← ਪਿਛੇ ਪਰਤੋ
ਅਯੁੱਧਿਆ ਤੇ ਮਥੁਰਾ ’ਚ ਪੰਚਾਇਤ ਚੋਣਾਂ ਹਾਰਨ ’ਤੇ ਭਾਜਪਾ ਚਿੰਤਾ ’ਚ ਡੁੱਬੀ ਲਖਨਊ, 5 ਮਈ, 2021: ਉੱਤਰ ਪ੍ਰਦੇਸ਼ ਵਿਚ ਹਾਲ ਹੀ ਵਿਚ ਹੋਈਆਂ ਪੰਚਾਇਤ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਯਾਨੀ ਭਾਜਪਾ ਦੀ ਅਯੁੱਧਿਆ ਤੇ ਮਥੁਰਾ ਵਿਚ ਹੋਈ ਹਾਰ ਤੋਂ ਭਾਜਪਾ ਚਿੰਤਾ ਵਿਚ ਡੁੱਬ ਗਈ ਹੈ। ਅਯੁੱਧਿਆ ਜਿਥੇ ਰਾਮ ਮੰਦਿਰ ਬਣਾਉਣ ਦੇ ਵਾਅਦੇ ਸਦਕਾ ਭਾਜਪਾ ਸਾਰੇ ਦੇਸ਼ ਵਿਚ ਛਾਈ ਸੀ, ਵਿਚ ਕੁੱਲ 40 ਸੀਟਾਂ ਵਿਚੋਂ ਭਾਜਪਾ ਨੁੰ ਸਿਰਫ 6 ਸੀਟਾਂ ਮਿਲੀਆਂ ਹਨ। ਇਥੇ ਸਮਾਜਵਾਦੀ ਪਾਰਟੀ ਨੂੰ ਵੱਡੀ ਜਿੱਤ ਮਿਲੀ ਹੈ ਜਿਸਨੇ 24 ਸੀਟਾਂ ਜਿੱਤੀਆਂ ਹਨ। ਮਾਇਆਵਤੀ ਦੀ ਪਾਰਟੀ ਨੂੰ 5 ਸੀਟਾਂ ਮਿਲੀਆਂ ਹਨ। ਮਥੁਰਾ ਵਿਚ 33 ਵਿਚੋਂ ਭਾਜਪਾ ਨੂੰ ਸਿਰਫ 8 ਸੀਟਾਂ ’ਤੇ ਜਿੱਤ ਮਿਲੀ ਹੈ। 13 ਸੀਟਾਂ ਮਾਇਆਵਤੀ ਦੀ ਪਾਰਟੀ ਬਸਪਾ ਨੂੰ ਮਿਲੀਆਂ ਹਨ ਜਦਕਿ ਅਜੀਤ ਸਿੰਘ ਦੇ ਰਾਸ਼ਟਰੀ ਲੋਕ ਦਲ ਅਤੇ ਸਮਾਜਵਾਦੀ ਪਾਰਟੀ ਨੂੰ ਇਕ ਇਕ ਸੀਟ ਮਿਲੀ ਹੈ। ਮੁੱਖ ਮੰਤਰੀ ਯੋਗੀ ਆਦਿਤਯਨਾਥ ਦੇ ਜੱਦੀ ਜ਼ਿਲ੍ਹੇ ਗੋਰਖਪੁਰ ਵਿਚ ਭਾਜਪਾ ਤੇ ਸਮਾਜਵਾਦੀ ਪਾਰਟੀ ਵਿਚ ਫਸਵੀਂ ਟੱਕਰ ਰਹੀ ਤੇ ਕੁੱਲ 68 ਸੀਟਾਂ ਵਿਚੋਂ ਦੋਵਾਂ ਪਾਰਟੀਆਂ ਨੁੰ 20-20 ਸੀਟਾਂ ਮਿਲੀਆਂ ਹਨ।ਪ੍ਰਯਾਗਰਾਜ ਤੇ ਵਾਰਾਣਸੀ ਜ਼ਿਲ੍ਹਿਆਂ ਦੇ ਨਤੀਜੇ ਹਾਲੇ ਤੱਕ ਨਹੀਂ ਆਏ। 23 ਸੀਟਾਂ ਆਜ਼ਾਦ ਉਮੀਦਵਾਰ ਜਿੱਤ ਗਏ ਜਦਕਿ ਕਾਂਗਰਸ ਤੇ ਆਪ ਨੂੰ ਇਕ ਇਕ ਸੀਟ ਮਿਲੀ ਹੈ।
Total Responses : 863