ਗੋਰਵ ਮਾਨਿਕ
ਫਿਰੋਜਪੁਰ, 20 ਅਪ੍ਰੈਲ 2021-ਫਿਰੋਜ਼ਪੁਰ ਪੁਲਿਸ ਨੇ ਦੋ ਸੌ ਸੱਤਰ ਗ੍ਰਾਮ ਹੈਰੋਇਨ ਦੇ ਨਾਲ ਇਕ ਆਰੋਪੀ ਨੂੰ ਕਾਬੂ ਕੀਤਾ ਹੈ। ਪੁਲੀਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇੰਸਪੈਕਟਰ ਪਰਮਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਗਸਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸੰਬਧ ਵਿੱਚ ਬਾਹੱਦ ਰਕਬਾ ਰੇਲਵੇ ਫਾਟਕ ਪਿੰਡ ਮਧਰੇ ਕੋਲ ਪੁੱਜੇ ਤਾਂ ਮੁਖਬਰ ਖਾਸ ਨੇ ਇਲਾਹ ਦਿੱਤੀ ਕਿ ਦੋਸ਼ੀ ਦੇ ਪਾਕਿਸਤਾਨ ਸਮੱਗਲਰਾਂ ਨਾਲ ਸੰਬਧ ਹਨ ਤੇ ਸਮੱਗਲਰਾਂ ਪਾਸੋਂ ਭਾਰਤੀ ਏਰੀਆ ਵਿੱਚ ਹੈਰੋਇਨ ਦੀ ਖੇਪ ਮੰਗਵਾਉਦਾ ਹੈ ਤੇ ਅੱਗੇ ਵੇਚ ਦਿੱਤਾ ਹੈ , ਜੋ ਇਸ ਵਕਤ ਸਮਸ਼ਾਨਘਾਟ ਰੇਲਵੇ ਫਾਟਕ ਹੁਸੈਨੀ ਵਾਲਾ ਰੋਡ ਵਿਰੋਜਪੁਰ ਦੇ ਪਾਸ ਖੜਾ ਹੈ , ਜੇਕਰ ਹੁਣੇ ਇਸ ਤੇ ਰੇਡ ਕੀਤਾ ਜਾਵੇ ਤਾਂ ਹੈਰੋਇਨ ਸਮੇਤ ਕਾਬੂ ਆ ਸਕਦਾ ਹੈ । ਪੁਲਿਸ ਪਾਰਟੀ ਦੁਆਰਾ ਦੋਸ਼ੀ ’ਤੇ ਰੇਡ ਕਰਕੇ ਕਾਬੂ ਕੀਤਾ ਗਿਆ ਤੇ ਤਲਾਸੀ ਦੌਰਾਨ ਇਸ ਕੋਲੋਂ 270 ਗ੍ਰਾਮ ਹੈਰੋਇਨ ਬਰਾਮਦ ਹੋਈ । ਫੜੇ ਗਏ ਸਮੱਗਲਰ ਦੀ ਪਛਾਣ ਰਾਜ ਕੁਮਾਰ ਉਰਫ ਰਾਜਾ ਵਜੋਂ ਹੋਈ ਹੈ ਜੋ ਕਿ ਫਿਰੋਜ਼ਪੁਰ ਸ਼ਹਿਰ ਦਾ ਰਹਿਣ ਵਾਲਾ ਹੈ ਇਸ ਉੱਪਰ ਐਨਡੀਪੀਸੀ ਐਕਟ ਦੀ ਧਾਰਾ ਦੇ ਤਹਿਤ ਮੁਕੱਦਮਾ ਦਰਜ ਕਰ ਗਿ੍ਰਫਤਾਰ ਕਰ ਲਿਆ ਗਿਆ ਹੈ।
ਛਾਪੇਮਾਰੀ ਦੌਰਾਨ 55 ਕਿਲੋ ਲਾਹਣ ਬਰਾਮਦ , ਦੋਸ਼ੀ ਫਰਾਰ
ਮੁੱਦਕੀ ਪੁਲਿਸ ਵੱਲੋਂ ਛਾਪਾਮਾਰੀ ਦੌਰਾਨ 55 ਕਿਲੋ ਲਾਹਣ ਫੜੀ ਗਈ ਹੈ ਜਦਕਿ ਦੋਸ਼ੀ ਭੱਜਣ ਵਿੱਚ ਕਾਮਯਾਬ ਹੋ ਗਿਆ। ਪੁਲੀਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਏਐਸਆਈ ਦਰਸ਼ਨ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਵ ਚੈਕਿਗ ਸੱਕੀ ਪੁਰਸ਼ਾਂ ਦੇ ਸੰਬਧ ਵਿੱਚ ਬਾਹੰਦ ਰਕਬਾ ਮੁੱਦਕੀ ਵਿਖੇ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀ ਸਰਾਬ ਕਸੀਦ ਕਰਕੇ ਵੇਚਣ ਦਾ ਆਦੀ ਹੈ, ਤੇ ਹੁਣ ਵੀ ਸਰਾਬ ਨਜਾਇਜ਼ ਕਸੀਦ ਕਰਨ ਦੀ ਤਿਆਰੀ ਕਰ ਰਿਹਾ ਹੈ। ਪੁਲਿਸ ਪਾਰਟੀ ਦੁਆਰਾ ਦੋਸੀ ’ਤੇ ਰੇਡ ਕੀਤਾ ਗਿਆ ਤਾਂ ਦੋਸੀ ਮੌਕਾ ਤੋਂ ਫਰਾਰ ਹੋ ਗਿਆ ਤੇ ਪਰ 55 ਲੀਟਰ ਲਾਹਣ ਬਰਾਮਦ ਕਰ ਲਈ ਗਈ। ਦੋਸ਼ੀ ਵਿਰੁੱਧ ਆਬਕਾਰੀ ਐਕਟ ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਤੇ ਭਾਲ ਜਾਰੀ ਹੈ।
ਹਾਈਵੇ ਤੇ ਖ਼ਰਾਬ ਖੜ੍ਹੀ ਕਾਰ ਹੀ ਲੈ ਉਡੇ ਚੋਰ , ਮੁਕੱਦਮਾ ਦਰਜ
ਹਾਈਵੇ ਤੇ ਖੜ੍ਹੀ ਖਰਾਬ ਕਾਰ ਨੂੰ ਹੀ ਚੋਰਾਂ ਨੇ ਉਡਾ ਦਿੱਤਾ। ਪੁਲੀਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਮੁਦਈ ਜੋ ਆਪਣੀ ਰਿਨੌਲਟ ਡਸਟਰ ਗੱਡੀ ਤੇ ਗੁਰਦਾਸਪੁਰ ਤੋਂ ਫਿਰੋਜਪੁਰ ਆਇਆ ਸੀ ਤੇ ਸ਼ਾਮ ਕੀਬ 5 ਵਜੇ ਵਿਰੋਜਸ਼ਾਹ ਟੋਲ ਪਲਾਜਾ ਤੋਂ ਥੋੜਾ ਅੱਗੇ ਕਰੀਬ ਉਸਦੀ ਗੱਡੀ ਅਚਾਨਕ ਬੰਦ ਹੋ ਗਈ ਤੇ ਨੇੜੇ ਤੇੜੇ ਕੋਈ ਮਿਸਤਰੀ ਨਾਲ ਮਿਲਣ ਕਰਕੇ ਆਪਣੀ ਗੱਡੀ ਨੂੰ ਸੜਕ ਕਿਨਾਰੇ ਲਾਕ ਕਰਕੇ ਫ਼ਿਰੋਜ਼ਪੁਰ ਚਲਾ ਗਿਆ ਤੇ ਜਦ ਅਗਲੇ ਦਿਨ ਉਹ ਟੋਲ ਪਲਾਜਾ ਪਰ ਪੁੱਜਾ ਤਾਂ ਉੱਥੇ ਗੱਡੀ ਨਹੀਂ ਸੀ ਮੁੱਦਈ ਨੂੰ ਸ਼ੱਕ ਹੈ ਕਿ ਉਸਦੀ ਗੱਡੀ ਨੂੰ ਕੋਈ ਨਾਮਲੂਮ ਵਿਅਕਤੀ ਚੋਰੀ ਕਰਕੇ ਲੈ ਗਿਆ ਹੈ ਪੁਲਿਸ ਵੱਲੋਂ ਪੀੜਤ ਦੇ ਬਿਆਨਾਂ ’ਤੇ ਅਣਪਛਾਤੇ ਚੋਰਾਂ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ ਤੇ ਗੱਡੀ ਦੀ ਭਾਲ ਕੀਤੀ ਜਾ ਰਹੀ ਹੈ
