ਪਰਵਿੰਦਰ ਸਿੰਘ ਕੰਧਾਰੀ
- ਲਿਵਰ ਦੀਆਂ ਬੀਮਾਰੀਆਂ ਤੋਂ ਬਚਣ ਲਈ ਖਾਣ-ਪੀਣ ਵੱਲ ਵਿਸ਼ੇਸ਼ ਧਿਆਨ ਦੇਣਾ ਜ਼ਰੂਰੀ: ਡਾ.ਬਿਮਲ ਗਰਗ
ਫ਼ਰੀਦਕੋਟ, 20 ਅਪ੍ਰੈਲ 2021 - ਸਮਾਜ ਸੇਵਾ ਖੇਤਰ 'ਚ ਹਮੇਸ਼ਾ ਮੋਹਰੀ ਰਹਿ ਕੇ ਕੰਮ ਕਰਨ ਵਾਲੇ ਰੋਟਰੀ ਕਲੱਬ ਫ਼ਰੀਦਕੋਟ ਵੱਲੋਂ ਅੱਜ ਗਰਗ ਮਲਟੀਸ਼ਪੈਸ਼ਲਿਟੀ ਹਸਪਤਾਲ ਫ਼ਰੀਦਕੋਟ ਵਿਖੇ ਕਲੱਬ ਦੇ ਪ੍ਰਧਾਨ ਭਾਰਤ ਭੂਸ਼ਨ ਸਿੰਗਲਾ, ਸਕੱਤਰ ਸੰਜੀਵ ਗਰਗ (ਵਿੱਕੀ) ਦੀ ਅਗਵਾਈ 'ਚ ਮੁਫ਼ਤ ਫ਼ੈੱਬਰੋਸਕੈੱਨ ਕੈਂਪ ਲਗਾਇਆ ਗਿਆ | ਇਸ ਮੌਕੇ ਡਾ.ਬਿਮਲ ਗਰਗ ਦੀ ਦੇਖ-ਰੇਖ ਹੇਠ ਮਰੀਜ਼ਾਂ ਦਾ ਚੈੱਕਅੱਪ ਕੀਤਾ ਗਿਆ |
ਉਨ੍ਹਾਂ ਦੱਸਿਆ ਕਿ ਸਾਡੇ ਗਲਤ ਖਾਣ ਨਾਲ ਲਿਵਰ ਦੀਆਂ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਾਂ | ਉਨ੍ਹਾਂ ਕਿਹਾ ਸਾਨੂੰ ਆਪਣੀਆਂ ਖਾਣ-ਪੀਣ ਦੀਆਂ ਆਦਤਾਂ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ | ਉਨ੍ਹਾਂ ਦੱਸਿਆ ਕਿ ਰੋਟਰੀ ਕਲੱਬ ਵੱਲੋਂ ਸ਼ਹਿਰ ਨਿਵਾਸੀਆਂ ਨੂੰ ਲਿਵਰ ਦੀਆਂ ਬੀਮਾਰੀਆਂ ਤੋਂ ਬਚਾਉਣ ਵਾਸਤੇ ਰੋਟਰੀ ਨਿਰੰਤਰ ਫ਼ੈੱਬਰੋਸਕੈੱਨ ਕੈਂਪ ਲਗਾਉਂਦਾ ਹੈ | ਇਸ ਮੌਕੇ ਰੋਟਰੀ ਇੰਟਰਨੈਸ਼ਨਲ ਦੇ ਸਾਬਕਾ ਗਵਰਨਰ ਆਰ.ਸੀ.ਜੈੱਨ ਨੇ ਦੱਸਿਆ ਕਿ ਰੋਟਰੀ ਪੂਰੀ ਦੁਨੀਆਂ ਅੰਦਰ 24 ਘੰਟੇ ਮਾਨਵਤਾ ਦੀ ਸੇਵਾ ਕਰਦਾ ਹੈ | ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਜਦੋਂ ਬਹੁਤ ਸਾਰੇ ਰੋਟੀ-ਰੋਜ਼ੀ ਕਮਾਉਣ ਤੋਂ ਅਸਮਰੱਥ ਹੋ ਚੁੱਕੇ ਹਨ | ਸਾਨੂੰ ਮਾਨਵਤਾ ਦੀ ਸੇਵਾ ਆਪਣੀ ਸਮਰੱਥਾ ਅਨੁਸਾਰ ਨਿਰੰਤਰ ਕਰਨੀ ਚਾਹੀਦੀ ਹੈ |
ਕਲੱਬ ਦੇ ਪ੍ਰਧਾਨ ਭਾਰਤ ਭੂਸ਼ਨ ਸਿੰਗਲਾ ਨੇ ਸਭ ਨੂੰ ਜੀ ਆਇਆਂ ਨੂੰ ਆਖਿਆ ਜਦੋਂ ਕਿ ਸੰਜੀਵ ਗਰਗ (ਵਿੱਕੀ) ਨੇ ਧੰਨਵਾਦ ਕੀਤਾ | ਕੈਂਪ ਦੇ ਪ੍ਰੋਜੈੱਕਟ ਚੇਅਰਮੈੱਨ ਨਵੀਸ਼ ਛਾਬੜਾ ਨੇ ਦੱਸਿਆ ਕਿ ਅੱਜ 65 ਲੋਕਾਂ ਦੀ ਮੁਫ਼ਤ ਜਾਂਚ ਕੀਤੀ ਗਈ ਹੈ | ਇਸ ਮੌਕੇ ਵਿਨੋਦ ਬਜਾਜ, ਅਰਸ਼ ਸੱਚਰ, ਇੰਜਨੀਅਰ ਜੀਤ ਸਿੰਘ, ਇੰਦਰ ਬਾਂਸਲ ਮੈਂਬਰਾਂ ਨੇ ਕੈਂਪ ਦੀ ਸਫ਼ਲਤਾ 'ਚ ਅਹਿਮ ਭੂਮਿਕਾ ਅਦਾ ਕੀਤੀ |