ਕੁਲਵੰਤ ਸਿੰਘ ਬੱਬੂ
- ਗਿਨੀਜ਼ ਬੁਕ ਵਿਚ ਨਾਮ ਨਾ ਦਰਜ ਹੋਣ ਤੇ ਵੀ ਖੁਸ਼ੀ ਦਾ ਮਾਹੌਲ
- ਅਸੰਭਵ ਕੰਮ ਕਰ ਰਿਕਾਰਡ ਤੋਂ ਵਡਾ ਖਿਤਾਬ ਕੀਤਾ ਗ੍ਰਾਸ ਆਰਟਿਸਟ ਨੇ ਆਪਣੇ ਨਾਮ ।
ਰਾਜਪੁਰਾ 22 ਅਪ੍ਰੈਲ 2021 - ਇਤਿਹਾਸ ਦੁਹਰਾਇਆ ਨਹੀਂ ਜਾਂਦਾ ਪਰ ਸਮੇਂ ਦੇ ਨਾਲ ਸਿਰਜਿਆ ਜਾਂਦਾ ਹੈ। ਰਾਜਪੁਰਾ ਦੇ ਜਮ ਪਲ ਗਰਾਸ ਆਰਟਿਸਟ ਅਭਿਸ਼ੇਕ ਕੁਮਾਰ ਚੌਹਾਨ ਨੇ ਇਹ ਕਾਰਨਾਮਾ ਕਰ ਦਿੱਤਾ ਹੈ। ਜਦੋਂ ਦੁਨੀਆ ਦੀ ਸਭ ਤੋਂ ਵੱਡੀ ਕਿਤਾਬ, ਗਿੰਨੀਜ਼ ਬੁੱਕ ਆਫ ਰਿਕਾਰਡਸ ਨੇ ਵੀ, ਭਵਿੱਖ ਵਿੱਚ ਰਿਕਾਰਡ ਦਾ ਤੋੜ ਨਾ ਹੋਣ ਕਾਰਨ ਰਿਕਾਰਡ ਨੂੰ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਹ ਵੀ ਇਕ ਇਤਿਹਾਸਕ ਪਲ ਹੈ ਜਦੋਂ ਗਿੰਨੀ ਦੇ ਉੱਚ ਅਧਿਕਾਰੀ ਇਸ ਕਲਾ ਦੀ ਪ੍ਰਸ਼ੰਸਾ ਕਰਦੇ ਹੋਏ ਆਪਣੇ ਹੱਥ ਖੜੇ ਕਰ ਚੁਕੇ ਹਨ।
ਕੀ ਹੈ ਮਸਲਾ - ਵਿਸ਼ਵ ਪ੍ਰਸਿੱਧ ਗ੍ਰਾਸ ਆਰਟਿਸਟ ਅੱਖਾਂ ਬੰਦ ਕਰਕੇ ਘਾਹ ਤੋਂ ਕਲਾ ਕਰਨ ਲਈ ਆਪਣੀ ਵਿਲੱਖਣ ਪ੍ਰਤਿਭਾ ਲਈ ਜਾਣਿਆ ਜਾਂਦੇ ਨੇ। ਇਸ ਹੁਨਰ ਨੇ ਉਹਨਾਂ ਨੂੰ ਚਾਰੇ ਪਾਸੇ ਪ੍ਰਸਿੱਧੀ ਦਾ ਪਾਤਰ ਬਣਾਇਆ ਹੈ । ਹਾਲ ਹੀ ਵਿੱਚ, ਓਹਨਾ ਦੁਆਰਾ ਇੱਕ ਰਿਕਾਰਡ ਗਿੰਨੀਜ਼ ਬੁੱਕ ਵਿੱਚ ਦਰਜ ਕਰਨ ਲਈ ਭੇਜਿਆ ਗਿਆ ਸੀ । ਉਸਨੂੰ ਉੱਤਰ ਵਜੋਂ ਇੱਕ ਮੇਲ ਪ੍ਰਾਪਤ ਹੋਈ ਹੈ, ਉਹ ਮੇਲ ਵੇਖ ਕੇ ਖੁਦ ਵੀ ਹੈਰਾਨ ਨੇ।
