ਕੈਨੇਡਾ ਵਿਚ ਫਿਰ ਚੱਲੀ ਗੋਲੀ,ਇਕ ਔਰਤ ਦੀ ਮੌਤ
ਸਰੀ,5 ਮਈ,2021: ਕੈਨੇਡਾ ਦੇ ਸਰੀ ਵਿਚ ਇਕ ਵਾਰ ਫਿਰ ਤੋਂ ਗੋਲੀ ਚੱਲਣ ਦੀ ਘਟਨਾ ਵਾਪਰੀ ਹੈ। ਗੋਲੀ ਲੱਗਣ ਨਾਲ ਇਕ ਔਰਤ ਦੀ ਮੌਤ ਹੋ ਗਈ ਹੈ। ਗੋਲੀ ਚੱਲਣ ਦੀ ਘਟਨਾ ਸਰੀ ਗਿਲਡਫੋਰਡ ਇਲਾਕੇ ਵਿਚ ਵਾਪਰੀ ਹੈ। ਗੋਲੀ ਲੱਗਣ ਤੋਂ ਬਾਅਦ ਜ਼ਖ਼ਮੀ ਔਰਤ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਜਿਥੇ ਇਲਾਜ ਦੌਰਾਨ ਔਰਤ ਦੀ ਮੌਤ ਹੋ ਗਈ।ਇਹ ਘਟਨਾ 4 ਮਈ ਰਾਤ 9 ਵਜੇ ਦੇ ਕਰੀਬ ਦੀ ਹੈ .
ਪੁਲਿਸ ਦੇ ਵੱਲੋਂ ਇਕ ਸ਼ੱਕੀ ਨੂੰ ਹਿਰਾਸਤ ਦੇ ਵਿਚ ਵੀ ਲਿਆ ਗਿਆ। ਪਿਛਲੇ ਸ਼ੁੱਕਰਵਾਰ ਤੋਂ ਸਰੀ ਨੇੜੇ ਗੋਲੀ ਚੱਲਣ ਦੀ ਇਹ ਪੰਜਵੀਂ ਘਟਨਾ ਹੈ .
#BREAKING NEWS: Homicide investigators have confirmed the woman who was shot in #SurreyBC Tuesday night has died from her injuries https://t.co/sVyW9wSu7p pic.twitter.com/Abda1mgsW1
— NEWS 1130 (@NEWS1130) May 5, 2021
The recent homicide in Guildford is not believed to be gang-motivated.
Man in custody is in his 20s and well known to police. 20yo female victim was not.
— IHIT (@HomicideTeam) May 5, 2021