ਹਰੀਸ਼ ਕਾਲੜਾ
- ਹਰਮਿੰਦਰ ਸਿੰਘ ਢਾਹਾਂ ਜਿਲ੍ਹਾ ਪ੍ਰਧਾਨ ਅਤੇ ਮੁਕਾਰੀ ਸਕੱਤਰ ਬਣੇ
ਰੂਪਨਗਰ,23 ਅਪ੍ਰੈਲ 2021:ਆਮ ਆਦਮੀ ਪਾਰਟੀ ਦੇ ਜਿਲ੍ਹੇ ਦੇ ਸੰਗਠਨ ਚ ਤਬਦੀਲੀ ਕਰਦੇ ਹੋਏ ਨਵੇਂ ਜਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਸਕੱਤਰ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ।ਜਾਣਕਾਰੀ ਦਿੰਦੇ ਹੋਏ ਸਾਬਕਾ ਜਿਲ੍ਹਾ ਪ੍ਰਧਾਨ ਵਕੀਲ ਦਿਨੇਸ਼ ਚੱਢਾ ਨੇ ਦੱਸਿਆ ਕਿ ਪਾਰਟੀ ਹਾਈਕਮਾਂਡ ਵਲੋਂ ਪਾਰਟੀ ਦੇ ਜਿਲ੍ਹਾ ਸਕੱਤਰ ਹਰਮਿੰਦਰ ਸਿੰਘ ਢਾਹਾਂ ਨੂੰ ਜ਼ਿਲ੍ਹਾ ਪ੍ਰਧਾਨ ਅਤੇ ਰਾਮ ਕੁਮਾਰ ਮੁਕਾਰੀ ਨੂੰ ਜਿਲ੍ਹਾ ਸਕੱਤਰ ਨਿਯੁਕਤ ਕੀਤਾ ਗਿਆ ਹੈ।ਪਾਰਟੀ ਦੀ ਸਮੁੱਚੀ ਜਿਲ੍ਹਾ ਟੀਮ ਅਤੇ ਬਲਾਕ ਟੀਮਾਂ ਨੇ ਨਵੀਆਂ ਨਿਯੁਕਤੀਆਂ ਦਾ ਸਵਾਗਤ ਕੀਤਾ ਹੈ।
ਸਾਬਕਾ ਜਿਲ੍ਹਾਂ ਪ੍ਰਧਾਨ ਵਕੀਲ ਦਿਨੇਸ਼ ਚੱਢਾ, ਸਰਪ੍ਰਸਤ ਭਾਗ ਸਿੰਘ ਮੈਦਾਨ ਸਮੇਤ ਆਪ ਆਗੂਆਂ ਨੇ ਨਵਨਿਯੁਕਤ ਪ੍ਰਧਾਨ ਅਤੇ ਸਕੱਤਰ ਦਾ ਸਵਾਗਤ ਕੀਤਾ।ਨਵਨਿਯੁਕਤ ਪ੍ਰਧਾਨ ਢਾਹਾਂ ਅਤੇ ਸਕੱਤਰ ਮੁਕਾਰੀ ਨੇ ਕਿਹਾ ਉਹ ਪੂਰੀ ਤਨਦੇਹੀ ਨਾਲ਼ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨਗੇ ਤਾਂਕਿ 2022 ਚ ਪੰਜਾਬ ਚ ਤਬਦੀਲੀ ਆ ਸਕੇ ਅਤੇ ਦਿੱਲੀ ਦੇ ਵਾਂਗ ਪੰਜਾਬ ਚ ਵੀ ਆਮ ਲੋਕਾਂ ਨੂੰ ਵਧੀਆ ਸਰਕਾਰੀ ਸਕੂਲ, ਮੁਫ਼ਤ ਸਿਹਤ ਸਹੂਲਤਾਂ,ਮੁਫ਼ਤ ਬਿਜਲੀ ਅਤੇ ਹੋਰ ਸਹੂਲਤਾਂ ਮਿਲ ਸਕਣ।
Regards