ਈ ਪਾਸ ਲਈ ਈ ਮੇਲ ਜਾਂ ਵਟਸਐਪ ਰਾਹੀਂ ਕਰ ਸਕਦੇ ਹਨ ਸੰਪਰਕ
ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 4 ਮਈ 2021-ਕੋਰੋਨਾ ਵਾਇਰਸ ਦੇ ਚੱਲਦਿਆ ਡਿਪਟੀ ਕਮਿਸ਼ਨਰ ਐਮ.ਕੇ.ਅਰਾਵਿੰਦ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਐਮਰਜੈਂਸੀ ਹਲਾਤਾਂ ਵਿੱਚ ਬਾਹਰ ਅੰਦਰ ਜਾਣ ਲਈ ਜ਼ਿਲਾ ਪ੍ਰਸ਼ਾਸਨ ਵਲੋਂ ਸਬ ਡਵੀਜ਼ਨ ਸ੍ਰੀ ਮੁਕਤਸਰ ਸਾਹਿਬ, ਮਲੋਟ ਅਤੇ ਗਿੱਦੜਬਾਹਾ ਵਿਖੇ ਕਰਫਿਊ ਈ ਪਾਸ ਜਾਰੀ ਕੀਤੇ ਜਾਣਗੇ। ਜ਼ਿਲਾ ਕੰਟਰੋਲ ਰੂਮ ਦੇ ਈ ਪਾਸ ਸਿਸਟਮ ਦੇ ਨੋਡਲ ਅਫਸਰ ਜਗਮੋਹਨ ਸਿੰਘ ਮਾਨ ਜ਼ਿਲਾ ਸਮਾਜਿਕ ਨਿਆ ਅਧਿਕਾਰਤਾ ਅਫਸਰ ਨੇ ਦੱਸਿਆ ਕਿ ਮੈਡੀਕਲ ਐਮਰਜੈਂਸੀ ਸਥਿਤੀ ਵਿੱਚ ਕਰਫਿਊ ਜਾਂ ਵੀਕੈਂਡ ਦਿਨਾਂ ਸ਼ਨੀਵਾਰ ਜਾਂ ਐਤਵਾਰ ਨੂੰ ਸਟੇਟ ਤੋਂ ਬਾਹਰ ਜਾਣ ਲਈ ਜ਼ਿਲਾ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਈ ਪਾਸ ਜਾਰੀ ਕਰਨ ਦਾ ਪ੍ਰਬੰਧ ਕੀਤਾ ਗਿਆ ਹੈ। ਉਨਾਂ ਅੱਗੇ ਦੱਸਿਆ ਕਿ ਈ ਪਾਸ ਉਨਾਂ ਵਿਅਕਤੀਆਂ ਨੂੰ ਹੀ ਜਾਰੀ ਕੀਤਾ ਜਾਵੇਗਾ, ਜਿੰਨਾਂ ਨੂੰ ਐਮਰਜੈਂਸੀ ਸਥਿਤੀ ਜਾਂ ਮੈਡੀਕਲ ਇਲਾਜ ਲਈ ਬਾਹਰ ਜਾਣਾ ਹੋਵੇ।
ਉਨਾਂ ਅੱਗੇ ਦੱਸਿਆ ਕਿ ਸ੍ਰੀ ਮੁਕਤਸਰ ਸਾਹਿਬ ਨਾਲ ਸਬੰਧਿਤ ਵਿਅਕਤੀ ਈ ਮੇਲ epasscovid19@gmail.com, ਮਲੋਟ ਨਾਲ ਸਬੰਧਿਤ covidpassmlt@gmail.com ਅਤੇ ਵਟਸਐਪ ਨੰਬਰ 83606-85903, ਗਿੱਦੜਬਾਹਾ ਨਾਲ ਸਬੰਧਿਤ covidpassgdb@gmail.com ਵਟਸਐਪ ਨੰਬਰ 98555-98013 ਜਾਂ 01633 262664 ਜਾਂ 01633 262512 ’ਤੇ ਸੰਪਰਕ ਕਰ ਸਕਦੇ ਹਨ।