← ਪਿਛੇ ਪਰਤੋ
ਨਾਈਟ ਕਰਫਿਊ ਦੀ ਉਲੰਘਣਾ ਕਰਨ 'ਤੇ ਕੇਸ
ਨਵਾਂਸ਼ਹਿਰ 20 ਅਪ੍ਰੈਲ,2021: ਬਲਾਚੌਰ ਪੁਲਿਸ ਨੇ ਇੱਕ ਦੁਕਾਨਦਾਰ ਖ਼ਿਲਾਫ਼ ਕਰਫਿਊ ਦੀ ਉਲੰਘਣਾ ਕਰਨ ਦਾ ਕੇਸ ਦਰਜ ਕੀਤਾ ਹੈ। ਏਐਸਆਈ ਸੁਰਿੰਦਰ ਪਾਲ ਨੇ ਦੱਸਿਆ ਕਿ ਗਸ਼ਤ ਦੌਰਾਨ ਜਦੋਂ ਉਹ ਸਜਾਵਲਪੁਰ ਮੋੜ ਮਜਾਰੀ ਨੇੜੇ ਪਹੁੰਚਿਆ ਤਾਂ ਰਾਤ 10 ਵਜੇ ਇੱਕ ਮਿੱਠਆਈ ਦੀ ਦੁਕਾਨ ਖੁੱਲ੍ਹੀ ਸੀ। ਇਸ 'ਤੇ ਬਲਾਚੌਰ ਦੇ ਵਾਰਡ ਨੰਬਰ 13 'ਚ ਰਹਿਣ ਵਾਲੇ ਗੋਬਿਦ ਖਿਲਾਫ਼ ਕਰਫਿਊ ਦੀ ਉਲੰਘਣਾ ਕਰਨ ਦਾ ਮਾਮਲਾ ਦਰਜ ਕੀਤਾ ਗਿਆ।
Total Responses : 862