ਵੈਨਕੂਵਰ ਫਾਇਰਿੰਗ 'ਚ ਮਾਰੇ ਗਏ ਪੰਜਾਬੀ ਦੀ ਪਛਾਣ ਹੋਈ ਜੱਗ ਜ਼ਾਹਿਰ
ਹਰਦਮ ਮਾਨ
ਸਰੀ, 20 ਅਪ੍ਰੈਲ 2021- ਸ਼ਨੀਵਾਰ ਨੂੰ ਵੈਨਕੂਵਰ ਸ਼ਹਿਰ ਵਿਚ ਇਕ ਰੈਸਟੋਰੈਂਟ ਦੇ ਬਾਹਰ ਮਾਰੇ ਗਏ ਵਿਅਕਤੀ ਦੀ ਪਛਾਣ 31 ਸਾਲਾ ਹਰਬ ਹਰਪ੍ਰੀਤ ਸਿੰਘ ਧਾਲੀਵਾਲ ਵਜੋਂ ਕੀਤੀ ਗਈ ਹੈ ਅਤੇ ਉਹ ਐਬਟਸਫੋਰਡ ਦਾ ਰਹਿਣ ਵਾਲਾ ਸੀ।
ਪੁਲਿਸ ਅਨੁਸਾਰ ਹਰਪ੍ਰੀਤ ਧਾਲੀਵਾਲ ਨੂੰ ਸ਼ਾਮ 8 ਵਜੇ ਕੋਲ ਹਾਰਬਰ ਵਿਚ ਕਾਰਡਿਓ ਰੈਸਟੋਰੈਂਟ ਦੇ ਬਾਹਰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਜਾਂਚ ਅਧਿਕਾਰੀਆਂ ਦਾ ਮੰਨਣਾ ਹੈ ਕਿ ਉਸ ਨੂੰ ਮਿਥ ਕੇ ਨਿਸ਼ਾਨਾ ਬਣਾਇਆ ਗਿਆ ਸੀ।
ਜ਼ਿਕਰਯੋਗ ਹੈ ਕਿ ਹਰਪ੍ਰੀਤ ਧਾਲੀਵਾਲ ਦਾ ਕਤਲ ਸਾਲ 2021 ਦੌਰਾਨ ਵੈਨਕੂਵਰ ਵਿਚ ਹੋਇਆ ਪੰਜਵਾਂ ਕਤਲ ਹੈ।
ਫੋਨ: +1 604 308 6663
ਈਮੇਲ : maanbabushahi@gmail.com
ਇਸ ਘਟਨਾ ਦੀ ਖਬਰ ਤੇ ਵੀਡੀਉ ਵੀ ਦੇਖੋ :