ਕੈਨੇਡਾ: ਬੀ.ਸੀ. ਵਿਚ ਹੈਕ ਹੋਈਆਂ ਦੋ ਸਟੂਡੈਂਟਸ ਸਾਈਟਾਂ ਬੰਦ ਕੀਤੀਆਂ
ਹਰਦਮ ਮਾਨ
ਸਰੀ, 4 ਮਈ 2021- ਬੀ.ਸੀ. ਵਿਚ ਮਨਿਸਟਰੀ ਆਫ ਐਡਵਾਂਸਡ ਐਜੂਕੇਸ਼ਨ ਐਂਡ ਸਕਿਲਸ ਟਰੇਨਿੰਗ ਵੱਲੋਂ ਬੀ.ਸੀ. ਵਿਚ 2 ਵੈਬਸਾਈਟਸ ਹੈਕ ਹੋਣ ਤੋਂ ਬਾਅਦ ਇਨ੍ਹਾਂ ਦੋਹਾਂ ਸਾਈਟਸ ਨੂੰ ਆਰਜ਼ੀ ਤੌਰ 'ਤੇ ਬੰਦ ਕੀਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸਟਡੈਂਟ ਏਡ ਬੀ.ਸੀ. (StudentAidBC) ਅਤੇ ਲਰਨ ਲਾਈਵ ਬੀ.ਸੀ. (LearnLiveBC) ਦੇ 'ਹੋਮ ਪੇਜਿਸ' ਨੂੰ ਐਤਵਾਰ ਨੂੰ ਬਦਲ ਦਿੱਤਾ ਗਿਆ ਸੀ ਅਤੇ ਇੱਕ ਹੈਕਰ ਗਰੁੱਪ ਦੀ ਸਟੇਟਮੈਂਟ ਜਾਰੀ ਕਰ ਦਿੱਤੀ ਗਈ ਸੀ।
ਪ੍ਰਭਾਵਿਤ ਹੋਈਆਂ ਸਾਈਟਸ ਪੋਸਟ ਸੈਕੰਡਰੀ ਵਿਦਿਆਰਥੀਆਂ ਲਈ ਸਕੌਲਰਸ਼ਿਪਸ, ਗ੍ਰਾਂਟਸ, ਲੋਨ ਅਤੇ ਹੋਰ ਵਿੱਤੀ ਪ੍ਰੋਗਰਾਮਾਂ ਲਈ ਐਪਲੀਕੇਸ਼ਨ ਸਹਿਯੋਗ ਅਤੇ ਹੋਰ ਜਾਣਕਾਰੀਆਂ ਪ੍ਰਦਾਨ ਕਰਦੀਆਂ ਹਨ।
ਸਾਈਟਸ ਦੇ ੲਕ ਹੋਣ ਸਬੰਧੀ ਚੀਫ਼ ਇਨਫਰਮੇਸ਼ਨ ਅਫ਼ਸਰ ਅਤੇ ਮੰਤਰਾਲੇ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ।
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
ਫੋਨ: +1 604 308 6663
ਈਮੇਲ : maanbabushahi@gmail.com