← ਪਿਛੇ ਪਰਤੋ
ਫਲੋਰਿਡਾ ਬੀਚ ਤੇ ਜਹਾਜ਼ ਨੇ ਕੀਤੀ ਐਮਰਜੈਂਸੀ ਲੈਂਡਿੰਗ ਸਿਰਫ ਫੁੱਟ 'ਤੇ ਗੁਰਿੰਦਰਜੀਤ ਨੀਟਾ ਮਾਛੀਕੇ ਫਰਿਜ਼ਨੋ (ਕੈਲੀਫੋਰਨੀਆ), 19 ਅਪ੍ਰੈਲ 2021: ਅਮਰੀਕਾ ਦੇ ਫਲੋਰਿਡਾ ਵਿੱਚ ਇੱਕ ਬੀਚ ਤੇ ਵਿਸ਼ਵ ਯੁੱਧ II- ਵੇਲੇ ਦੇ ਹਵਾਈ ਜਹਾਜ਼ ਵੱਲੋਂ ਕੋਈ ਤਕਨੀਕੀ ਨੁਕਸ ਪੈ ਜਾਣ ਦੇ ਬਾਅਦ ਸ਼ਨੀਵਾਰ ਨੂੰ ਐਮਰਜੈਂਸੀ ਲੈਂਡਿੰਗ ਕੀਤੀ ਗਈ ਹੈ ਜੋ ਕਿ ਸਮੁੰਦਰੀ ਕੰਢੇ ਅਤੇ ਤੈਰਾਕਾਂ ਤੋਂ ਸਿਰਫ ਕੁੱਝ ਫੁੱਟ ਦੀ ਦੂਰੀ ਤੇ ਸੀ। ਜਹਾਜ਼ ਜੋ ਕਿ ਸਾਲਾਨਾ ਕੋਕੋਆ ਬੀਚ ਏਅਰ ਸ਼ੋਅ ਦਾ ਹਿੱਸਾ ਸੀ, ਉੱਚਾ ਉੱਡਣ ਦੀ ਇੱਕ ਛੋਟੀ ਜਿਹੀ ਕੋਸ਼ਿਸ਼ ਤੋਂ ਬਾਅਦ ਆਖਰਕਾਰ ਹੇਠਾਂ ਸਮੁੰਦਰੀ ਕੰਢੇ ਤੇ ਕਰੈਸ਼ ਹੋ ਗਿਆ ਅਤੇ ਸਮੁੰਦਰੀ ਕਿਨਾਰੇ ਤੇ ਮੌਜੂਦ ਲੋਕਾਂ ਨੇ ਇਸ ਸਿੰਗਲ ਇੰਜਣ ਟੀ ਬੀ ਐਮ ਐਵੈਂਜਰ ਨੂੰ ਆਪਣੇ ਵੱਲ ਆਉਂਦੇ ਵੇਖਿਆ ਜੋ ਉਹਨਾਂ ਤੋਂ ਤਕਰੀਬਨ 20 ਫੁੱਟ ਦੂਰੀ 'ਤੇ ਸੀ। ਏਅਰ ਸ਼ੋਅ ਦੇ ਅਧਿਕਾਰੀਆਂ ਅਤੇ ਸਥਾਨਕ ਫਾਇਰ ਵਿਭਾਗ ਅਨੁਸਾਰ ਇਸ ਹਾਦਸੇ ਵਿੱਚ ਕੋਈ ਵੀ ਜ਼ਖਮੀ ਨਹੀਂ ਹੋਇਆ, ਅਤੇ ਪਾਇਲਟ ਨੇ ਵੀ ਡਾਕਟਰੀ ਇਲਾਜ ਤੋਂ ਇਨਕਾਰ ਕਰ ਦਿੱਤਾ ਸੀ।ਕੋਕੋਆ ਬੀਚ ਏਅਰ ਸ਼ੋਅ ਵਿੱਚ ਕਿਹਾ ਗਿਆ ਕਿ ਦੂਜੇ ਵਿਸ਼ਵ ਯੁੱਧ ਦੌਰਾਨ ਅਮਰੀਕਾ ਦੀ ਜਲ ਸੈਨਾ ਦੁਆਰਾ ਇਸ ਰਾਹੀਂ ਟੌਰਪੀਡੋ ਬੰਬ ਦਾ ਇਸਤੇਮਾਲ ਕੀਤਾ ਗਿਆ ਸੀ ਅਤੇ ਇੱਕ ਮਕੈਨੀਕਲ ਨੁਕਸ ਕਾਰਨ ਇਹ ਕਰੈਸ਼ ਹੋ ਗਿਆ।
Total Responses : 936