ਗੋਰਵ ਮਾਨਿਕ
ਫਿਰੋਜ਼ਪੁਰ 23 ਅਪ੍ਰੈਲ 2021--- ਮਾਨਯੋਗ ਮੈਂਬਰ ਸਕੱਤਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐੱਸ. ਏ. ਐੱਸ. ਨਗਰ ਜੀਆਂ ਦੀ ਰਹਿਨੁਮਾਈ ਹੇਠ ਸ਼ੀ ਕਿਸ਼ੋਰ ਕੁਮਾਰ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਵਿਰੋਜ਼ਪੁਰ ਜੀਆਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀ. ਜੇ. ਐੱਮ. ਮਿਸ ਏਕਤਾ ਉੱਪਲ ਸਹਿਤ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਿਰੋਜ਼ਪੁਰ ਵੱਲੋਂ ਅੱਜ ਜੱਜ ਸਾਹਿਬ ਨੇ ਫਰੰਟ ਆਵਿਸ ਅਤੇ ਜੁਡੀਸ਼ੀਅਲ ਕੋਰਟ ਕੰਪਲੈਕਸ ਗੁਰੂਹਰਸਹਾਏ ਦਾ ਦੌਰਾ ਕੀਤਾ ।
ਇਸ ਮੌਕੇ ਸਬ ਡਵੀਜਨ ਗੁਰੂਹਰਸਹਾਏ ਦੇ ਜੱਜ ਸਾਹਿਬ ਸ੍ਰੀ ਨੀਰਜ਼ ਕੁਮਾਰ ਸਿੰਗਲਾ ਜੀ ਹਾਜ਼ਰ ਸਨ। ਇਸ ਮੌਕੇ ਸੀ. ਜੇ. ਐੱਮ. ਜੱਜ ਸਾਹਿਬ ਨੇ ਗੁਰੂਹਰਸਹਾਏ ਦੇ ਪੈਨਲ ਐਡਵੋਕੇਟ ਅਤੇ ਲੋਕ ਅਦਾਲਤ ਦੇ ਐੱਨ. ਜੀ. ਓ. ਮੈਂਬਰ ਸਾਹਿਬ ਨੂੰ ਸੰਬੋਧਨ ਕੀਤਾ। ਇਸ ਦੇ ਨਾਲ ਨਾਲ ਜੱਜ ਸਾਹਿਬ ਨੇ ਪੈਨਲ ਐਡਵੋਕੇਟਜ਼ ਨੂੰ ਲੀਗਲ ਏਡ ਕੇਸਾਂ ਵਿੱਚ ਆ ਰਹੀਆਂ ਮੁਸ਼ਕਿਲਾਂ ਬਾਰੇ ਵਿਸਥਾਰ ਸਹਿਤ ਸੁਣਿਆ ।
ਇਸ ਮੌਕੇ ਜੱਜ ਸਾਹਿਬ ਨੇ ਈ-ਕੋਰਟ ਦੇ ਸਬੰਧ ਵਿੱਚ ਮਾਸਟਰ ਟਰੇਨਰ ਐਡਵੋਕੇਟਜ਼ lਵੱਲੋਂ ਹੋਣ ਵਾਲੇ ਵੈਬੀਨਾਰਾਂ ਬਾਰੇ ਦੱਸਿਆ ਅਤੇ ਕਰੋਨਾ ਮਹਾਂਮਾਰੀ ਦੇ ਚੱਲਦਿਆਂ ਵੱਧ ਤੋਂ ਵੱਧ ਇਤਿਹਾੜ ਵਰਤਦੇ ਹੋਏ ਸਮਾਜਿਕ ਦੂਰੀ ਬਣਾ ਕੇ ਰੱਖਣੀ, ਮਾਸਕ ਵਗੈਰਾ ਪਹਿਨ ਕੇ ਰੱਖਣਾ ਅਤੇ ਆਪਣੇ ਹੱਥਾਂ ਨੂੰ ਸਾਫ ਰੱਖਣ ਦੇ ਨਾਲ ਨਾਲ ਕਰੋਨਾ ਮਾਹਿਰਾਂ ਵੱਲੋਂ ਜਾਰੀ ਕੀਤੀਆਂ ਸਾਰੀਆਂ ਹਦਾਇਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੇ ਕੰਮਕਾਜ ਨੂੰ ਕਰਨ ਦੇ ਆਦੇਸ਼ ਦਿੱਤੇ । ਫਰੰਟ ਆਫਿਸ ਵਿੱਚ ਆਉਣ ਵਾਲੀ ਆਮ ਜਨਤਾ ਅਤੇ ਪੈਨਲ ਦੇ ਵਕੀਲ ਸਾਹਿਬਾਨ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਨੂੰ ਸੁਣਿਆ ਅਤੇ ਉਨ੍ਹਾਂ ਨੂੰ ਜਲਦੀ ਹੱਲ ਕਰਨ ਬਾਰੇ ਵੀ ਭਰੋਸਾ ਦਿੱਤਾ ।
ਇਸ ਤੋਂ ਇਲਾਵਾ ਜੱਜ ਸਾਹਿਬ ਨੇ ਕੰਪਾਊਂਡੇਬਲ ਕੇਸਾਂ ਨੂੰ ਵੱਧ ਤੋਂ ਵੱਧ ਮਿਡੀਏਸ਼ਨ ਸੈਂਟਰ ਵਿਖੇ ਭੇਜਣ ਦੇ ਆਦੇਸ਼ ਵੀ ਦਿੱਤੇ । ਇਸ ਦੇ ਨਾਲ ਨਾਲ ਜੱਜ ਸਾਹਿਬ ਨੇ ਲੋਕ ਅਦਾਲਤ ਦੇ ਮੈਂਬਰ ਬਨਣ ਵਾਲੇ ਐੱਨ. ਜੀ. ਓ. ਨਾਲ ਵੀ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਪਾਰਟੀਆਂ ਦੇ ਸਮਝੌਤੇ ਕਰਵਾਉਣ ਤੋਂ ਵੱਧ ਤੋਂ ਵੱਧ ਯਤਨ ਕਰਨ ਦੇ ਆਦੇਸ਼ ਵੀ ਦਿੱਤੇ। ਇਸ ਤੋਂ ਬਾਅਦ ਜੱਜ ਸਾਹਿਬ ਨਾਲ ਐੱਸ. ਡੀ. ਜੇ. ਐੱਮ ਜੱਜ ਸਾਹਿਬ ਦੇ ਨਾਲ ਲੀਗਲ ਏਡ ਫਰੰਟ ਆਫਿਸ ਗੁਰੂਹਰਸਹਾਏ ਦਾ ਦੌਰਾ ਵੀ ਕੀਤਾ।