ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 20 ਅਪੈ੍ਰਲ 2021-ਜ਼ਿਲੇ ਅੰਦਰ ਕੋਰੋਨਾ ਦੇ ਰੋਜ਼ਾਨਾ ਸੈਂਕੜਿਆਂ ਦੀ ਗਿਣਤੀ ’ਚ ਪਾਜ਼ੇਟਿਵ ਮਾਮਲੇ ਸਾਹਮਣੇ ਆਉਣ ਲੱਗੇ ਹਨ, ਜਿਸ ਨਾਲ ਹੁਣ ਸਿਹਤ ਵਿਭਾਗ ਦੀ ਚਿੰਤਾ ਹੋਰ ਜ਼ਿਆਦਾ ਵੱਧ ਗਈ ਹੈ। ਅੱਜ ਵੀ ਜ਼ਿਲ੍ਹੇ ਅੰਦਰ 99 ਪਾਜ਼ੇਟਿਵ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਸਿਹਤ ਵਿਭਾਗ ਦੀ ਰਿਪੋਰਟ ਅਨੁਸਾਰ ਸ੍ਰੀ ਮੁਕਤਸਰ ਸਾਹਿਬ ਤੋਂ 24, ਮਲੋਟ ਤੋਂ 36, ਗਿੱਦੜਬਾਹਾ ਤੋਂ 10, ਪਿੰਡ ਮਲੋਟ ਤੋਂ 3, ਸੋਥਾ ਤੋਂ 4, ਅਕਾਲਗੜ੍ਹ ਤੋਂ 1, ਹੁਸਨਰ ਤੋਂ 1, ਸਰਾਵਾਂ ਬੋਦਲਾਂ ਤੋਂ 2, ਰਾਮਗੜ੍ਹ ਚੁੰਘਾਂ ਤੋਂ 1, ਬਣਵਾਲਾ ਤੋਂ 1, ਬੀਦੋਵਾਲੀ ਤੋਂ 1, ਲੁਹਾਰਾ ਤੋਂ 1, ਲੰਬੀ ਤੋਂ 2, ਫੂਲੇਵਾਲਾ ਤੋਂ 1, ਲਾਲਬਾਈ ਤੋਂ 2, ਬਾਂਮ ਤੋਂ 2, ਬਰੀਵਾਲਾ ਤੋਂ 1, ਬਾਦਲ ਤੋਂ 1, ਧੌਲਾ ਤੋਂ 1, ਬੁਰਜ਼ ਸਿੱਧਵਾਂ ਤੋਂ 1, ਫਤਿਹਪੁਰ ਮਨੀਆਂ ਤੋਂ 1, ਨੂਰਪੁਰ ਿਪਾਲਕੇ ਤੋਂ 1 ਤੇ ਕਾਉਣੀ ਤੋਂ 1 ਕੇਸ ਮਿਲਿਆ ਹੈ, ਜਿੰਨਾਂ ਨੂੰ ਹੁਣ ਆਈਸੋਲੇਟ ਕੀਤਾ ਜਾ ਰਿਹਾ ਹੈ।
ਇਸ ਤੋਂ ਇਲਾਵਾ ਅੱਜ 37 ਮਰੀਜ਼ਾਂ ਨੂੰ ਰਿਲੀਵ ਵੀ ਕੀਤਾ ਗਿਆ ਹੈ। ਅੱਜ 1012 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ, ਜਦੋਂਕਿ ਹੁਣ 1923 ਸੈਂਪਲ ਬਕਾਇਆ ਹਨ। ਅੱਜ ਜ਼ਿਲੇ ਭਰ ਅੰਦਰੋਂ 1021 ਨਵੇਂ ਸੈਂਪਲ ਵੀ ਇਕੱਤਰ ਕੀਤੇ ਗਏ ਹਨ। ਹੁਣ ਜ਼ਿਲੇ ਅੰਦਰ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 5785 ਹੋ ਗਈ ਹੈ, ਜਿਸ ਵਿਚੋਂ ਹੁਣ ਤੱਕ 4791 ਮਰੀਜ਼ਾਂ ਨੂੰ ਛੁੱਟੀ ਦਿੱਤੀ ਜਾ ਚੁੱਕੀ ਹੈ, ਜਦੋਂਕਿ ਇਸ ਸਮੇਂ 876 ਕੇਸ ਸਰਗਰਮ ਚੱਲ ਰਹੇ ਹਨ।