← ਪਿਛੇ ਪਰਤੋ
60 ਲੋਕਾਂ ਖਿਲਾਫ ਧਾਰਾ 188 ਅਧੀਨ ਕੇਸ ਦਰਜ
ਨਵਾਂਸ਼ਹਿਰ 20 ਅਪ੍ਰੈਲ,2021: ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਿਸ ਨੇ ਸ਼ਰਾਬ ਦੇ ਠੇਕੇ ਖੋਲ੍ਹਣ ਦਾ ਵਿਰੋਧ ਕਰਨ ਵਾਲਿਆਂ ਖਿਲਾਫ ਧਾਰਾ 188 ਅਧੀਨ ਕੇਸ ਦਰਜ ਕੀਤਾ ਹੈ। ਐਸਆਈ ਅਸ਼ੋਕ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਸਲੋਹ ਵਿੱਚ ਠੇਕੇ ਖੋਲ੍ਹਣ ਦੇ ਵਿਰੋਧ ਵਿੱਚ ਪਿੰਡ ਪਨੂੰ ਮਜਾਰਾ ਦੇ 60 ਦੇ ਕਰੀਬ ਵਿਅਕਤੀਆਂ ਨੇ ਸਲੋਹ ਪੁੰਨੂੰ ਮਜਾਰਾ ਰੋਡ ’ਤੇ ਧਰਨਾ ਦਿੱਤਾ ਹੈ। ਲੋਕ ਨਾ ਤਾਂ ਸਮਾਜਿਕ ਦੂਰੀ ਦੀ ਪਾਲਣਾ ਕਰ ਰਹੇ ਸਨ ਅਤੇ ਨਾ ਹੀ ਕਿਸੇ ਨੇ ਮਾਸਕ ਪਾਇਆ ਸੀ। ਇਸ ਤੋਂ ਬਾਅਦ ਪੁਲਿਸ ਨੇ ਜਾਂਚ ਦੇ ਬਾਅਦ ਸਾਰਿਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
Total Responses : 260