ਕੈਨੇਡਾ: ਵੱਡੀ ਗਿਣਤੀ ਪੰਜਾਬੀਆਂ ਦੀ ਹੈ ਇੰਟਰਨੈਸ਼ਨਲ ਡਰੱਗ ਸਮਗਲਿੰਗ ਗ੍ਰੋਹ ਦੇ ਫੜੇ 33 ਦੋਸ਼ੀਆਂ 'ਚ ਇੰਡੀਆ ਤੋਂ ਵੀ ਹੁੰਦੀ ਹੈ ਸਮਗਲਿੰਗ
ਵੱਡੀ ਮਾਤਰਾ ‘ਚ ਹਥਿਆਰ, ਨਸ਼ੀਲੇ ਪਦਾਰਥ, ਕੈਸ਼ ਬਰਾਮਦ
ਹਰਦਮ ਮਾਨ, ਬਾਬੂਸ਼ਾਹੀ ਬਿਊਰੋ
ਸਰੀ/ ਟੋਰਾਂਟੋ , 20 ਅਪ੍ਰੈਲ 2021-ਟੋਰਾਂਟੋ ਖੇਤਰ ਵਿੱਚ ਪੁਲਿਸ ਨੇ “ਪ੍ਰੋਜੈਕਟ ਚੀਤਾ” ਅਧੀਨ ਕਾਰਵਾਈ ਕਰਦਿਆਂ ਇੱਕ ਵੱਡੇ ਅੰਤਰਰਾਸ਼ਟਰੀ ਨਸ਼ਾ ਤਸਕਰੀ ਗ੍ਰੋਹ ਦਾ ਪਰਦਾਫਾਸ਼ ਕੀਤਾ ਹੈ ਅਤੇ ਇਸ ਗ੍ਰੋਹ ਕੋਲੋਂ 48 ਹਥਿਆਰ, 730,000 ਡਾਲਰ ਕੈਨੇਡੀਅਨ ਕਰੰਸੀ ਅਤੇ 25 ਲੱਖ ਡਾਲਰ ਦੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਹਨ, ਜਿਨ੍ਹਾਂ ਵਿਚ 10 ਕਿੱਲੋ ਕੋਕੀਨ, 8 ਕਿੱਲੋ ਕੇਟਾਮਾਈਨ, 3 ਕਿੱਲੋ ਹੈਰੋਇਨ ਅਤੇ 2.5 ਕਿੱਲੋ ਅਫੀਮ ਸ਼ਾਮਲ ਹੈ। ਇਸ ਸਬੰਧ ਵਿਚ ਪੁਲਿਸ ਵੱਲੋਂ 8 ਅਪ੍ਰੈਲ ਨੂੰ ਓਨਟਾਰੀਓ, ਬੀ.ਸੀ. ਅਤੇ ਕੈਲੀਫੋਰਨੀਆ ਵਿਚ 50 ਤੋਂ ਵੱਧ ਸਰਚ ਵਾਰੰਟਾਂ ਉਪਰ ਕਾਰਵਾਈ ਕੀਤੀ ਗਈ ਸੀ।
ਇਹ ਜਾਣਕਾਰੀ ਦਿੰਦੇ ਹੋਏ ਯੋਰਕ ਰਿਜ਼ਨ ਪੁਲੀਸ ਦੇ ਇੰਸਪੈਕਟਰ ਰਿਆਨ ਹੋਗਨ ਨੇ ਦੱਸਿਆ ਕਿ ਕੈਨੇਡਾ ਦੇ ਬੀ ਸੀ ਤੋਂ ਇਲਾਵਾ ਇੰਡੀਆ ਤੋਂ ਵੀ ਨਸ਼ੀਲੇ ਪਦਾਰਥਾਂ ਦੀ ਸਮਗਲਿੰਗ ਦਾ ਸ਼ੱਕ ਹੈ । ਉਸ ਨੇ ਦੱਸਿਆ ਕਿ ਪੁਲਿਸ ਵੱਲੋਂ ਕੈਨੇਡਾ ਅਤੇ ਅਮਰੀਕਾ ਵਿੱਚ ਹੁਣ ਤੱਕ 33 ਵਿਅਕਤੀ ਗ੍ਰਿਫਤਾਰ ਕੀਤੇ ਗਏ ਹਨ। ਵੱਡੀ ਨਮੋਸ਼ੀ ਇਸ ਗੱਲ ਦੀ ਹੈ ਕਿ ਗ੍ਰਿਫਤਾਰ ਕੀਤੇ ਇਨ੍ਹਾਂ ਲੋਕਾਂ ਵਿਚ ਵੱਡੀ ਗਿਣਤੀ ਵਿਚ ਪੰਜਾਬੀ ਸ਼ਾਮਲ ਹਨ। ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗ੍ਰੋਹ ਮੈਂਬਰਾਂ ਦੀ ਸੂਚੀ ਵਿਚ ਪਰਸ਼ੋਤਮ ਮੱਲ੍ਹੀ, ਰੁਪਿੰਦਰ ਢਿੱਲੋਂ, ਸਨਵੀਰ ਸਿੰਘ, ਹਰਪਾਲ ਨਾਗਰਾ, ਪ੍ਰਿਤਪਾਲ ਸਿੰਘ, ਹਰਕਿਰਨ ਸਿੰਘ, ਲਖਪ੍ਰੀਤ ਬਰਾੜ, ਸਰਬਜੀਤ ਸਿੰਘ, ਬਲਵਿੰਦਰ ਧਾਲੀਵਾਲ, ਰੁਪਿੰਦਰ ਧਾਲੀਵਾਲ, ਰਣਜੀਤ ਸਿੰਘ, ਸੁਖਮਨਪ੍ਰੀਤ ਸਿੰਘ, ਰੁਪਿੰਦਰ ਸ਼ਰਮਾ, ਪ੍ਰਭਸਿਮਰਨ ਕੌਰ, ਖੁਸ਼ਹਾਲ ਭਿੰਡਰ, ਪ੍ਰਭਜੀਤ ਮੁੰਡੀਆਂ, ਵੰਸ਼ ਅਰੋੜਾ, ਸਿਮਰਨਜੀਤ ਨਾਰੰਗ, ਹਰਜਿੰਦਰ ਝੱਜ, ਗਗਨਪ੍ਰੀਤ ਗਿੱਲ, ਸੁਖਜੀਤ ਧਾਲੀਵਾਲ, ਇਮਰਾਨ ਖਾਨ, ਹਰਜੋਤ ਸਿੰਘ, ਸੁਖਜੀਤ ਧੁੱਗਾ, ਹਾਸਮ ਸਈਅਦ ਦੇ ਨਾਂ ਸ਼ਾਮਲ ਹਨ ਅਤੇ ਗੁਰਬਿੰਦਰ ਸੂਚ ਅਜੇ ਭਗੌੜਾ ਹੈ।
ਇਹ ਕਥਿਤ ਦੋਸ਼ੀ ਟੋਰਾਂਟੋ, ਬਰੈਂਪਟਨ, ਵਾਅਨ, ਕੈਲੇਡਨ ਆਦਿ ਸ਼ਹਿਰਾਂ ਦੇ ਵਾਸੀ ਹਨ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਅਜੇ ਜਾਰੀ ਹੈ ਅਤੇ ਕੁਝ ਹੋਰ ਗ੍ਰਿਫਤਾਰੀਆਂ ਵੀ ਹੋ ਸਕਦੀਆਂ ਹਨ l
ਫੋਨ: +1 604 308 6663
ਈਮੇਲ : maanbabushahi@gmail.com