ਫਤਿਹਗੜ੍ਹ ਸਾਹਿਬ 20 ਅਪ੍ਰੈਲ 2021 - ਸੀ.ਪੀ.ਐੱਫ ਕਰਮਚਾਰੀ ਯੂਨੀਅਨ ਪੰਜਾਬ ਦੇ ਫੈਸਲੇ ਅਨੁਸਾਰ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵੱਲੋਂ ਟਵਿਟਰ ਐਪ ਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਵਾਉਣ ਸਬੰਧੀ ਆਪਣੀ ਆਵਾਜ਼ ਬੁਲੰਦ ਕੀਤੀ ਗਈ ਹੈ। ਇਕ ਪ੍ਰੈਸ ਬਿਆਨ ਜਾਰੀ ਕਰਦਿਆਂ ਉਨ੍ਹਾਂ ਆਖਿਆ ਕਿ ਸਾਲ 2017 ਵਿਚ ਇਲੈਕਸ਼ਨਾਂ ਦੌਰਾਨ ਕਾਂਗਰਸ ਸਰਕਾਰ ਵੱਲੋਂ 01.01.2004 ਤੋਂ ਬਾਅਦ ਭਰਤੀ ਹੋਏ ਸਰਕਾਰੀ ਮੁਲਾਜ਼ਮਾਂ ਨਾਲ ਇਹ ਵਾਅਦਾ ਕੀਤਾ ਗਿਆ ਸੀ ਕਿ ਉਨ੍ਹਾਂ ਦੀ ਸਰਕਾਰ ਆਉਣ ਤੇ ਸਭ ਤੋਂ ਪਹਿਲਾ ਕੰਮ ਉਨ੍ਹਾਂ ਦਾ ਇਹ ਹੋਵੇਗਾ ਕਿ ਉਹ 01.01.2004 ਤੋਂ ਬਾਅਦ ਭਰਤੀ ਹੋਏ ਸਭ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਦੇ ਘੇਰੇ ਵਿੱਚ ਲੈ ਕੇ ਆਉਣਗੇ।
ਉਨ੍ਹਾਂ ਆਖਿਆ ਕਿ ਪ੍ਰਸ਼ਾਂਤ ਕਿਸ਼ੋਰ, ਜੋ ਕਿ ਉਸ ਸਮੇਂ ਕਾਂਗਰਸ ਸਰਕਾਰ ਦੇ ਮੁੱਖ ਰਣਨੀਤੀਕਾਰ ਸਨ ਵੱਲੋਂ ਵੀ ਇਹ ਵਾਅਦਾ ਕੀਤਾ ਗਿਆ ਸੀ ਕਿ ਕਾਂਗਰਸ ਸਰਕਾਰ ਦੇ ਆਉਂਦੇ ਹੀ ਪੁਰਾਣੀ ਪੈਨਸ਼ਨ ਬਹਾਲ ਕਰਵਾਈ ਜਾਵੇਗੀ, ਮੁਲਾਜ਼ਮ ਯੂਨੀਅਨ ਨੇ ਇਲਜ਼ਾਮ ਲਾਏ ਕਿ, ਪਰ ਸਰਕਾਰ ਆਉਣ ਦੇ ਬਾਅਦ ਸਰਕਾਰ ਦਾ ਮੁਲਾਜ਼ਮ ਵਰਗ ਪ੍ਰਤੀ ਵਤੀਰਾ ਹੀ ਬਦਲ ਗਿਆ ਅਤੇ ਮੁਲਾਜ਼ਮ ਵਰਗ ਪ੍ਰਤੀ ਹਰ ਰੋਜ਼ ਨਵੀਂਆਂ ਹੀ ਮੁਲਾਜ਼ਮ ਮਾਰੂ ਨੀਤੀਆਂ ਅਪਨਾਈਆਂ ਗਈਆਂ ਅਤੇ ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਇਲੈਕਸ਼ਨਾਂ ਦੌਰਾਨ ਕੀਤੇ ਗਏ ਵਾਅਦੇ ਵੀ ਭੁਲਾ ਦਿੱਤੇ ਗਏ, ਜਿਸ ਦੀ ਸਾਰਾ ਹੀ ਮੁਲਾਜ਼ਮ ਵਰਗ ਨਿੰਦਾ ਕਰਦਾ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕੀਤੀ ਗਈ ਵਾਅਦਾ ਖ਼ਿਲਾਫ਼ੀ ਦੇ ਸੰਬੰਧ ਵਿਚ ਅੱਜ ਸੀ ਪੀ ਐੱਫ ਕਰਮਚਾਰੀ ਯੂਨੀਅਨ ਦੀ ਸੂਬਾ ਬਾਡੀ ਵੱਲੋਂ ਦਿੱਤੇ ਗਏ ਪ੍ਰੋਗਰਾਮ ਅਨੁਸਾਰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਮੁਲਾਜ਼ਮਾਂ ਵੱਲੋਂ ਟਵਿੱਟਰ ਐਪ ਤੇ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਸ਼ਾਂਤ ਕਿਸ਼ੋਰ ਵੱਲੋਂ ਪਿਛਲੇ ਇਲੈਕਸ਼ਨਾਂ ਦੌਰਾਨ ਕੀਤੇ ਗਏ ਵਾਅਦੇ ਨੂੰ ਪੂਰਾ ਕਰਨ ਸਬੰਧੀ ਸਪੈਸ਼ਲ ਮੁਹਿੰਮ ਚਲਾਈ ਗਈ ਹੈ। ਇਸ ਮੁਹਿੰਮ ਦੌਰਾਨ ਮੁਲਾਜ਼ਮਾਂ ਵੱਲੋਂ ਆਪਣਾ ਰੋਸ ਪ੍ਰਗਟਾਉਂਦੇ ਹੋਏ ਮੌਜੂਦਾ ਸਰਕਾਰ ਦੇ ਨਾਲ ਨਾਲ ਵਿਰੋਧੀ ਧਿਰ ਦੇ ਨੇਤਾਵਾਂ ਅਤੇ ਪ੍ਰੈੱਸ ਮੀਡੀਆ ਨੂੰ ਵੀ ਆਪਣੇ ਟਵੀਟ ਵਿੱਚ ਟੈਗ ਕਰਦੇ ਹੋਏ ਉਨ੍ਹਾਂ ਤਕ ਵੀ ਆਪਣੀ ਆਵਾਜ਼ ਪਹੁੰਚਾਈ ਗਈ।
ਇਸ ਮੁਹਿੰਮ ਵਿਚ ਜ਼ਿਲ੍ਹਾ ਫਫਤਿਹਗੜ੍ਹ ਸਾਹਿਬ ਦੀ ਸੀ ਪੀ ਐਫ ਕਰਮਚਾਰੀ ਯੂਨੀਅਨ ਦੇ ਚੇਅਰਮੈਨ ਅਮਰਿੰਦਰ ਪਾਲ ਚੀਮਾ,ਹਰਵਿੰਦਰ ਸਿੰਘ ਰੌਣੀ ਸੂਬਾ ਪ੍ਰਧਾਨ ਐਸਸੀ ਬੀ ਸੀ ਇੰਪਲਾਈਜ਼ ਫੈਡਰੇਸ਼ਨ ਪੰਜਾਬ,ਆਸ਼ੂਤੋਸ਼ ਧੀਮਾਨ ਜਿਲ੍ਹਾ ਮੀਡੀਆ ਇੰਚਾਰਜ , ਜੀ ਕੁਲਜੀਤ ਕਰਮਜੀਤ ਸਿੰਘ ਰਮਨ ਸਹੋਤਾ (ਸੀਨੀਅਰ ਮੀਤ ਪ੍ਰਧਾਨ ) ਪ੍ਰਿੰਸ ਜੀਤ ਸਿੰਘ(ਪਰਧਾਨ ਪਟਵਾਰ ਯੂਨੀਅਨ ) ਤਰਨਜੀਤ ਸਿੰਘ ਜਮੀਲ ਮੁਹੰਮਦ ਦਵਿੰਦਰ ਸਿੰਘ ਰਣਵੀਰ ਸਿੰਘ ਜਸਪ੍ਰੀਤ ਸਿੰਘ ਗੁਰਮੀਤ ਸਿੰਘ ਬਹਾਦਰ ਸਿੰਘ ਬਲਜੀਤ ਸਿੰਘ, ਦਿਨੇਸ਼ ਕੁਮਾਰ ਵਿਜੇ ਕੁਮਾਰ ਪਰਦੀਪ ਸਿੰਘ ਰੁਪਿੰਦਰ ਸਿੰਘ (ਮੈਂਬਰ ਜਿਲ੍ਹਾ ਕਮੇਟੀ ) ਪਰਮਜੀਤ ਸਿੰਘ ਗੁਰਪ੍ਰੀਤ ਸਿੰਘ ਅਸ਼ੋਕ ਕੁਮਾਰ ਇਕਬਾਲ ਜੀਤ ਸਿੰਘ ਹਰਪ੍ਰੀਤ ਸਿੰਘ ਨਵਜੋਤ ਕੌਰ ਗੁਰਮੀਤ ਕੌਰ ਸੁਖਦੀਪ ਕੌਰ ਦੇ ਨਾਲ ਨਾਲ ਹੋਰ ਵਿਭਾਗਾਂ ਦੇ ਮੁਲਾਜ਼ਮ ਸਾਥੀਆਂ ਵੱਲੋਂ ਟਵਿੱਟਰ ਐਪ ਤੇ ਟਵੀਟ ਕੀਤੇ ਗਏ।