ਦੀਪਕ ਜੈਨ
- ਨਾਨਕਸਰ ਸੰਪਰਦਾਇ ਦੇ ਮਹਾਪੁਰਸ ਵੀ ਸੇਮ ਦੇ ਹੱਲ ਲਈ ਹਰ ਸੰਭਵ ਸਹਿਯੋਗ ਦੇਣ ਨੂੰ ਤਿਆਰ
ਜਗਰਾਓਂ, 23 ਅਪ੍ਰੈਲ 2021 - ਪਿੰਡ ਅਗਵਾੜ ਲੋਪੋ ਕਲਾਂ ਕੋਠੇ ਹਰੀ ਸਿੰਘ ਦੀ ਸਰਪੰਚ ਬੀਬੀ ਚਰਨਜੀਤ ਕੌਰ ਨੇ ਪਿੰਡ ਦੇ ਰਹਾਇਸੀ ਘਰਾਂ ਦੇ ਬਿੱਲਕਲ ਨਜਦੀਕ ਵਗਦੀ ਸੇਮ ਦੇ ਗੰਦੇ ਪਾਣੀ ਕਾਰਨ ਪੈਦਾ ਹੋਣ ਵਾਲੀਆਂ ਬਿਮਾਰੀਆ ਦਾ ਹਵਾਲਾ ਦਿੰਦਿਆ ਸੇਮ ਦੇ ਗੰਦੇ ਪਾਣੀ ਨੂੰ ਅੰਡਰਗਰਾਉਂਡ ਪਾਈਪਾ ਵਿੱਚ ਪਾ ਕੇ ਗਰੀਨ ਸਿਟੀ ਤਾਹਿਤ ਉੱਪਰ ਬੂਟੇ ਦਰੱਖਤ ਲਾਉਣ ਦੀ ਮੰਗ ਕੀਤੀ । ਸਰਪੰਚ ਬੀਬੀ ਚਰਨਜੀਤ ਕੌਰ ਨੇ ਦੱਸਿਆ ਕਿ ਪਿੰਡ ਦੇ ਬੇਹੱਦ ਸੰਘਣੀ ਵਸੋ ਦੇ ਵਿਚਕਾਰ ਵਗਦੀ ਸੇਮ ਦੇ ਗੰਦੇ ਪਾਣੀ ਦੀ ਬਦਬੂ ਕਾਰਨ ਟਾਈਫਾਈਡ,ਮਲੇਰੀਆਂ,ਡੇਂਗੂ,ਕੈਂਸਰ ਵਰਗੀਆਂ ਬਿਮਾਰੀਆਂ ਫੈਲਣ ਦਾ ਡਰ ਬਣਿਆਂ ਹੋਇਆ ਹੈ ਤੇ ਡੁੰਗੀ ਸੇਮ ਵਿੱਚ ੳੱੁਘੀਆਂ ਜੜੀ ਬੂਟੀਆਂ ਕਾਰਨ ਕਿਸੇ ਸਮੇ ਵੀ ਕੋਈ ਅਣਸੁਖਾਵੀਂ ਘਟਨਾ ਵੀ ਵਾਪਿਰ ਸਕਦੀ ਹੈ।
ਉਨਾ ਦੱਸਿਆ ਕਿ ਗਰਮੀਆ ਦੇ ਦਿਨਾ ਵਿੱਚ ਸੇਮ ਦੇ ਪਾਣੀ ਦੀ ਗੰਦਗੀ ਕਾਰਨ ਫੈਲ ਰਹੀ ਬਦਬੂ ਤੋ ਨਗਰ ਨਿਵਾਸੀਆ ਨੂੰ ਬੇਹੱਦ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਗਰਮੀਆਂ ਤੇ ਬਰਸਾਤੀ ਦਿਨਾਂ ਵਿੱਚ ਮੱਛਰ ਤੇ ਹੋਰਨਾ ਖਤਰਨਾਕ ਜੀਵਾਂ ਦੀ ਸੇਮ ਵਿੱਚ ਭਰਮਾਰ ਵੀ ਵਧ ਜਾਂਦੀ ਹੈ।ਉਨਾ ਦੱਸਿਆ ਕਿ ਸਥਾਨਕ ਪਿੰਡ ਦੇ ਨਜਜਦੀਕ ਹੀ ਗੁਰਦੁਅੁਾਰਾ ਨਾਨਕਸਰ ਕਲੇਰਾਂ ਵੀ ਸੰਸੋਭਿਤ ਹੈ ਤੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਸੰਗਤਾਂ ਵੀ ਸੇਮ ਦੇ ਗੰਦੇ ਪਾਣੀ ਤੇ ਬਦਬੂ ਤੋ ਪਰੇਸਾਨ ਹਨ ।