ਪੰਦਰਾਂ ਮਿੰਟਾਂ ਵਿੱਚ ਹੀ ਘਰ ਦੇ ਬਾਹਰੋਂ ਮੋਟਰਸਾਈਕਲ ਚੋਰੀ
ਫਿਰੋਜ਼ਪੁਰ ਵਿਚ ਮੋਟਰਸਾਈਕਲ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਚੋਰਾਂ ਨੇ ਪੰਦਰਾਂ ਮਿੰਟਾਂ ਦੇ ਵਿੱਚ ਹੀ ਅੰਜਾਮ ਦੇ ਦਿੱਤਾ। ਮੋਟਰਸਾਈਕਲ ਮਾਲਕ ਵੱਲੋਂ ਪੁਲਸ ਨੂੰ ਦਿੱਤੀ ਜਾਣਕਾਰੀ ਵਿੱਚ ਦੱਸਿਆ ਕਿ ਉਹ ਆਪਣੇ ਮੋਟਰਸਾਇਕਲ ਹੀਰੋ ਸਪਲੈਂਡਰ ਨੰਬਰ ਪੀ. ਬੀ 05 ਐਕਸ 5417 ’ਤੇ ਘਰ ਆਇਆ ਸੀ ਤੇ ਮੋਟਰਸਾਇਕਲ ਨੂੰ ਘਰ ਦੇ ਬਾਹਰ ਖੜਾ ਕਰਕੇ ਘਰ ਅੰਦਰ ਚਲਾ ਗਿਆ ਤੇ ਜਦ 15 ਮਿੰਟ ਬਾਅਦ ਵਾਪਿਸ ਆਇਆ ਤਾਂ ਦੇਖਿਆ ਕਿ ‘ਮੋਟਰਸਾਇਕਲ ਨੂੰ ਕੋਈ ਨਾਮਲੂਮ ਵਿਅਕਤੀ ਚੋਰੀ ਕਰਕੇ ਲੈ ਗਿਆ ਸੀ । ਪੁਲਸ ਨੇ ਮੋਟਰਸਾਈਕਲ ਮਾਲਕ ਦੇ ਬਿਆਨਾਂ ਤੇ ਨਾਮਾਲੂਮ ਚੋਰਾਂ ਖਿਲਾਫ ਮੁਕੱਦਮਾ ਦਰਜ ਕੀਤਾ ਹੈ ਅਤੇ ਭਾਲ ਕੀਤੀ ਜਾ ਰਹੀ ਹੈ
94 ਗਰਾਮ ਹੈਰੋਇਨ ਨਾਲ ਇਕ ਨਸ਼ਾ ਤਸਕਰ ਕਾਬੂ
ਥਾਣਾ ਮਮਦੋਟ ਦੀ ਪੁਲਸ ਵੱਲੋਂ ਸੰਦੀਪ ਕੁਮਾਰ ਦੇ ਇਕ ਨਸ਼ਾ ਤਸਕਰ ਨੂੰ ਗਿ੍ਰਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ, ਜਿਸ ਪਾਸੋਂ ਚਰੱਨਵੇ ਗਰਾਮ ਹੈਰੋਇਨ ਬਰਾਮਦ ਹੋਈ ਹੈ। ਥਾਣਾ ਮਮਦੋਟ ਦੀ ਪੁਲਸ ਨੇ ਸੰਦੀਪ ਕੁਮਾਰ ਨਾਂ ਦੇ ਤਸਕਰ ਕੋਲੋਂ 94 ਗਰਾਮ ਹੈਰੋਇਨ ਫੜੀ ਹੈ। ਪੁਲੀਸ ਮੁਤਾਬਕ ਸਹਾਇਕ ਥਾਣੇਦਾਰ ਸੁਖਦੇਵ ਰਾਜ ਸਮੇਤ ਪੁਲਿਸ ਪਾਰਟੀ ਗਸ਼ਤ ਵਾ ਚੇਕਿੰਗ ਸ਼ੱਕੀ ਪੁਰਸ਼ਾਂ ਦੇ ਸੰਬੰਧ ਵਿੱਚ ਬਾਹੱਦ ਰਕਬਾ ਧੀਰਾ ਪੱਤਰਾ ਵਿਖੇ ਮੌਜੂਦ ਸੀ ਤਾਂ ਦੋਸ਼ੀ ਜੋ ਪੈਦਲ ਆ ਰਿਹਾ ਸੀ , ਨੂੰ ਸ਼ੱਕ ਦੀ ਬਿਨਾਅ ਪਰ ਰੋਕਿਆ ਗਿਆ ਤੇ ਤਲਾਸ਼ੀ ਦੌਰਾਨ ਇਸ ਕੋਲੋਂ 94 ਗ੍ਰਾਮ ਹੈਰੋਇਨ ਬਰਾਮਦ ਹੋਈ ।ਦੋਸ਼ੀ ਖਿਲਾਫ ਐੱਨਡੀਪੀਸੀ ਐਕਟ ਦੇ ਤਹਿਤ ਮੁਕੱਦਮਾ ਦਰਜ ਕਰਕੇ ਗਿ੍ਰਫਤਾਰ ਕਰ ਲਿਆ ਗਿਆ ਹੈ।