← ਪਿਛੇ ਪਰਤੋ
ਅਸ਼ੋਕ ਵਰਮਾ
ਬਠਿੰਡਾ, 22 ਅਪ੍ਰੈਲ2021:ਬਠਿੰਡਾ ਜਿਲ੍ਹੇ ’ਚ ਬੀਤੇ 24 ਘੰਟਿਆਂ ਦੌਰਾਨ 445 ਨਵੇ ਪਾਜੀਟਿਵ ਕੇਸ ਆਏ 340 ਕਰੋਨਾ ਪ੍ਰਭਾਵਿਤ ਮਰੀਜ਼ ਠੀਕ ਹੋਣ ਉਪਰੰਤ ਆਪਣੇ ਘਰ ਵਾਪਸ ਪਰਤ ਗਏ ਹਨ। ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ਼੍ਰੀਨਿਵਾਸਨ ਨੇ ਦੱਸਿਆ ਕਿ ਜਿਲ੍ਹੇ ’ਚ ਹੁਣ ਤੱਕ ਕੋਵਿਡ-19 ਤਹਿਤ ਕੁਲ 204854 ਸੈਂਪਲ ਲਏ ਹਨ ਜਿੰਨ੍ਹਾਂ ਵਿਚੋਂ 16277 ਪਾਜੀਟਿਵ ਕੇਸ ਆਏ ਅਤੇ ਇਨਾਂ ਵਿੱਚੋਂ 13131 ਕਰੋਨਾ ਪੀੜਤ ਸਿਹਤਯਾਬ ਹੋ ਕੇ ਆਪੋ-ਆਪਣੇ ਘਰ ਵਾਪਸ ਪਰਤ ਗਏ। ਇਸ ਸਮੇਂ ਜ਼ਿਲੇ ਵਿੱਚ ਕੁੱਲ 2848 ਕੇਸ ਐਕਟਿਵ ਹਨ ਤੇ ਹੁਣ ਤੱਕ 298 ਕਰੋਨਾ ਪ੍ਰਭਾਵਿਤ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਓਧਰ ਪਿਛਲੇ 24 ਘੰਟਿਆਂ ਦੌਰਾਨ ਕਰੋਨਾ ਪੀੜਤ 6 ਮਰੀਜਾਂ ਦੀ ਮੌਤ ਹੋ ਗਈ ਹੈ ਜਿੰਨ੍ਹਾਂ ਦਾ ਸਹਾਰਾ ਵਲੰਟੀਅਰਾਂ ਨੇ ਬਕਾਇਦਾ ਪੀ ਕਿੱਟਾਂ ਪਾਕੇ ਅੰਤਮ ਸਸਕਾਰ ਕੀਤਾ ਹੈ।
Total Responses : 265