ਉਨਾ ਦੱਸਿਆ ਕਿ ਗੁਰਦੁਆਰਾ ਨਾਨਕਸਰ ਕਲੇਰਾਂ ਦੇ ਮਹਾਂਪੁਰਸ ਵੀ ਸੇਮ ਦੇ ਗੰਦੇ ਪਾਣੀ ਦੀ ਨਿਕਾਸੀ ਲਈ ਪਿੰਡ ਦੀ ਪੰਚਾਇਤ ਨੂੰ ਹਰ ਪੱਖੋ ਸਹਿਯੋਗ ਦੇਣ ਦਾ ਭਰੋਸਾ ਦੇ ਚੱੁਕੇ ਹਨ ।ਉਨਾ ਦੱਸਿਆ ਕਿ ਸੇਮ ਦਾ ਗੰਦਾ ਪਾਣੀ ਵਿੱਚੋ ਲੰਭੇ ਸਮੇ ਤੋ ਵਗ ਰਿਹਾ ਹੈ ਤੇ ਇਸ ਦੇ ਯੋਗ ਹੱਲ ਲਈ ਹਰ ਸੰਭਵ ਕੋਸਿਸ ਵੀ ਕੀਤੀ ਗਈ ਹੈ ਪਰ ਅਜੇ ਤੱਕ ਪਿੰਡ ਦੀ ਇਸ ਸਮੱਸਿਆ ਦਾ ਕੋਈ ਹੱਲ ਨਹੀ ਹੋ ਸਕਿਆ ।ਸਰਪੰਚ ਤੇ ਨਗਰ ਨਿਵਾਸੀਆ ਨੇ ਮੰਗ ਕੀਤੀ ਕਿ ਸੇਮ ਦੇ ਗੰਦੇ ਪਾਣੀ ਦੀ ਸਪਲਾਈ ਅੰਡਰਗਰਾਉਡ ਪਾਈਪਾਂ ਰਾਂਹੀ ਕੀਤੀ ਜਾਵੇ ਤੇ ਸੇਮ ਨੂੰ ਪੂਰ ਕੇ ਉੱਪਰ ਗਰੀਨ ਸਿਟੀ ਨੂੰ ਉਤਸਾਹਿਤ ਕਰਨ ਵਜੋ ਫੱੁਲ ਬੂਟੇ ਤੇ ਦਰੱਖਤ ਲਾਏ ਜਾਣ ।ਉਨਾ ਕਿਹਾ ਕਿ ਇਸ ਸਬੰਧੀ ਨਗਰ ਪੰਚਾਇਤ ਪ੍ਰਸਾਸਨ ਨੂੰ ਹਰ ਪੱਖੋ ਬਣਦਾ ਸਹਿਯੋਗ ਵੀ ਦੇਵੇਗੀ ।
ਇਸ ਮੌਕੇ ਪੰਚ ਛਿੰਦਰ ਕੌਰ,ਪੰਚ ਹਰਦੇਵ ਸਿੰਘ,ਪੰਚ ਸੁਖਵੀਰ ਸਿੰਘ,ਸਤਪਾਲ ਸਿੰਘ ਫੌਜੀ,ਸਾਬਕਾ ਪੰਚ ਕੁਲਵੰਤ ਕੌਰ,ਇੰਦਰਜੀਤ ਸਿੰਘ,ਮੇਜਰ ਸਿੰਘ,ਸੁਰਜੀਤ ਸਿੰਘ,ਕੁਲਦੀਪ ਸਿੰਘ,ਨਰਿੰਦਰ ਸਿੰਘ,ਰਾਮਸੇਵਕ ਸਿੰਘ,ਹਰਨੇਕ ਸਿੰਘ,ਗੁਰਦੇਵ ਸਿੰਘ,ਅਮਰਜੀਤ ਕੌਰ ,ਬਲਜਿੰਦਰ ਕੌਰ,ਪਰਮਜੀਤ ਕੌਰ,ਸਿਮਰਨਜੀਤ ਕੌਰ ਸਮੇਤ ਨਗਰ ਨਿਵਾਸੀ ਹਾਜਿਰ ਸਨ ।