰ ਗਿਤਾਂਜਲੀ ਓਮ ਪ੍ਰਕਾਸ਼ ਰਵਿੰਦਰ ਗਰੋਵਰ ਪ੍ਰੇਰਨਾ ਖੁਰਾਨਾ ਡਾ ਨਵਨੀਤ ਗਰੇਵਾਲ ਅਰੂਸ਼ਾ ਖੁਰਾਨਾ ਦ੍ਰਿਸ਼ਟੀ ਖੁਰਾਨਾ ਰਮਿਤਾ ਸਹਿਗਲ ਡਾ ਯੁਕਤੀ ਗੁਪਤਾ ਡਾ ਰੁਚਿਕਾ ਗਰੋਵਰ ਸਮਾਈਲ ਚੌਧਰੀ ਆਦਿ ਨੇ ਮਨਜੋਤ ਢਿੱਲੋਂ ਨੂੰ ਉਨ੍ਹਾਂ ਦੇ ਨਵੇਂ ਚੇਅਰਪਰਸਨ ਬਣਨ ਤੇ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਭਰੋਸਾ ਦਿਵਾਇਆ ਕਿ ਉਹ ਇਕ ਟੀਮ ਵਾਂਗ ਸਮਾਜ ਭਲਾਈ ਦੇ ਕੰਮ ਕਰਨਗੇ।