ਰਾਜਵੰਤ ਸਿੰਘ
ਲੰਬੀ, 20 ਅਪ੍ਰੈਲ 2021-ਲੰਬੀ ਪੁਲਿਸ ਨੇ ਇੱਕ ਮਾਮਲੇ ਵਿੱਚ ਨਸ਼ੀਲੀਆਂ ਗੋਲੀਆਂ ਸਮੇਤ ਇੱਕ ਮੋਟਰਸਾਇਕਲ ਚਾਲਕ ਨੂੰ ਕਾਬੂ ਕੀਤਾ ਹੈ। ਥਾਣਾ ਇੰਚਾਰਜ ਚੰਦਰ ਸੇਖ਼ਰ ਨੇ ਦੱਸਿਆ ਕਿ ਪਿੰਡ ਪੰਜਾਵਾ ਵਿਖੇ ਗਸ਼ਤ ਦੌਰਾਨ ਇੱਕ ਡਿਸਕਵਰ ਮੋਟਰਸਾਇਕਲ ਨੰਬਰ ਪੀਬੀ 13 ਡਬਲਯੂ 2238 ’ਤੇ ਸਵਾਰ ਵਿਅਕਤੀ, ਜੋ ਪੁਲਿਸ ਨੂੰ ਦੇਖਕੇ ਵਾਪਿਸ ਮੁੜਣ ਦੀ ਫ਼ਿਰਾਕ ’ਚ ਸੀ, ਅਚਾਨਕ ਡਿੱਗ ਗਿਆ, ਜਿਸ ਦੌਰਾਨ ਉਸਦੇ ਮੋਟਰਸਾਇਕਲ ’ਤੇ ਟੰਗੇ ਇੱਕ ਲਿਫ਼ਾਫ਼ੇ ਵਿੱਚੋਂ ਨਸ਼ੀਲੀਆਂ ਗੋਲੀਆਂ ਦੇ ਦੋ ਪੱਤੇ ਹੇਠਾਂ ਡਿੱਗ ਗਏ, ਜਿਸ ਤੋਂ ਬਾਅਦ ਉਕਤ ਵਿਅਕਤੀ ਨੂੰ ਰੋਕ ਲਿਆ ਗਿਆ ਤੇ ਜਦੋਂ ਲਿਫ਼ਾਫ਼ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ ਨਸ਼ੀਲੀਆਂ ਗੋਲੀਆਂ ਦੇ 50 ਪੱਤੇ ਮਿਲੇ, ਜਿਸ ਤੋਂ ਬਾਅਦ ਮੋਟਰਸਾਇਕਲ ਚਾਲਕ ਨੂੰ ਕਾਬੂ ਕਰ ਲਿਆ ਗਿਆ। ਕਥਿਤ ਦੋਸ਼ੀ ਦੀ ਪਛਾਣ ਸੁਖਵਿੰਦਰ ਸਿੰਘ ਵਾਸੀ ਪਿੰਡ ਬਲੋਚ ਕੇਰਾ ਵਜੋਂ ਹੋਈ ਹੈ, ਜਿਸ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।