ਹੁਣ ਦੁਨੀਆ ਦੇ ਪਹਿਲੇ ਕਲਾਕਾਰ - ਪੰਜਾਬ ਸਰਕਾਰ ਵਜੋਂ 2019 ਵਿੱਚ, ਸਰਕਾਰੀ ਕੈਟਾਲਾਗ ਵਿੱਚ ਲਿਖਿਆ ਗਿਆ ਸੀ ਕਿ ਅਭਿਸ਼ੇਕ ਕੁਮਾਰ ਚੌਹਾਨ ਦੇਸ਼ ਦਾ ਪਹਿਲਾ ਕਲਾਕਾਰ ਹੈ ਜੋ ਆਪਣੀਆਂ ਅੱਖਾਂ ਤੇ ਪੱਟੀ ਬੰਨ੍ਹ ਘਾਹ ਦੇ ਨਾਲ ਕਲਾਕ੍ਰਿਤੀਆਂ ਬਣਾ ਰਿਹਾ ਹੈ ਜਿਸਦਾ ਸਰਕਾਰ ਨੇ ਸਪਸ਼ਟ ਤੌਰ ਤੇ ਵੇਰਵਾ ਦਿੱਤਾ ਸੀ। ਗਿੰਨੀਜ਼ ਬੁੱਕ ਦੁਆਰਾ ਹੁਣ ਇਹ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਉਹ ਉਸਦੀ ਪ੍ਰਤਿਭਾ ਦੀ ਪ੍ਰਸ਼ੰਸਾ ਕਰਦੇ ਨੇ ਪਰ ਉਸਦਾ ਰਿਕਾਰਡ ਤੋੜਨਾ ਭਵਿੱਖ ਵਿਚ ਅਸੰਭਵ ਹੈ, ਜਿਸ ਕਾਰਨ ਇਹ ਰਿਕਾਰਡ ਦਰਜ ਕਰਨਾ ਉਹਨਾਂ ਦੀ ਨੀਤੀ ਦੇ ਵਿਰੁੱਧ ਹੈ। ਭਾਵ, ਗਿੰਨੀਜ਼ ਬੁੱਕ ਨੂੰ ਪੂਰੀ ਦੁਨੀਆ ਵਿਚ ਗ੍ਰਾਸ ਆਰਟਿਸਟ ਚੌਹਾਨ ਵਰਗਾ ਕੋਈ ਹੋਰ ਹੁਨਰਮੰਦ ਨਹੀਂ ਮਿਲ ਰਿਹਾ ਜੋ ਭਵਿੱਖ ਵਿਚ ਉਸ ਦਾ ਰਿਕਾਰਡ ਤੋੜ ਸਕੇ।
ਗ੍ਰਾਸ ਆਰਟਿਸਟ ਨੇ ਕੀ ਕਿਹਾ - ਚੌਹਾਨ ਨੇ ਕਿਹਾ ਕਿ ਉਹ ਖੁਸ਼ ਹੈ ਕਿ ਗਿੰਨੀਜ਼ ਬੁੱਕ ਨੇ ਉਸ ਦੇ ਕੰਮ ਦੀ ਸ਼ਲਾਂਘਾ ਕੀਤੀ ਹੈ ਅਤੇ ਉਸਨੂੰ ਰਿਕਾਰਡ ਨਾ ਦਰਜ ਹੋਣ ਤੇ ਅਫ਼ਸੋਸ ਦੇ ਨਾਲ ਖੁਸ਼ੀ ਵੀ ਹੈ ਕਿ ਉਹ ਦੁਨੀਆ ਦਾ ਇਕਲੌਤਾ ਘਾਹ ਕਲਾਕਾਰ ਹੈ। ਪਰ ਭਵਿੱਖ ਵਿੱਚ, ਉਹ ਅੱਖਾਂ ਬੰਦ ਕਰ ਘਾਹ ਕਲਾਕਾਰੀ ਦੀ ਥਾਂ ਕਿਸੇ ਹੋਰ ਸ਼੍ਰੇਣੀ ਵਿੱਚ ਰਿਕਾਰਡ ਦਰਜ ਕਰਾਵੇਗਾ। ਨਾਲ ਹੀ, ਤੁਹਾਨੂੰ ਇਹ ਵੀ ਦੱਸ ਦੇਈਏ ਕਿ ਅਭਿਸ਼ੇਕ ਚੌਹਾਨ ਦਾ ਨਾਮ ਸੁਪਰ ਮਾਨਵ ਕੈਟਾਗਿਰੀ ਵਿੱਚ ਲਿਮਕਾ ਬੁੱਕ ਆਫ ਰਿਕਾਰਡ ਵਿੱਚ ਦਰਜ ਹੈ ਅਤੇ ਉਹ ਇੰਡੀਆ ਬੁੱਕ ਰਿਕਾਰਡ ਧਾਰਕ ਵੀ ਹੈ।